ਦੱਖਣੀ-ਪੱਛਮੀ ਚੀਨ 'ਚ ਖਾਨ ਦੀ ਡਿੱਗੀ ਛੱਤ, 5 ਮਜ਼ਦੂਰਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਈ ਮਜ਼ਦੂਰ ਹਜੇ ਵੀ ਸਮਬੇ ਹੇਠ ਦੱਬੇ

The roof of the mine collapsed in South-West China, 5 workers died

 

ਬੀਜਿੰਗ— ਦੱਖਣੀ-ਪੱਛਮੀ ਚੀਨ 'ਚ ਇਕ ਖਾਨ ਦੀ ਛੱਤ ਡਿੱਗਣ ਨਾਲ ਘੱਟੋ-ਘੱਟ 5 ਮਜ਼ਦੂਰਾਂ ਦੀ ਮੌਤ ਹੋ ਗਈ। ਐਮਰਜੈਂਸੀ ਪ੍ਰਬੰਧਨ ਦੇ ਸੂਬਾਈ ਵਿਭਾਗ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਸਵੇਰੇ ਸਿਚੁਆਨ ਸੂਬੇ 'ਚ ਇਕ ਖਾਨ 'ਚ ਵਾਪਰਿਆ। ਉਸ ਸਮੇਂ ਉੱਥੇ 25 ਮਜ਼ਦੂਰ ਮੌਜੂਦ ਸਨ, ਜਿਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ। ਬਾਕੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ।

ਇਹ ਵੀ ਪੜ੍ਹੋ : ਫਗਵਾੜਾ 'ਚ NRI ਦੇ ਘਰ 'ਚ ਚੋਰੀ: ਬਾਥਰੂਮ-ਰਸੋਈ 'ਚੋਂ ਭਾਂਡੇ ਅਤੇ ਟੂਟੀਆਂ ਵੀ ਲੈ ਗਏ ਚੋਰ 

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪੂਰੀ ਸਮਰੱਥਾ ਨਾਲ ਖੋਜ ਅਤੇ ਬਚਾਅ ਕਾਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਉੱਤਰੀ ਚੀਨ ਵਿੱਚ ਇੱਕ ਖਾਨ ਡਿੱਗ ਗਈ ਸੀ। ਹਾਦਸੇ ਤੋਂ ਬਾਅਦ ਤੋਂ ਕਈ ਮਾਈਨਰ ਲਾਪਤਾ ਹਨ, ਜਿਨ੍ਹਾਂ ਦੇ ਜ਼ਿੰਦਾ ਲੱਭਣ ਦੀ ਸੰਭਾਵਨਾ ਘੱਟ ਹੁੰਦੀ ਜਾ ਰਹੀ ਹੈ।

ਇਹ ਵੀ ਪੜ੍ਹੋ: ਅੰਤੜੀਆਂ ਨੂੰ ਸਿਹਤਮੰਦ ਰੱਖਣ ਲਈ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