ਫੋਟੋਗ੍ਰਾਫਰ ਨੇ ਅਪਣੇ ਕੈਮਰੇ ‘ਚ ਕੈਦ ਕੀਤਾ Rainbow ਦਾ ਅਨੋਖਾ ਰੂਪ
ਯੂਕੇ ਦੇ ਇਕ ਲੈਂਡਸਕੇਪ ਫੋਟੋਗ੍ਰਾਫਰ ਨੇ ਹਾਲ ਹੀ ਵਿਚ ਸਕਾਟਲੈਂਡ ਦੇ ਪੱਛਮੀ ਹਿੱਸੇ ‘ਤੇ ਵਸੇ Rannoch Moor ਵਿਚ ਇਕ ਹੈਰਾਨੀਜਨਕ ਦ੍ਰਿਸ਼ ਨੂੰ ਅਪਣੇ ਕੈਮਰੇ ਵਿਚ ਕੈਦ ਕੀਤਾ
ਵਾਸ਼ਿੰਗਟਨ: ਯੂਕੇ ਦੇ ਇਕ ਲੈਂਡਸਕੇਪ ਫੋਟੋਗ੍ਰਾਫਰ ਨੇ ਹਾਲ ਹੀ ਵਿਚ ਸਕਾਟਲੈਂਡ ਦੇ ਪੱਛਮੀ ਹਿੱਸੇ ‘ਤੇ ਵਸੇ Rannoch Moor ਵਿਚ ਇਕ ਹੈਰਾਨੀਜਨਕ ਦ੍ਰਿਸ਼ ਨੂੰ ਅਪਣੇ ਕੈਮਰੇ ਵਿਚ ਕੈਦ ਕੀਤਾ। ਫੋਟੋਗ੍ਰਾਫਰ ਨੇ ਐਤਵਾਰ ਦੀ ਸਵੇਰ ਬਰਫੀਲੀਆਂ ਚੱਟਾਨਾਂ ਦੀ ਸੈਰ ਕਰਨ ਦਾ ਮੰਨ ਬਣਾਇਆ। ਉਸ ਨੂੰ ਪਤਾ ਸੀ ਕਿ ਇੱਥੇ ਉਸ ਨੂੰ ਇਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲ ਸਕਦਾ ਹੈ ਜੋ ਸਿਰਫ਼ ਉਸ ਨੇ ਹੀ ਨਹੀਂ ਬਲਕਿ ਉਸ ਦੇ ਜ਼ਰੀਏ ਪੂਰੀ ਦੁਨੀਆਂ ਨੇ ਪਹਿਲੀ ਵਾਰ ਦੇਖਿਆ ਹੋਵੇਗਾ।
ਇਸ ਸ਼ਾਨਦਾਰ ਤਸਵੀਰ ਨੂੰ ਕਲਿੱਕ ਕਰਨ ਦਾ ਸਿਹਰਾ ਜਾਂਦਾ ਹੈ ਮੈਲਵਿਨ ਨਿਕੋਲਸਨ ਨੂੰ। ਸੈਰ ਕਰਦੇ ਮੈਲਵਿਨ ਦੀ ਨਜ਼ਰ ਅਚਾਨਕ ਅਸਮਾਨ ‘ਤੇ ਪਈ। ਇੱਥੇ ਉਹਨਾਂ ਨੇ ਅਜਿਹਾ ਨਜ਼ਾਰਾ ਦੇਖਿਆ ਕਿ ਉਹ ਦੇਖਦੇ ਹੀ ਰਹਿ ਗਏ। ਇਸ ਦੇ ਨਾਲ ਹੀ ਉਹਨਾਂ ਨੇ ਬਿਨ੍ਹਾਂ ਸੋਚੇ ਸਮਝੇ ਇਸ ਨਜ਼ਰੇ ਨੂੰ ਕੈਮਰੇ ਵਿਚ ਕੈਦ ਕਰ ਲਿਆ।ਮੈਲਵਿਨ ਦਾ ਕਹਿਣਾ ਹੈ ਕਿ ਇਹ ਇਕ ਬੇਹੱਦ ਖੂਬਸੂਰਤ ਨਜ਼ਾਰਾ ਸੀ। ਅਜਿਹਾ ਨਜ਼ਾਰਾ ਉਹਨਾਂ ਨੇ ਅਪਣੀ ਜ਼ਿੰਦਗੀ ਵਿਚ ਪਹਿਲਾਂ ਕਦੀ ਨਹੀਂ ਦੇਖਿਆ। ਉਹਨਾਂ ਨੂੰ ਸਫੈਦ ਸਤਰੰਗੀ ਪੀਂਘ ਨੂੰ ਦੇਖ ਕੇ ਅਪਣੀਆਂ ਅੱਖਾਂ ‘ਤੇ ਵੀ ਯਕੀਨ ਨਹੀਂ ਹੋਇਆ।
ਉਹਨਾਂ ਦੱਸਿਆ ਕਿ ਆਮ ਤੌਰ ‘ਤੇ ਸਤਰੰਗੀ ਪੀਂਘ ਨੂੰ ਰੇਨਬੋ (Rainbow) ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਪਰ ਇਹ ਫਾਗਬੋ (fogbow) ਸੀ ਕਿਉਂਕਿ ਇਸ ਵਿਚੋਂ ਤ੍ਰੇਲ ਦੀਆਂ ਬੂੰਦਾਂ ਡਿੱਗ ਰਹੀਆਂ ਸਨ। ਸ਼ਾਇਦ ਇਸੇ ਕਾਰਨ ਇਸ ਦਾ ਰੰਗ ਵੀ ਸਫੈਦ ਸੀ। ਕਿਹਾ ਜਾਂਦਾ ਹੈ ਕਿ ਫਾਗਬੋ ਵਿਚ ਬਹੁਤ ਹਲਕੇ ਰੰਗ ਹੁੰਦੇ ਹਨ। ਇਸ ਵਿਚ ਸਿਰਫ਼ ਉੱਪਰੀ ਕਿਨਾਰੇ ‘ਤੇ ਲਾਲ ਰੰਗ ਅਤੇ ਹੇਠਾਂ ਹਲਕਾ ਨੀਲਾ ਰੰਗ ਨਜ਼ਰ ਆਉਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।