ਜਦੋਂ ਪਲਾਸਟਿਕ ਦੀ ਥੈਲੀ 'ਚ ਮਿਲੀ ਲਵਾਰਿਸ #BabyIndia , ਮਾਂ ਨੂੰ ਤਲਾਸ਼ਣ ਲਈ ਵੀਡੀਓ ਜਾਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਜ ਜੌਰਜੀਆ ਵਿਚ ਪੁਲਿਸ ਕਰਮਚਾਰੀਆਂ ਨੂੰ ਪਲਾਸਟਿਕ ਦੀ ਥੈਲੀ ਵਿਚ ਇਕ ਨਵਜਾਤ ਬੱਚੀ ਮਿਲੀ, ਜਿਸਦੀ ਮਾਂ ਨੂੰ ਤਲਾਸ਼ਣ...

Newborn Found In Bag Named 'India'

ਵਾਸ਼ਿੰਗਟਨ :  ਅਮਰੀਕੀ ਰਾਜ ਜੌਰਜੀਆ ਵਿਚ ਪੁਲਿਸ ਕਰਮਚਾਰੀਆਂ ਨੂੰ ਪਲਾਸਟਿਕ ਦੀ ਥੈਲੀ ਵਿਚ ਇਕ ਨਵਜਾਤ ਬੱਚੀ ਮਿਲੀ, ਜਿਸਦੀ ਮਾਂ ਨੂੰ ਤਲਾਸ਼ਣ ਲਈ ਪੁਲਿਸ ਨੇ ਇਕ ਵੀਡੀਓ ਜਾਰੀ ਕੀਤਾ ਹੈ। ਇਕ ਪੁਲਿਸ ਅਧਿਕਾਰੀ ਦੀ ਵਰਦੀ 'ਤੇ ਲੱਗੇ ਕੈਮਰੇ ਨਾਲ ਰਿਕਾਰਡ ਹੋਏ ਇਸ ਵੀਡੀਓ ਨੂੰ ਮੰਗਲਵਾਰ ਨੂੰ ਜਨਤਕ ਕੀਤਾ ਗਿਆ। ਜਿਸ ਵਿਚ ਜੌਰਜੀਆ ਸਥਿਤ ਕਮਿੰਗਸ ਵਿਚ ਸ਼ੈਰਿਫ ਦੇ ਡਿਪਟੀ ਅਧਿਕਾਰੀਆਂ ਨੂੰ ਥੈਲੀ ਅਤੇ ਉਸ ਵਿਚ ਬੰਨ੍ਹੀ ਬੱਚੀ ਦੇ ਮਿਲਣ ਦਾ ਦ੍ਰਿਸ਼ ਦਰਜ ਹੈ, ਘਟਨਾ 6 ਜੂਨ ਦੀ ਰਾਤ ਦੀ ਹੈ। ਪੁਲਿਸ ਨੂੰ ਫ਼ੋਨ 'ਤੇ ਸੂਚਨਾ ਦਿੱਤੀ ਗਈ ਸੀ ਉਨ੍ਹਾਂ ਨੂੰ ਜੰਗਲਾਂ ਤੋਂ ਕਿਸੇ ਬੱਚੇ ਦੇ ਰੋਣ ਦੀ ਅਵਾਜ ਸੁਣਾਈ ਦਿੱਤੀ ਹੈ।


ਫੋਰਸਿਥ ਕਾਉਂਟੀ ਦੇ ਸ਼ੈਰਿਫ ਦਫ਼ਤਰ ਨੇ ਮਾਈਕਰੋ - ਬਲਾਗਿੰਗ ਵੈਬਸਾਈਟ ਟਵਿਟਰ 'ਤੇ ਦੱਸਿਆ ਕਿ ਬੱਚੀ ਦੇ ਸੰਦਰਭ ਵਿਚ ਜਾਂਚ ਜਾਰੀ ਹੈ ਅਤੇ ਸੁਰਾਗਾਂ 'ਤੇ ਕੰਮ ਕੀਤਾ ਜਾ ਰਿਹਾ ਹੈ। ਵਿਭਾਗ ਦੇ ਅਨੁਸਾਰ ਉਨ੍ਹਾਂ ਨੇ ਬੱਚੀ ਦਾ ਨਾਮ ਇੰਡੀਆ ਰੱਖ ਦਿੱਤਾ ਹੈ। ਪੁਲਿਸ ਨੇ ਲਿਖਿਆ 'ਬੱਚੀ ਇੰਡੀਆ ਦੇ ਮਿਲਣ ਦੇ ਇਸ ਬਾਡੀਕੈਮ ਵੀਡੀਓ ਨੂੰ ਜਾਰੀ ਕਰਨ ਨਾਲ ਅਸੀ ਉਮੀਦ ਕਰ ਰਹੇ ਹਾਂ ਕਿ ਕੁਝ ਭਰੋਸੇਯੋਗ ਜਾਣਕਾਰੀ ਹਾਸਲ ਹੋਵੇਗੀ। ਪੁਲਿਸ ਦੇ ਮੁਤਾਬਕ ਇੰਡੀਆ ਬਿਲਕੁਲ ਤੰਦਰੁਸਤ ਹੈ।'

