ਪਾਕਿਸਤਾਨੀ ਪਤੀਆਂ ਦੀਆਂ ਪਤਨੀਆਂ ਚੀਨ ਦੀ ਕੈਦ ਵਿਚ, ਪਤੀਆਂ ਨੇ ਲਾਈ ਵਾਪਸੀ ਦੀ ਗੁਹਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਕਈ ਪਤੀ ਇਨੀ ਦਿਨੀ ਪੇਚਿੰਗ ਦੂਤਾਵਾਸ ਦੇ ਚੱਕਰ ਕੱਟ ਰਹੇ ਹਨ।

Many husbands in Pakistan are pitching the pitch for this day.

ਲਾਹੌਰ : ਪਾਕਿਸਤਾਨ ਦੇ ਕਈ ਪਤੀ ਇਨੀ ਦਿਨੀ ਪੇਚਿੰਗ ਦੂਤਾਵਾਸ ਦੇ ਚੱਕਰ ਕੱਟ ਰਹੇ ਹਨ। ਇਨਾਂ ਪਤੀਆਂ ਦੀਆਂ ਪਤਨੀਆਂ ਚੀਨ ਦੇ ਸ਼ਿਨਜਿਆਂਗ ਪ੍ਰਦੇਸ਼ ਵਿਚ ਹਨ, ਜਿੱਥੇ ਵੱਡੀ ਗਿਣਤੀ ਵਿਚ ਉਈਗਰ ਮੁਸਲਮਾਨ ਰਹਿੰਦੇ ਹਨ। ਚੀਨ ਨੇ ਇਨਾਂ ਦੀਆਂ ਪਤਨੀਆਂ ਅਤੇ ਬੱਚਿਆਂ ਦੇ ਪਾਸਪੋਰਟ ਜ਼ਬਤ ਕਰ ਲਏ ਹਨ ਅਤੇ ਹੁਣ ਪਰਿਵਾਰ ਇਨਾਂ ਨੂੰ ਮੁੜ ਤੋਂ ਮਿਲਣ ਲਈ ਇਨਾਂ ਦੋਹਾਂ ਦੇਸ਼ਾਂ ਦੀ ਸਰਕਾਰਾਂ ਨੂੰ ਬੇਨਤੀ ਕਰ ਰਹੇ ਹਨ। ਚੀਨ ਦੇ ਸ਼ਿਨਜਿਆਂਗ ਪ੍ਰਦੇਸ਼ ਵਿੱਚ ਮੁਸਲਮਾਨਾਂ ਨਾਲ ਸਖ਼ਤੀ ਅਤੇ ਉਨਾਂ ਨੂੰ ਦੇਸ਼ਭਗਤ ਬਣਾਉਣ ਲਈ ਜ਼ਬਰਨ ਸਿਖਲਾਈ ਕੈਂਪ ਭੇਜੇ ਜਾਣ ਦੀ ਖ਼ਬਰ ਨਵੀਂ ਨਹੀਂ ਹੈ।

