ਕਾਬੁਲ ਧਮਾਕਾ: ਅੱਤਵਾਦੀਆਂ ਨੂੰ ਮਾਫ ਨਹੀਂ ਕਰਾਂਗੇ ਸਗੋਂ ਲੱਭ ਲੱਭ ਕੇ ਮਾਰਾਂਗੇ- ਬਿਡੇਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

'ਇਸ ਹਮਲੇ ਨੂੰ ਭੁਲਾਂਗੇ ਨਹੀਂ'

Joe Biden

 

ਵੈਨਕੂਵਰ: ਕਾਬੁਲ ਵਿੱਚ ਹੋਏ ਬੰਬ ਧਮਾਕੇ (Kabul blast) ਅਤੇ ਉਸ ਵਿੱਚ 13 ਅਮਰੀਕੀ ਸੈਨਿਕਾਂ ਦੀ ਮੌਤ ਤੋਂ ਬਾਅਦ ਅਫਗਾਨਿਸਤਾਨ ਵਿੱਚ ਅਮਰੀਕਾ ਫਿਰ ਤੋਂ ਸਰਗਰਮ ਜਾਪਦਾ ਦਿਖ ਰਿਹਾ ਹੈ। ਰਾਸ਼ਟਰਪਤੀ ਜੋ ਬਿਡੇਨ (Joe Biden)  ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਅੱਤਵਾਦੀਆਂ ਨੂੰ ਮੁਆਫ ਨਹੀਂ ਕਰਾਂਗੇ, ਅਸੀਂ ਤੁਹਾਨੂੰ ਲੱਭਾਂਗੇ ਅਤੇ ਸਜ਼ਾ ਦੇਵਾਂਗੇ। ਉਹਨਾਂ ਇਹ ਵੀ ਕਿਹਾ ਹੈ ਕਿ ਸਾਡਾ ਮਿਸ਼ਨ ਅਜੇ ਖਤਮ ਨਹੀਂ ਹੋਇਆ ਹੈ।

 

  ਇਹ ਵੀ ਪੜ੍ਹੋ2016 ਦੀ ਪੁਲਿਸ ਭਰਤੀ ਮੌਕੇ ਵੇਟਿੰਗ 'ਚ ਰਹਿਣ ਵਾਲੇ ਉਮੀਦਵਾਰਾਂ ਨੇ ਟੈਂਕੀ 'ਤੇ ਚੜ੍ਹ ਕੀਤਾ ਪ੍ਰਦਰਸ਼ਨ 

ਬਿਡੇਨ  (Joe Biden) ਨੇ ਵੀਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਕਿਹਾ, "ਜਿਨ੍ਹਾਂ ਲੋਕਾਂ ਨੇ ਇਹ ਹਮਲਾ ਕੀਤਾ ਅਤੇ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਇਹ ਗੱਲ ਧਿਆਨ ਵਿੱਚ ਰੱਖਣ ਕਿ ਅਸੀਂ  (Kabul blast) ਉਹਨਾਂ ਨੂੰ ਬਖਸ਼ਾਂਗੇ ਨਹੀਂ।" ਅਸੀਂ ਇਸ ਨੂੰ ਨਹੀਂ ਭੁੱਲਾਂਗੇ।

 

 

ਅਸੀਂ ਤੁਹਾਨੂੰ ਫੜਾਂਗੇ ਅਤੇ ਸਜ਼ਾ ਦੇਵਾਂਗੇ। ਮੈਂ ਆਪਣੇ ਦੇਸ਼ ਦੇ ਹਿੱਤਾਂ ਅਤੇ ਲੋਕਾਂ ਦੀ ਰੱਖਿਆ ਕਰਾਂਗਾ। ”ਰਾਸ਼ਟਰਪਤੀ ਨੇ ਕਿਹਾ ਕਿ ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਇਸ ਦੇ ਨੇੜੇ ਇੱਕ ਹੋਟਲ ਉੱਤੇ ਹੋਏ ਭਿਆਨਕ ਹਮਲੇ (Kabul blast)  ਪਿੱਛੇ ਆਈਐਸਆਈਐਸ-ਕੇ ਦਾ ਹੱਥ ਸੀ।

 

  ਇਹ ਵੀ ਪੜ੍ਹੋਅਸਾਮ 'ਚ ਸ਼ੱਕੀ ਅੱਤਵਾਦੀਆਂ ਨੇ ਕਈ ਟਰੱਕਾਂ ਨੂੰ ਲਗਾਈ ਅੱਗ, ਪੰਜ ਡਰਾਈਵਰ ਜ਼ਿੰਦਾ ਸੜੇ

 

ਬਿਡੇਨ  (Joe Biden) ਨੇ ਕਿਹਾ ਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਜਿਨ੍ਹਾਂ ਅੱਤਵਾਦੀ ਹਮਲਿਆਂ ਬਾਰੇ ਅਸੀਂ ਗੱਲ ਕਰ ਰਹੇ ਸੀ ਅਤੇ ਜਿਨ੍ਹਾਂ ਬਾਰੇ ਖੁਫੀਆ ਪ੍ਰਣਾਲੀ ਚਿੰਤਤ ਸੀ, ਉਹ ਆਈਐਸਆਈਐਸ-ਕੇ ਨਾਂ ਦੇ ਸੰਗਠਨ ਦੁਆਰਾ ਕੀਤੇ ਗਏ ਸਨ। ਉਨ੍ਹਾਂ ਨੇ ਹਵਾਈ ਅੱਡੇ 'ਤੇ ਤਾਇਨਾਤ ਅਮਰੀਕੀ ਸੇਵਾ ਦੇ ਮੈਂਬਰਾਂ ਦੀ ਜਾਨ ਲੈ ਲਈ ਅਤੇ ਕਈ ਹੋਰਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਉਨ੍ਹਾਂ ਨੇ ਕਈ ਨਾਗਰਿਕਾਂ ਦੀ ਹੱਤਿਆ (Kabul blast)  ਵੀ ਕੀਤੀ ਅਤੇ ਕਈ ਹੋਰ ਜ਼ਖਮੀ ਹੋਏ।

 

  ਇਹ ਵੀ ਪੜ੍ਹੋ: ਦਰਦਨਾਕ ਹਾਦਸਾ: ਟਰੱਕ ਨਾਲ ਟਕਰਾਈ ਰੋਡਵੇਜ਼ ਬੱਸ , ਚਾਰ ਮੌਤਾਂ, 25 ਜ਼ਖਮੀ