US News: ਹੌਂਡੁਰਾਸ ਦੇ ਸਾਬਕਾ ਰਾਸ਼ਟਰਪਤੀ ਨੂੰ 45 ਸਾਲ ਦੀ ਕੈਦ; ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ 'ਚ ਹੋਈ ਸਜ਼ਾ
ਜੱਜ ਪੀ. ਕੇਵਿਨ ਕੈਸਟਲ ਨੇ ਹਰਨਾਂਡੇਜ਼ ਨੂੰ 45 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜੋ ਕਿ ਉਨ੍ਹਾਂ ਨੂੰ ਅਮਰੀਕਾ ਦੀ ਜੇਲ ਵਿਚ ਕੱਟਣੀ ਹੋਵੇਗੀ
US News: ਅਮਰੀਕਾ ਦੇ ਨਿਊਯਾਰਕ ਵਿਚ ਹੋਂਡੂਰਾਨ ਦੇ ਸਾਬਕਾ ਰਾਸ਼ਟਰਪਤੀ ਜੁਆਨ ਓਰਲੈਂਡੋ ਹਰਨਾਂਡੇਜ਼ ਨੂੰ ਬੁੱਧਵਾਰ ਨੂੰ ਡਰੱਗ ਤਸਕਰੀ ਦੇ ਇਕ ਮਾਮਲੇ ਵਿਚ ਸਜ਼ਾ ਸੁਣਾਈ ਗਈ। ਉਨ੍ਹਾਂ 'ਤੇ ਅਮਰੀਕਾ ਵਿਚ ਕੋਕੀਨ ਦੀ ਤਸਕਰੀ ਕਰਨ ਵਿਚ ਸਮੱਗਲਰਾਂ ਦੀ ਮਦਦ ਕਰਨ ਦਾ ਦੋਸ਼ ਹੈ, ਜਿਸ ਲਈ ਉਸ ਦੀ ਫ਼ੌਜ ਅਤੇ ਦੇਸ਼ ਦੀ ਪੁਲਿਸ ਫੋਰਸ ਦੀ ਵਰਤੋਂ ਕੀਤੀ ਗਈ ਸੀ।
ਜੱਜ ਪੀ. ਕੇਵਿਨ ਕੈਸਟਲ ਨੇ ਹਰਨਾਂਡੇਜ਼ ਨੂੰ 45 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜੋ ਕਿ ਉਨ੍ਹਾਂ ਨੂੰ ਅਮਰੀਕਾ ਦੀ ਜੇਲ ਵਿਚ ਕੱਟਣੀ ਹੋਵੇਗੀ ਅਤੇ ਉਨ੍ਹਾਂ ਉਤੇ 80 ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਲਗਾਇਆ ਗਿਆ। ਮਾਰਚ ਵਿਚ, ਇਕ ਜਿਊਰੀ ਨੇ ਉਸ ਨੂੰ ਮੈਨਹਟਨ ਸੰਘੀ ਅਦਾਲਤ ਵਿਚ ਦੋ ਹਫ਼ਤਿਆਂ ਦੇ ਮੁਕੱਦਮੇ ਵਿਚ ਦੋਸ਼ੀ ਠਹਿਰਾਇਆ।
ਸਜ਼ਾ ਸੁਣਾਈ ਜਾਣ 'ਤੇ ਹਰਨਾਂਡੇਜ਼ ਨੇ ਕਿਹਾ, "ਮੈਂ ਬੇਕਸੂਰ ਹਾਂ। ਮੇਰੇ 'ਤੇ ਗਲਤ ਅਤੇ ਬੇਇਨਸਾਫੀ ਨਾਲ ਦੋਸ਼ ਲਗਾਇਆ ਗਿਆ"। ਕੈਸਟਲਜ਼ ਨੇ ਹਰਨਾਂਡੇਜ਼ ਨੂੰ "ਸ਼ਕਤੀ ਦੇ ਭੁੱਖੇ ਡੁਪਲੀਸਿਟ ਲੀਡਰ" ਕਿਹਾ ਜੋ ਸਮੱਗਲਰਾਂ ਦੇ ਇਕ ਸਮੂਹ ਦੀ ਰੱਖਿਆ ਕਰਦਾ ਹੈ।
(For more Punjabi news apart from Former Honduran president sentenced to 45 years in prison on drug trafficking charges , stay tuned to Rozana Spokesman)