51 ਸਾਲ ਬਾਅਦ ਹੋਏ 'ਸਤਰੰਗੀ ਸੱਪ' ਦੇ ਦਰਸ਼ਨ, 1969 ਵਿਚ ਹੀ ਵੇਖੇ ਗਏ ਸਨ ਅਜਿਹੇ ਸੱਪ!

ਏਜੰਸੀ

ਖ਼ਬਰਾਂ, ਕੌਮਾਂਤਰੀ

ਸੱਪਾਂ ਦੇ ਮੁੜ ਦਸਤਕ ਤੋਂ ਲੋਕ ਕਾਫ਼ੀ ਉਤਸ਼ਾਹਿਤ

file photo

ਵਾਸ਼ਿੰਗਟਨ : ਧਰਤੀ 'ਤੇ ਸੱਪਾਂ ਦੀਆਂ ਅਨੇਕਾਂ ਪ੍ਰਜਾਤੀਆਂ ਵਾਸ ਕਰਦੀਆਂ ਹਨ। ਵੱਖ-ਵੱਖ ਰੰਗਾਂ ਅਤੇ ਪ੍ਰਜਾਤੀਆਂ ਦੇ ਇਨ੍ਹਾਂ ਸੱਪਾਂ ਨਾਲ ਮਨੁੱਖ ਦਾ ਨਾਤਾ ਸਦੀਆਂ ਪੁਰਾਣਾ ਹੈ। ਮਨੁੱਖ ਅੰਦਰ ਇਨ੍ਹਾਂ ਸੱਪਾਂ ਬਾਰੇ ਵੱਧ ਤੋਂ ਜਾਨਣ ਦੀ ਪ੍ਰਬਲ ਇੱਛਾ ਰਹੀ ਹੈ। ਪਰ ਸੱਪਾਂ ਦੀਆਂ ਕੁੱਝ ਪ੍ਰਜਾਤੀਆਂ ਅਜਿਹੀਆਂ ਵੀ ਹਨ ਜਿਹੜੀਆਂ ਕਦੇ-ਕਦਾਈਂ ਹੀ ਵੇਖਣ 'ਚ ਆਉਂਦੀਆਂ ਹਨ। ਅਜਿਹੀ ਹੀ ਇਕ ਪ੍ਰਜਾਤੀ ਸਤਰੰਗੀ ਸੱਪਾਂ ਦੀ ਹੈ ਜੋ ਅਮਰੀਕਾ ਦੇ ਸੂਬੇ ਫਲੋਰੀਡਾ ਵਿਖੇ ਪਾਈ ਜਾਂਦੀ ਹੈ।

ਇਸ ਪ੍ਰ੍ਰਜਾਤੀ ਦੇ ਸੱਪ ਅੱਜ ਤੋਂ ਲਗਭਗ 51 ਸਾਲ ਪਹਿਲਾਂ 1969 'ਚ ਵੇਖੇ ਗਏ ਸਨ। ਉਸ ਤੋਂ ਬਾਅਦ ਇਨ੍ਹਾਂ ਸੱਪਾਂ ਦੇ ਕਦੇ ਦਰਸ਼ਨ ਨਹੀਂ ਹੋ ਸਕੇ। ਪਰ ਹੁਣ ਫਲੋਰੀਡਾ ਵਿਖੇ ਇਨ੍ਹਾਂ ਸੱਪਾਂ ਨੇ ਮੁੜ ਦਸਤਕ ਦਿਤੀ ਹੈ, ਜਿਸ ਤੋਂ ਲੋਕ ਕਾਫ਼ੀ ਉਤਸ਼ਾਹਿਤ ਹਨ। ਇਹ ਰੰਗੀਨ ਸੱਪ ਪਿਛਲੇ ਹਫ਼ਤੇ ਦੌਰਾਨ ਫਲੋਰੀਡਾ ਦੇ ਜੰਗਲਾਂ ਵਿਖੇ ਵੇਖਿਆ ਗਿਆ ਹੈ। ਇਹ ਸੱਪ ਜੰਗਲਾਂ ਵਿਚ ਟਰੈਕਿੰਗ 'ਤੇ ਨਿਕਲੀ ਟਰੇਸੀ ਨੂੰ ਵਿਖਿਆ ਸੀ।