ਵੀਡੀਓ ਵਿਚ ਇਕ ਡਿਪਟੀ ਅਧਿਕਾਰੀ ਨੂੰ ਬੱਚੀ ਨੂੰ ਪਲਾਸਟਿਕ ਦੇ ਬੈਗ ਤੋਂ ਕੱਢਦੇ ਹੋਏ ਉਸਨੂੰ ਦਿਲਾਸਾ ਦਿੰਦੇ ਸੁਣਿਆ ਜਾ ਸਕਦਾ ਹੈ, ''ਦੇਖੋ ਪਿਆਰੀ ਬੱਚੀ।   ਮੈਨੂੰ (ਤੁਹਾਡੀ ਹਾਲਤ ਦੇਖਕੇ) ਦੁੱਖ ਹੋ ਰਿਹਾ ਹੈ...ਤੂੰ ਬਹੁਤ ਕੀਮਤੀ ਹੈ ...'' ਇਸਦੇ ਬਾਅਦ ਪੁਲਿਸ ਅਧਿਕਾਰੀ ਬੱਚੀ ਨੂੰ ਮੈਡੀਕਲ ਅਧਿਕਾਰੀਆਂ ਨੂੰ ਸੌਂਪ ਦਿੰਦੇ ਹਨ, ਜੋ ਉਸਨੂੰ ਫਰਸਟ ਏਡ ਦੇ ਕੇ ਕੰਬਲ 'ਚ ਲਪੇਟ ਦਿੰਦੇ ਹਨ।

ਅਧਿਕਾਰੀ 6 ਜੂਨ ਤੋਂ ਹੀ ਬੱਚੀ ਦੀ ਮਾਂ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਨੇ ਟਵਿਟਰ 'ਤੇ ਵੀ ਪੁੱਛਿਆ ਹੈ ਕਿ ਇਲਾਕੇ ਵਿਚ ਰਹਿਣ ਵਾਲਾ ਕੋਈ ਸ਼ਖਸ ਕਿਸੇ ਅਜਿਹੀ ਮਹਿਲਾ ਦੇ ਬਾਰੇ ਵਿਚ ਜਾਣਦਾ ਹੈ, ਜੋ ਗਰਭ-ਅਵਸਥਾ ਦੇ ਆਖਰੀ ਪੜਾਅ ਤੇ ਹੋਵੇ। ਆਨਲਾਇਨ ਪਲੇਟਫਾਰਮਾਂ 'ਤੇ ਇਸ ਵੀਡੀਓ ਨੂੰ ਬੇਹੱਦ ਪ੍ਰਭਾਵਿਕ ਪ੍ਰਤੀਕਿਰਿਆ ਮਿਲੀ ਹੈ ਅਤੇ ਅਣਗਿਣਤ ਯੂਜ਼ਰਾਂ ਨੇ ਬੱਚੀ ਦੀ ਮਾਂ ਦੀ ਤਲਾਸ਼ਣ ਵਿਚ ਮਦਦ ਲਈ ਇਸਨੂੰ ਹੈਸ਼ਟੈਗ  #BabyIndia ਦੇ ਨਾਲ ਸ਼ੇਅਰ ਕੀਤਾ ਹੈ।

ਬਹੁਤੇ ਲੋਕਾਂ ਨੇ ਟਵਿਟਰ 'ਤੇ 'ਸੇਫ ਹੈਵਨ' ਕਾਨੂੰਨਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ, ਜਿਨ੍ਹਾਂ ਦੇ ਤਹਿਤ ਕਿਸੇ ਵੀ ਮਹਿਲਾ ਨੂੰ ਨਵਜਾਤ ਬੱਚੀਆਂ ਨੂੰ ਪੁਲਿਸ ਸਟੇਸ਼ਨਾਂ ਅਤੇ ਹਸਪਤਾਲਾਂ ਜਿਹੇ ਚਿਨ੍ਹ ਹਿੱਤ ਸਥਾਨਾਂ 'ਤੇ ਬਿਨ੍ਹਾਂ ਨੁਕਸਾਨ ਪਹੁੰਚਾਏ ਛੱਡ ਦੇਣ ਦੀ ਆਗਿਆ ਹੁੰਦੀ ਹੈ। ਅਜਿਹਾ ਕਰਨ 'ਤੇ ਉਨ੍ਹਾਂ ਦੇ  ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਪਰ ਬੱਚਾ ਸਰਕਾਰ ਦੀ ਸੰਤਾਨ ਮੰਨ ਲਿਆ ਜਾਂਦਾ ਹੈ ਤਾਂ ਕਿ ਕੋਈ ਵੀ ਬੱਚੇ ਨੂੰ ਤਿਆਗ ਦੇਣ ਤੋਂ ਪਹਿਲਾਂ ਕਈ ਵਾਰ ਸੋਚੇ। ਫੋਰਸਿਥ ਕਾਊਂਟੀ ਸ਼ੈਰਿਫ ਆਫਿਸ ਨੂੰ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਮੇਰੇ ਇਲਾਵਾ ਹਜ਼ਾਰਾਂ ਲੋਕਾਂ ਨੇ  # BabyIndia ਨੂੰ ਗੋਦ ਲੈਣ ਦੇ ਬਾਰੇ ਵਿਚ ਜਾਣਕਾਰੀ ਹਾਸਲ ਕੀਤੀ ਹੈ।