ਕਾਬੁਲ ਏਅਰਪੋਰਟ 'ਤੇ ਧਮਾਕਿਆਂ ਦੇ ਬਾਅਦ ਉਡਾਣਾਂ ਦੁਬਾਰਾ ਹੋਈਆਂ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਰਨ ਵਾਲਿਆਂ ਦੀ ਗਿਣਤੀ 103 ਹੋਈ

Kabul Blasts

 

ਕਾਬੁਲ: ਕਾਬੁਲ ਹਵਾਈ ਅੱਡੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹਾਲਾਤ ਫਿਰ ਤੋਂ ਸੁਲਝਦੇ ਨਜ਼ਰ ਆ ਰਹੇ ਹਨ। ਕਰੀਬ 16 ਘੰਟਿਆਂ ਬਾਅਦ ਇੱਥੇ ਉਡਾਣਾਂ ਸ਼ੁਰੂ (Flights resume after blasts at Kabul airport)  ਕੀਤੀਆਂ ਗਈਆਂ ਹਨ ਅਤੇ ਲੋਕਾਂ ਨੂੰ ਅਫਗਾਨਿਸਤਾਨ ਤੋਂ ਕੱਢਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਵੀਰਵਾਰ ਨੂੰ ਹੋਏ ਹਮਲੇ ਵਿੱਚ ਹੁਣ ਤੱਕ 103 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿੱਚ 90 ਅਫਗਾਨ ਨਾਗਰਿਕ ਅਤੇ 13 ਅਮਰੀਕੀ ਸੈਨਿਕ ਸ਼ਾਮਲ ਹਨ।

 

 

ਇਹ ਵੀ ਪੜ੍ਹੋ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਵਿਗੜੀ ਸਿਹਤ, ਸਰਕਾਰੀ ਹਸਪਤਾਲ 'ਚ ਕਰਵਾਇਆ ਭਰਤੀ

ਮੀਡੀਆ ਰਿਪੋਰਟਾਂ ਅਨੁਸਾਰ ਹਮਲੇ ਵਿੱਚ ਮਾਰੇ ਗਏ 90 ਅਫਗਾਨਾਂ ਵਿੱਚ 28 ਤਾਲਿਬਾਨ ਵੀ ਸ਼ਾਮਲ ਸਨ। ਇਹ ਸਾਰੇ ਤਾਲਿਬਾਨੀ ਏਅਰਪੋਰਟ ਦੇ ਬਾਹਰ ਸੁਰੱਖਿਆ ਵਿੱਚ (Flights resume after blasts at Kabul airport) ਖੜ੍ਹੇ ਸਨ। ਦੱਸਿਆ ਜਾ ਰਿਹਾ ਹੈ ਕਿ ਹਮਲੇ ਵਿੱਚ ਜ਼ਖਮੀਆਂ ਦੀ ਗਿਣਤੀ 1300 ਨੂੰ ਪਾਰ ਕਰ ਗਈ ਹੈ।

 

ਇਹ ਵੀ ਪੜ੍ਹੋ: ਕਾਬੁਲ ਧਮਾਕਾ: ਅੱਤਵਾਦੀਆਂ ਨੂੰ ਮਾਫ ਨਹੀਂ ਕਰਾਂਗੇ ਸਗੋਂ ਲੱਭ ਲੱਭ ਕੇ ਮਾਰਾਂਗੇ- ਬਿਡੇਨ

ਬੰਬ ਨਾਲ ਕਾਬੁਲ ਹਵਾਈ ਅੱਡੇ 'ਤੇ ਹਮਲਾ ਕਰਨ ਵਾਲੇ ਅੱਤਵਾਦੀ ਦੀ ਪਛਾਣ ਹੋ ਗਈ ਹੈ। ਜਾਣਕਾਰੀ ਅਨੁਸਾਰ ਅੱਤਵਾਦੀ ਅਬਦੁਲ ਰਹਿਮਾਨ ਅਲ-ਲੋਘਰੀ ਆਈਐਸਆਈਐਸ-ਹੱਕਾਨੀ ਅੱਤਵਾਦੀ (Flights resume after blasts at Kabul airport) ਸੰਗਠਨ ਦਾ ਮੈਂਬਰ ਸੀ।

ਇਹ ਵੀ ਪੜ੍ਹੋ: ਅਸਾਮ 'ਚ ਸ਼ੱਕੀ ਅੱਤਵਾਦੀਆਂ ਨੇ ਕਈ ਟਰੱਕਾਂ ਨੂੰ ਲਗਾਈ ਅੱਗ, ਪੰਜ ਡਰਾਈਵਰ ਜ਼ਿੰਦਾ ਸੜੇ