Pakistan News : ਲਾਹੌਰ 'ਚ ਪਾਸਿੰਗ ਆਊਟ ਪਰੇਡ 'ਚ ਪੁਲਿਸ ਦੀ ਵਰਦੀ ਤੇ ਟੋਪੀ ਪਾ ਮੁਸੀਬਤ ’ਚ ਘਿਰੀ ਮਰੀਅਮ ਨਵਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Pakistan News : ਪਟੀਸ਼ਨਕਰਤਾ ਨੇ ਸੈਸ਼ਨ ਕੋਰਟ 'ਚ ਪਟੀਸ਼ਨ ਦਾਇਰ ਕੀਤੀ

Maryam Nawaz police uniform and cap parade in Lahore

Pakistan News : ਇਸਲਾਮਾਬਾਦ-  ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਇੱਕ ਵਾਰ ਫਿਰ ਮੁਸੀਬਤ ਵਿਚ ਘਿਰ ਗਈ ਹੈ। ਦਰਅਸਲ ਵੀਰਵਾਰ ਨੂੰ ਲਾਹੌਰ 'ਚ ਪਾਸਿੰਗ ਆਊਟ ਪਰੇਡ 'ਚ ਹਿੱਸਾ ਲੈਂਦੇ ਹੋਏ ਮਰੀਅਮ ਨੇ ਪੁਲਿਸ ਦੀ ਵਰਦੀ ਪਾਈ ਸੀ, ਜਿਸ ਦੇ ਖ਼ਿਲਾਫ਼ ਸੈਸ਼ਨ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਜਿਸ ਤੋਂ ਬਾਅਦ ਐਡਵੋਕੇਟ ਆਫਤਾਬ ਅਹਿਮਦ ਬਾਜਵਾ ਨੇ ਲਾਹੌਰ ਦੀ ਸੈਸ਼ਨ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ।

ਇਹ ਵੀ ਪੜੋ:Punjab News : ਅਦਾਲਤ ਨੇ ਫਿਰੋਜ਼ਪੁਰ ’ਚ ਮਾਪਿਆਂ ਦੀ ਕੁੱਟਮਾਰ ਕਰਨ ਵਾਲੇ ਨਿਹੰਗ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜਿਆ

ਮੀਡੀਆ ਚੈਨਲ ਮੁਤਾਬਕ ਕਿਹਾ ਕਿ ਪਟੀਸ਼ਨਕਰਤਾ ਨੇ ਆਪਣੀ ਪਟੀਸ਼ਨ ਵਿਚ ਦਾਅਵਾ ਕੀਤਾ ਹੈ ਕਿ ਮਰੀਅਮ ਨਵਾਜ਼ ਦਾ ਪੁਲਿਸ ਅਧਿਕਾਰੀ ਦੀ ਵਰਦੀ ਪਹਿਨਣਾ ਗੈਰ-ਕਾਨੂੰਨੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਕਿਸੇ ਨੂੰ ਵੀ ਸਰਕਾਰੀ ਸੰਸਥਾ ਦਾ ਪਹਿਰਾਵਾ ਪਹਿਨਣ ਦੀ ਇਜਾਜ਼ਤ ਨਹੀਂ ਹੈ।

ਇਹ ਵੀ ਪੜੋ:Samana News : ਨਿਊਜ਼ੀਲੈਂਡ ਭੇਜਣ ਦਾ ਝਾਂਸਾ ਦੇ ਕੇ ਏਜੰਟਾਂ ਨੇ ਮਾਰੀ ਠੱਗੀ, ਦੁਖੀ ਹੋ ਭਾਖੜਾ ਨਹਿਰ ’ਚ ਮਾਰੀ ਛਾਲ

ਪਟੀਸ਼ਨਕਰਤਾ ਦਾ ਕਹਿਣਾ ਹੈ ਕਿ CM  ਮਰੀਅਮ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਪਟੀਸ਼ਨਕਰਤਾ ਨੇ ਅਦਾਲਤ ਨੂੰ ਮੁੱਖ ਮੰਤਰੀ ਮਰੀਅਮ ਨਵਾਜ਼ ਵਿਰੁੱਧ FIR ਦਰਜ ਕਰਨ ਦੇ ਨਿਰਦੇਸ਼ ਦੇਣ ਦੀ ਬੇਨਤੀ ਕੀਤੀ।

ਇਹ ਵੀ ਪੜੋ:Punjab news : ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਕਿਸਾਨਾਂ ਦਾ ਕੀਤਾ ਧੰਨਵਾਦ

ਇਸ ਦੇ ਨਾਲ ਹੀ ਅਦਾਲਤ ਨੇ ਮਾਮਲੇ ਦੀ ਸੁਣਵਾਈ 29 ਅਪ੍ਰੈਲ ਤੱਕ ਟਾਲ ਦਿੱਤੀ ਹੈ। ਵਰਦੀ ਪਾ ਕੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨੇ ਲਾਹੌਰ ’ਚ ਪੁਲਿਸ ਪਾਸਿੰਗ ਆਊਟ ਪਰੇਡ ਵਿਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮਰੀਅਮ ਨੇ ਪੁਲਿਸ ਟਰੇਨਿੰਗ ਕਾਲਜ ਦੀਆਂ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਨ ਵਾਲਿਆਂ ਨੂੰ ਗਾਰਡ ਆਫ਼ ਆਨਰ ਅਤੇ ਪੁਰਸਕਾਰ ਦਿੱਤੇ।

ਇਹ ਵੀ ਪੜੋ:Adampur News : ਆਦਮਪੁਰ 'ਚ ਅਲਾਵਲਪੁਰ ਚੌਂਕੀ ਸਾਹਮਣੇ ਵਿਅਕਤੀ ਦੀ ਸਿਰ ਵੱਢੀ ਲਾਸ਼ ਬਰਾਮਦ  

(For more news apart from Maryam Nawaz in trouble wearing police uniform and cap in parade in Lahore News in Punjabi, stay tuned to Rozana Spokesman)