ਜਾਣਕਾਰੀ ਅਨੁਸਾਰ ਇਹ ਸੱਪ 4 ਫੁੱਟ ਲੰਮਾ ਸੀ। ਇਸ 'ਤੇ ਮੌਜੂਦ ਰੰਗੀਨੀਆ ਧਾਰੀਆਂ ਇਸ ਨੂੰ ਖਾਸ ਬਣਾਉਂਦੀਆਂ ਹਨ। ਇਹ ਸੱਪ ਫਲੋਰੀਡਾ ਦੇ ਓਕਲਾ ਨੈਸ਼ਨਲ ਫੌਰੇਸਟ ਅੰਦਰ ਵੇਖਿਆ ਗਿਆ ਹੈ।

ਇਹ ਸਥਾਨ ਫਲੋਰੀਡਾ ਦੇ ਓਰਲੈਂਡੋ ਸ਼ਹਿਰ ਦੇ ਨੇੜੇ ਮੌਜੂਦ ਹੈ। ਇਸ ਦੀਆਂ ਤਸਵੀਰਾਂ ਨੂੰ ਐਫਡਬਲਿਊਸੀ ਫਿਸ ਐਂਡ ਵਾਈਲਡ ਲਾਈਫ ਰਿਸਰਚ ਇੰਸਟੀਚਿਊਟ ਵਲੋਂ ਫੇਸਬੁੱਕ 'ਤੇ ਸ਼ੇਅਰ ਕੀਤਾ ਗਿਆ ਹੈ।

ਮਿਊਜ਼ੀਅਮ ਅਨੁਸਾਰ ਇਹ ਸੱਪ ਜ਼ਹਿਰੀਲੇ ਨਹੀਂ ਹੁੰਦੇ ਅਤੇ ਹੀ ਇਹ ਕਿਸੇ ਨੂੰ ਨੁਕਸਾਨ ਪਹੁੰਚਾਉਂਦੇ ਹਨ। ਫਲੋਰੀਡਾ ਮਿਊਜ਼ੀਅਮ ਦੇ ਲੋਕ ਇਸ ਤੋਂ ਕਾਫ਼ੀ ਉਤਸ਼ਾਹਿਤ ਹਨ ਕਿਉਂਕ ਇਸ ਸੱਪ ਅਸਾਨੀ ਨਾਲ ਹੱਥ ਨਹੀਂ ਆਉਂਦੇ। ਇਸ ਖੇਤਰ ਵਿਚ 1969 ਦੇ ਬਾਅਦ ਯਾਨੀ 51 ਸਾਲ ਬਾਅਦ ਅਜਿਹੇ ਸੱਪ ਵੇਖੇ ਗਏ ਹਨ।

ਸੈਂਟਰ ਫੌਰ ਬਾਇਓਲੌਜੀਕਲ ਡਾਇਰਸਿਟੀ ਫਲੋਰੀਡਾ ਨੇ ਸਤਰੰਗੀ ਸੱਪਾਂ ਨੂੰ ਲੁਪਤ ਹੋ ਰਹੀ ਪ੍ਰਜਾਤੀ ਵਾਲਾ ਮੰਨਿਆ ਸੀ। ਮਿਊਜ਼ੀਅਮ ਅਨੁਸਾਰ ਇਹ ਸੱਪ ਜ਼ਿਆਦਾਤਰ ਪਾਣੀ ਵਿਚ ਹੀ ਰਹਿੰਦੇ ਹਨ ਪਰ ਪਾਣੀ ਦੇ ਪੱਧਰ ਵਿਚ ਆਉਣ ਵਾਲੀਆਂ ਤਬਦੀਲੀਆਂ ਕਾਰਨ ਬਾਹਰ ਨਿਕਲਣ ਲਈ ਮਜ਼ਬੂਰ ਹੋਏ ਹੋਣਗੇ।