ਆਸਟਰੇਲੀਆ ’ਚ ਭਾਰਤੀ ਵਿਦਿਆਰਥੀਆਂ ਲਈ 1 ਜੁਲਾਈ ਤੋਂ ਵੀਜ਼ਾ ਦੇ ਨਿਯਮ ਬਦਲੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੰਦਰਵਾੜੇ ਦੌਰਾਨ 40 ਦੀ ਬਜਾਏ 48 ਘੰਟੇ ਕੰਮ ਕਰ ਸਕਣਗੇ ਵਿਦਿਆਰਥੀ

photo

 

ਨਵੀਂ ਦਿੱਲੀ: ਆਸਟਰੇਲੀਆ ਦੇ ਤੀਜੀ ਪੱਧਰ ਦੇ ਵਿੱਦਿਅਕ ਅਦਾਰਿਆਂ ’ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀ ਇਸ ਸਾਲ 1 ਜੁਲਾਈ ਤੋਂ ਬਗ਼ੈਰ ਸਪਾਂਸਰ ਤੋਂ ਅੱਠ ਸਾਲ ਨਹੀ ਵਰਕ ਵੀਜ਼ਾ ਲਈ ਬਿਨੈ ਕਰ ਸਕਣਗੇ। ਇਸ ਤੋਂ ਇਲਾਵਾ ਵਰਕ ਵੀਜ਼ਾ ’ਤੇ ਦੋ ਸਾਲ ਦਾ ਵਿਸਤਾਰ ਵੀ ਮਿਲ ਸਕੇਗਾ ਅਤੇ ਹਰ ਪੰਦਰਵਾੜ ’ਚ ਕੰਮ ਦੇ ਘੰਟਿਆਂ ਦੀ ਹੱਦ 40 ਤੋਂ ਵਧਾ ਕੇ 48 ਕਰ ਦਿਤੀ ਗਈ ਹੈ। 

ਇਸ ਮਹੀਨੇ ਦੀ ਸ਼ੁਰੂਆਤ ’ਚ ਭਾਰਤ ਅਤੇ ਆਸਟਰੇਲੀਆ ਨੇ ਵਿਦਿਆਰਥੀਆਂ, ਅਕਾਦਮਿਕ ਖੋਜਕਰਤਾਵਾਂ ਅਤੇ ਵਪਾਰਕ ਲੋਕਾਂ ਲਈ ਮੌਕੇ ਖੋਲ੍ਹਣ ਲਈ ਇਕ ਇਗਮੀਗਰੇਸ਼ਨ ਅਤੇ ਗਤੀਸ਼ੀਲਤਾ ਸਾਂਝੇਦਾਰੀ ਸਮਝੌਤੇ ’ਤੇ ਹਸਤਾਖ਼ਰ ਕੀਤੇ।

 ਇਸ ਸਮਝੌਤੇ ਤਹਿਤ ਮੋਬਿਲਿਟੀ ਅਰੇਂਜਮੈਂਟ ਫ਼ਾਰਮ ਟੈਲੈਂਟਡ ਅਰਲੀ-ਪ੍ਰੋਫ਼ੈਸ਼ਨਲ ਸਕੀਮ (ਐਮ.ਏ.ਟੀ.ਈ.ਐਸ.) ਭਾਰਤ ਦੇ ਨੌਜੁਆਨ ਪੇਸ਼ੇਵਰਾਂ ਲਈ 3000 ਸਾਲਾਨਾ ਸਪਾਟ ਮੁਹਈਆ ਕਰਵਾਏਗੀ, ਜਿਸ ਨਾਲ ਉਨ੍ਹਾਂ ਨੂੰ ਵੀਜ਼ਾ ਲਈ ਸਪਾਂਸਰਾਂ ਦੀ ਜ਼ਰੂਰਤ ਤੋਂ ਬਗ਼ੈਰ ਦੇਸ਼ ’ਚ ਦੋ ਸਾਲ ਬਿਤਾਉਣ ਦੀ ਇਜਾਜ਼ਤ ਮਿਲੇਗੀ। 

ਇਹ ਅਸਥਾਈ ਵੀਜ਼ਾ ਪ੍ਰੋਗਰਾਮ ਦੇ ਰੂਪ ’ਚ ਐਮ.ਏ.ਟੀ.ਈ.ਐਸ. ’ਚ ਅਧਿਐਨ ਦੇ ਵਿਸ਼ੇਸ਼ ਖੇਤਰਾਂ ’ਚ ਡਿਗਰੀ ਦੇ ਨਾਲ ਮਾਨਤਾ ਪ੍ਰਾਪਤ ਭਾਰਤੀ ਯੂਨੀਵਰਸਿਟੀਆਂ ਦੇ ਗਰੈਜੁਏਟ ਸ਼ਾਮਲ ਹਨ। ਐਮ.ਏ.ਟੀ.ਈ.ਐਸ. ਵੀਜ਼ਾ ਲਈ ਪਾਤਰ ਖੇਤਰਾਂ ’ਚ ਇੰਜਨੀਅਰਰਿੰਗ, ਖੁਦਾਈ, ਵਿੱਤੀ ਤਕਨਾਲੋਜੀ, ਏ.ਆਈ., ਸੂਚਨਾ ਅਤੇ ਸੰਚਾਰ ਤਕਨਾਲੋਜੀ, ਖੇਤੀ ਤਕਨਾਲੋਜੀ ਅਤੇ ਨਵਿਆਉਣਯੋਗ ਊਰਜਾ ਸ਼ਾਮਲ ਹੈ। ਇਸ ਲਈ ਉਮਰ 31 ਸਾਲਾਂ ਤੋਂ ਘੱਟ ਹੋਣੀ ਚਾਹੀਦੀ ਹੈ।

 ਸਰਕਾਰ ਨੇ ਕਿਹਾ ਕਿ ਹੁਨਰਮੰਦ ਪ੍ਰਵਾਸੀਆਂ ਨੂੰ ਲੁਭਾਉਣ ਲਈ ਉੱਚ-ਹੁਨਰਮੰਦ ਪੇਸ਼ੇਵਰਾਂ ਲਈ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਅਤੇ ਆਸਾਨ ਬਣਾਇਆ ਜਾਵੇਗਾ ਅਤੇ ਕੌਮਾਂਤਰੀ ਵਿਦਿਆਰਥੀਆਂ ਨੂੰ ਕਾਇਮ ਰੱਖਣ ਲਈ ਕਦਮ ਚੁੱਕੇ ਜਾਣਗੇ।