ਸੀਰੀਆ ਤੋਂ 3 ਗੁਣਾ ਵੱਧ ਖਤਰਨਾਕ ਪਾਕਿਸਤਾਨ, ਲਸ਼ਕਰ-ਏ-ਤਾਇਬਾ ਦੁਨੀਆਂ ਲਈ ਵੱਡਾ ਖਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਮਨੁੱਖਤਾ ਦੇ ਲਈ ਸੀਰੀਆ ਤੋਂ ਵੀ ਵੱਧ ਖਤਰਨਾਕ ਹੈ। ਇਹ ਅਤਿਵਾਦ ਨੂੰ ਜਨਮ ਦੇਣ ਵਾਲਾ ਅਤੇ ਸੰਸਾਰਕ ਅਤਿਵਾਦ ਦਾ ਸੱਭ ਤੋਂ ਵੱਡਾ ਹਿਮਾਇਤੀ ਹੈ।

International Terror

ਲੰਦਨ , ( ਪੀਟੀਆਈ ) : ਪਾਕਿਸਤਾਨ ਮਨੁੱਖਤਾ ਦੇ ਲਈ ਸੀਰੀਆ ਤੋਂ ਵੀ ਵੱਧ ਖਤਰਨਾਕ ਹੈ। ਇਹ ਅਤਿਵਾਦ ਨੂੰ ਜਨਮ ਦੇਣ ਵਾਲਾ ਅਤੇ ਸੰਸਾਰਕ ਅਤਿਵਾਦ ਦਾ ਸੱਭ ਤੋਂ ਵੱਡਾ ਹਿਮਾਇਤੀ ਹੈ। ਦੁਨੀਆ ਵਿਚ ਅਤਿਵਾਦ ਫੈਲਾਉਣ ਵਿਚ ਇਹ ਸੀਰੀਆ ਤੋਂ ਵੀ ਤਿੰਨ ਗੁਣਾ ਵੱਧ ਜ਼ਿਮ੍ਹੇਵਾਰ ਹੈ। ਪਾਕਿਸਤਾਨੀ ਅਤਿਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਤੋਂ ਅੰਤਰਰਾਸ਼ਟਰੀ ਸੁਰੱਖਿਆ ਨੂੰ ਸੱਭ ਤੋਂ ਵੱਧ ਖਤਰਾ ਹੈ। ਆਕਸਫੋਰਡ ਯੂਨੀਵਰਸਿਟੀ ਅਤੇ ਸਟ੍ਰੈਟੇਜਿਕ ਫੋਰਸਾਈਟ ਗਰੁਪ ਦੇ ਸਾਂਝੇ ਅਧਿਅਨ ਤੇ ਹੁਣੇ ਜਿਹੇ ਜਾਰੀ ਹੋਈ ਰਿਪੋਰਟ ਵਿਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ।

ਇਹ ਰਿਪੋਰਟ ਹਿਊਮੈਨਿਟੀ ਐਟ ਰਿਸਕ-ਗਲੋਬਲ ਟੇਰਰ ਥ੍ਰੈਟ ਇੰਡੀਕੇਟ - ਸਿਰਲੇਖ ਅਧੀਨ ਤਿਆਰ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਲਸ਼ਕਰ-ਏ-ਤਾਇਬਾ ਨੇ ਅੰਤਰਰਾਸ਼ਟਰੀ ਸੁਰੱਖਿਆ ਲਈ ਸੱਭ ਤੋਂ ਵੱਧ ਖਤਰਾ ਪੈਦਾ ਕੀਤਾ ਹੈ। ਪਾਕਿਸਤਾਨ ਨੂੰ ਅਤਿਵਾਦ ਦੇ ਸੱਭ ਤੋਂ ਵੱਧ ਠਿਕਾਣਿਆਂ ਤੇ ਉਨ੍ਹਾਂ ਲਈ ਸੁਰੱਖਿਅਤ ਪਨਾਹਗਾਰ ਵਾਲੇ ਮੁਲਕਾਂ ਦੀ ਸੂਚੀ ਵਿਚ ਰੱਖਿਆ ਗਿਆ ਹੈ। ਤੱਥਾਂ ਅਤੇ ਅੰਕੜਿਆਂ ਮੁਤਾਬਕ ਸੱਭ ਤੋਂ ਖਤਰਨਾਕ ਅਤਿਵਾਦੀ ਸਮੂਹਾਂ ਵਿਚ ਪਾਕਿਸਤਾਨ ਜਿਆਦਾਤਰ ਜਾਂ ਤਾ ਸਹਿਯੋਗੀ ਹੈ ਜਾਂ ਮੇਜ਼ਬਾਨ।