ਮਿਰਜ਼ਾ ਇਮਰਾਨ ਬੇਗ਼ ਨੇ ਦਸਿਆ ਕਿ ਉਸਦੀ ਪਤਨੀ ਚੀਨੀ ਮੂਲ ਦੀ ਉਈਗਰ ਮੁਸਲਮਾਨ ਹੈ, ਜਿਸਦਾ ਨਾਮ ਮਾਲਿਕਾ ਮਾਮਿਤੀ ਹੈ 'ਤੇ ਉਹ ਮਈ 2017 ਵਿੱਚ ਚੀਨ ਗਈ ਸੀ ਪਰ ਅਜੇ ਤੱਕ ਵਾਪਿਸ ਨਹੀਂ ਪਰਤੀ ਹੈ। ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਮਿਲਣ ਲਈ ਤਰਸ ਰਿਹਾ ਹੈ ਅਤੇ ਦੂਤਾਵਾਸ ਦੇ ਚੱਕਣ ਕੱਟ ਰਿਹਾ ਹੈ। ਉਸਨੇ ਕਿਹਾ ਕਿ ਉਸਨੂ ਅਜਿਹੀ ਖ਼ਬਰ ਵੀ ਮਿਲੀ ਹੈ ਕਿ ਉਸਦੀ ਪਤਨੀ ਨੂੰ ਜ਼ਬਰਨ ਵਿਚਾਰ ਪਰਿਵਰਤਨ ਲਈ ਕੈਂਪ ਵਿਚ ਭੇਜਿਆ ਗਿਆ ਹੈ। ਮਿਆਂ ਸ਼ਾਹਿਦ ਇਲਿਆਸ ਵਿਚ ਅਜਿਹੇ ਹੀ ਪਤੀ ਹਨ, ਜਿਸਦੀ ਪਤਨੀ ਸ਼ਿਨਿਜਿਆਂਗ ਪਿਛਲੇ ਸਾਲ ਅਪ੍ਰੈਲ ਵਿਚ ਗਈ ਸੀ ਤੇ ਵਾਪਿਸ ਨਹੀਂ ਆਈ ਹੈ।

ਉਨਾਂ ਕਿਹਾ ਕਿ ਇਸ ਵੇਲੇ ਉਨਾਂ ਦੀ ਜਾਣਕਾਰੀ ਵਿੱਚ ਘੱਟ ਤੋਂ ਘੱਟ 38 ਅਜਿਹੇ ਪਾਕਿਸਤਾਨੀ ਹਨ ਜਿਨਾਂ ਦੀਆਂ ਪਤਨੀਆਂ ਸ਼ਿਨਜਿਆਂਗ ਪ੍ਰਦੇਸ਼ ਤੋਂ ਵਾਪਿਸ ਨਹੀਂ ਆਈਆਂ ਹਨ। ਉਨਾਂ ਨੂੰ ਉਥੇ ਬੰਧਕ ਬਣਾ ਲਿਆ ਗਿਆ ਹੈ ਅਤੇ ਪਰਿਵਾਰ ਵਿਚ ਵਾਪਿਸ ਨਹੀਂ ਆਉਣ ਦਿਤਾ ਜਾ ਰਿਹਾ। ਜ਼ਿਕਰਯੋਗ ਹੈ ਕਿ ਚੀਨ ਦੇ ਸ਼ਿਨਜਿਆਂਗ ਪ੍ਰਦੇਸ਼ ਵਿੱਚ ਮੁਸਲਮਾਨਾਂ ਨੂੰ ਦੇਸ਼ਭਗਤ ਬਣਾਉਣ ਦੇ ਨਾਮ ਤੇ ਚੀਨ ਦੀ ਸਰਕਾਰ ਬਹੁਤ ਸਖ਼ਤੀ ਵਰਤ ਰਹੀ ਹੈ। ਕਈ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਸਗੰਠਨਾਂ ਵੱਲੋਂ ਵੀ ਆਪਣੀ ਰਿਪੋਰਟ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਵਿਚਾਰ ਪਰਿਵਰਤਨ ਦੇ ਕੈਂਪ ਵਿੱਚ ਮੁਸਲਮਾਨਾਂ ਨੂੰ ਜ਼ਬਰਨ ਪਾਰਟੀ ਦਾ ਮੈਂਬਰ ਬਣਨ ਲਈ ਵਫਾਦਾਰੀ ਦੀ ਸਹੁੰ ਚੁਕਾਈ ਜਾਂਦੀ ਹੈ। ਉਨਾਂ ਨੂੰ ਆਪਣੀ ਧਾਰਮਿਕ ਮਾਨਤਾਵਾਂ ਦੇ ਪ੍ਰਤੀ ਆਲੋਚਨਾਤਮਕ ਵਤੀਰਾ ਰੱਖਣ ਲਈ ਲੇਖ ਲਿਖਵਾਇਆ ਜਾਂਦਾ ਹੈ।