ਨਿਊ ਮੈਕਸਿਕੋ 'ਚ ਬਿਜਲੀ ਦੀਆਂ ਤਾਰਾਂ 'ਤੇ ਡਿੱਗਿਆ ਗਰਮ ਹਵਾ ਦਾ ਗੁਬਾਰਾ, 6 ਦੀ ਮੌਤ  

ਏਜੰਸੀ

ਖ਼ਬਰਾਂ, ਕੌਮਾਂਤਰੀ

ਤਾਰਾਂ ਦੀ ਚਪੇਟ ਵਿਚ ਆਉਣ ਮਗਰੋਂ ਗੁਬਾਰੇ ਵਿਚ ਅੱਗ ਲੱਗ ਗਈ ਅਤੇ ਇਹ 30 ਮੀਟਰ ਹੇਠਾਂ ਡਿੱਗ ਪਿਆ।

New Mexico: Hot balloon collides with electric wires, killing 5

ਨਿਊ ਮੈਕਸੀਕੋ : ਨਿਊ ਮੈਕਸੀਕੋ ਦੇ ਸਭ ਤੋਂ ਵੱਡੇ ਸ਼ਹਿਰ ਅਲਬੁਕਰਕੇ ਵਿਚ ਬਿਜਲੀ ਦੀਆਂ ਤਾਰਾਂ ਨਾਲ ਹੌਟ ਬੈਲੂਨ ਮਤਲਬ ਗਰਮ ਹਵਾ ਦਾ ਗੁਬਾਰਾ ਟਕਰਾ ਗਿਆ। ਇਸ ਹਾਦਸੇ ਵਿਚ ਹਵਾਈ ਸੈਰ ਦਾ ਮਜ਼ਾ ਲੈ ਰਹੇ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਸ਼ਨੀਵਾਰ ਨੂੰ ਦਿੱਤੀ। ਪੁਲਿਸ ਦੇ ਬੁਲਾਰੇ ਗਿਲਬਰਟ ਗਾਲੇਗੋਸ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 7 ਵਜੇ ਸ਼ਹਿਰ ਦੇ ਪੱਛਮੀ ਇਲਾਕੇ ਵਿਚ ਵਾਪਰਿਆ।

ਇਹ ਵੀ ਪੜ੍ਹੋ - ਆਪ ਦਾ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਵਰਗਾ ਹੋਵੇਗਾ ਸਾਸ਼ਨ : ਕੁੰਵਰ ਵਿਜੇ ਪ੍ਰਤਾਪ ਸਿੰਘ

ਹਾਦਸੇ ਵਿਚ ਮਾਰੇ ਗਏ ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਸਿਰਫ ਇੰਨਾ ਦੱਸਿਆ ਗਿਆ ਕਿ ਪਾਇਲਟ ਸਮੇਤ ਤਿੰਨ ਪੁਰਸ਼ਾਂ ਅਤੇ ਔਰਤਾਂ ਦੀ ਮੌਤ ਹੋ ਗਈ। ਬੁਲਾਰੇ ਨੇ ਦੱਸਿਆ ਕਿ ਚਾਰ ਲੋਕਾਂ ਦੀ ਮੌਤ ਘਟਨਾ ਸਥਲ 'ਤੇ ਹੀ ਹੋ ਗਈ ਅਤੇ ਇਕ ਵਿਅਕਤੀ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਦੱਸਿਆ ਕਿ ਕਈ ਰੰਗਾਂ ਵਾਲਾ ਗੁਬਾਰਾ ਬਿਜਲੀ ਦੀਆਂ ਤਾਰਾਂ ਦੇ ਉੱਪਰ ਪਹੁੰਚ ਗਿਆ।

ਇਹ ਵੀ ਪੜ੍ਹੋ - ਜੰਮੂ ਹਵਾਈ ਅੱਡੇ 'ਤੇ 5 ਮਿੰਟ ਵਿਚ ਹੋਏ ਦੋ ਧਮਾਕੇ, ਦੋ ਜਵਾਨ ਜਖ਼ਮੀ 

ਤਾਰਾਂ ਦੀ ਚਪੇਟ ਵਿਚ ਆਉਣ ਮਗਰੋਂ ਇਸ ਵਿਚ ਅੱਗ ਲੱਗ ਗਈ ਅਤੇ ਇਹ 30 ਮੀਟਰ ਹੇਠਾਂ ਡਿੱਗ ਪਿਆ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦੇ ਵਾਇਰਲ ਹੋਏ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਿਹੜੀ ਜਗ੍ਹਾ 'ਤੇ ਗੁਬਾਰਾ ਡਿੱਗਿਆ, ਉਹ ਭੀੜ ਭਰਪੂਰ ਇਲਾਕਾ ਹੈ ਅਤੇ ਇੱਥੇ ਮੌਜੂਦ ਲੋਕ ਦਮਕਲ ਵਿਭਾਗ ਨੂੰ ਇਸ ਦੀ ਸੂਚਨਾ ਦੇ ਰਹੇ ਹਨ। ਗਾਲੇਗੋਸ ਨੇ ਕਿਹਾ ਕਿ ਜੇਕਰ ਹਵਾ ਤੇਜ਼ ਹੋਵੇ ਤਾਂ ਗਰਮ ਹਵਾ ਦੇ ਗੁਬਾਰੇ ਨੂੰ ਸੰਭਾਲਣਾ ਮੁਸ਼ਕਲ ਹੁੰਦਾ ਹੈ।