ਅਫਗਾਨਿਸਤਾਨ ਵਿਚ ਮੌਜੂਦ ਅਤਿਵਾਦੀ ਸਮੂਹ ਪਾਕਿਸਤਾਨ ਦੇ ਸਹਿਯੋਗ ਨਾਲ ਹੀ ਚਲਦੇ ਹਨ।  ਹਰ ਤਰ੍ਹਾਂ ਦੇ ਮੁਕਾਬਲੇਸ਼ੀਲ ਅੰਦੋਲਨਾਂ ਦਾ ਪ੍ਰਸਾਰ, ਸਮੂਹਿਕ ਤਬਾਹੀ ਦੇ ਹੱਥਿਆਰਾਂ ਦੀ ਗਲਤ ਵਰਤੋਂ ਅਤੇ ਆਰਥਿਕ ਸਮੱਸਿਆਵਾਂ ਮਨੁਖੀ ਵਿਕਾਸ ਨੂੰ ਕਮਜ਼ੋਰ ਕਰ ਸਕਦੀਆਂ ਹਨ। ਅਧਿਅਨ ਕਰਨ ਵਾਲੇ ਸਮੂਹ ਐਸਐਫਜੀ ਵੱਲੋਂ ਪੇਸ਼ 80 ਪੇਜ਼ਾਂ ਦੀ ਰਿਪੋਰਟ ਵਿਚ 20ਵੀਂ ਸ਼ਤਾਬਦੀ ਦੇ ਪਹਿਲੇ 6 ਦਹਾਕਿਆਂ ਵਿਚ ਅਤਿਵਾਦ ਫੈਲਾਉਣ ਵਾਲੇ ਲਗਭਗ 200 ਸਮੂਹਾਂ ਦੀ ਪੜਚੋੜ ਕੀਤੀ ਗਈ ਸੀ।

ਆਈਐਸਆਈ ਅਤੇ ਅਲ-ਕਾਇਦਾ ਦੁਨੀਆ ਦੇ ਸੱਭ ਤੋਂ ਵੱਡੇ ਸੰਗਠਨ ਦੇ ਤੌਰ ਤੇ ਸਾਹਮਣੇ ਆਏ ਹਨ। ਅਲ-ਕਾਇਦਾ ਦਾ ਜਨਮ ਪਾਕਿਸਤਾਨ ਵਿਚ ਹੋਇਆ ਪਰ ਇਸਨੇ ਅਫਗਾਨਿਸਤਾਨ ਨੂੰ ਸੱਭ ਤੋਂ ਵੱਧ ਪ੍ਰਭਾਵਿਤ ਕੀਤਾ। ਰਿਪੋਰਟ ਵਿਚ ਇਹ ਵੀ ਖੁਲਾਸਾ ਹੋਇਆ ਕਿ ਓਸਾਮਾ-ਬਿਨ-ਲਾਦੇਨ ਐਬਟਾਬਾਦ ਵਿਖੇ ਪਾਕਿਸਤਾਨੀ ਫ਼ੌਜ ਕੇਂਦਰ ਦੇ ਨੇੜੇ ਕੈਂਪਸ ਵਿਚ ਸੁਰੱਖਿਅਤ ਪਨਾਹ ਲਈ ਬੈਠਾ ਸੀ।

ਇਹ ਕੈਂਪਸ ਸੇਵਾਮੁਕਤ ਫ਼ੌਜੀਆਂ ਦੇ ਨੇੜਲੇ ਘਰਾਂ ਦੇ ਮੁਕਾਬਲਤਨ ਬਹੁਤ ਵੱਡਾ ਸੀ। ਇਸ ਫ਼ੌਜੀ ਕੈਂਪਸ ਵਿਚ ਅਤਿਵਾਦੀ ਪਰਵਾਰ ਦੀ ਮੌਜੂਦਗੀ ਦੱਸਦੀ ਹੈ ਕਿ ਪਾਕਿਸਤਾਨ ਅਤਿਵਾਦ ਨੂੰ ਸੱਭ ਤੋਂ ਵੱਧ ਉਤਸ਼ਾਹਿਤ ਕਰਦਾ ਹੈ।