ਨਾਲੇ ਦੇ ਪਾਣੀ ਤੋਂ ਬਣੀ ਪਹਿਲੀ ਬੀਅਰ, ਆਉਂਦੇ ਹੀ ਹੋਈ 'ਆਊਟ ਆਫ਼ ਸਟਾਕ'

ਏਜੰਸੀ

ਖ਼ਬਰਾਂ, ਕੌਮਾਂਤਰੀ

ਜੇਕਰ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਜੋ ਬੀਅਰ ਪੀ ਰਹੇ ਹੋ, ਉਹ ਨਾਲੇ ਦੇ ਪਾਣੀ ਨਾਲ ਬਣੀ ਹੈ ਤਾਂ ਤੁਸੀਂ ਕੀ ਸੋਚੋਗੇ?

PU:REST

ਨਵੀਂ ਦਿੱਲੀ: ਜੇਕਰ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਜੋ ਬੀਅਰ ਪੀ ਰਹੇ ਹੋ, ਉਹ ਨਾਲੇ ਦੇ ਪਾਣੀ ਨਾਲ ਬਣੀ ਹੈ ਤਾਂ ਤੁਸੀਂ ਕੀ ਸੋਚੋਗੇ? ਦਰਅਸਲ ਦੁਨੀਆਂ ਭਰ ਵਿਚ ਪਾਣੀ ਦੀ ਦੁਰਵਰਤੋਂ ਕਿਸੇ ਤੋਂ ਲੁਕੀ ਨਹੀਂ ਹੈ। ਭਾਰਤ ਵਿਚ ਤਾਂ ਹਾਲਾਤ ਬਹੁਤ ਹੀ ਖਰਾਬ ਹਨ। ਅਜਿਹੇ ਵਿਚ ਦੁਨੀਆਂ ਭਰ ਦੇ ਮਾਹਿਰ ਪਾਣੀ ਦੀ ਰੀਸਾਈਕਲਿੰਗ ‘ਤੇ ਜ਼ੋਰ ਦੇ ਰਹੇ ਹਨ। ਸਵੀਡਨ ਵਿਚ ਵੀ ਨਾਲੇ ਦੇ ਪਾਣੀ ਨੂੰ ਰਿਸਾਈਕਲ ਕਰਕੇ ਬੀਅਰ ਤਿਆਰ ਕੀਤੀ ਗਈ ਹੈ।

ਇਸ ਬੀਅਰ ਨੂੰ ਦੁਨੀਆਂ ਦੀ ਮਸ਼ਹੂਰ ਬੀਅਰ ਕੰਪਨੀ ਕਾਰਲਸਬਰਗ, ਨਿਊ ਕਾਰਨੇਗੀ ਬਰੁਅਰੀ ਅਤੇ ਆਈਵੀਐਲ ਸਵੀਡਿਸ਼ ਵਾਤਾਵਰਣ ਰਿਸਰਚ ਇੰਸਟੀਚਿਟਿਊਟ ਨੇ ਤਿਆਰ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਨਾਲੇ ਦੇ ਪਾਣੀ ਨਾਲ ਹੁਣ ਤੱਕ ਜਿੰਨੀ ਵੀ ਬੀਅਰ ਤਿਅਰ ਕੀਤੀ ਗਈ ਹੈ, ਉਸ ਵਿਚੋਂ ਛੇ ਹਜ਼ਾਰ ਲੀਟਰ ਬਜ਼ਾਰ ਵਿਚ ਵੇਚੀ ਜਾ ਚੁੱਕੀ ਹੈ। ਸਵੀਡਿਸ਼ ਮਾਹਿਰਾਂ ਨੇ ਨਾਲੇ ਦੇ ਪਾਣੀ ਨੂੰ ਸਾਫ ਕਰਨ ਲਈ ਕਈ ਪ੍ਰਕਿਰਿਆਵਾਂ ਵਿਚੋਂ ਕੱਢਿਆ ਹੈ। ਇਸ ਦੇ ਲਈ ਆਰਓ ਦਾ ਵੀ ਸਹਾਰਾ ਲਿਆ ਗਿਆ। ਇਸ ਤੋਂ ਬਾਅਦ ਪਾਣੀ ਨੂੰ ਫਿਲਟਰ ਕੀਤਾ ਗਿਆ। ਪਾਣੀ ਨੂੰ ਸਾਫ ਕਰਨ ਤੋਂ ਬਾਅਦ ਇਸ ਨੂੰ ਲੈਬ ਵਿਚ ਟੈਸਟ ਕੀਤਾ ਗਿਆ ਅਤੇ ਫਿਰ ਇਸ ਨੂੰ ਬੀਅਰ ਬਣਾਉਣ ਵਾਲੀ ਕੰਪਨੀ ਨੂੰ ਦਿੱਤਾ ਗਿਆ।

ਇਸ ਤੋਂ ਬਾਅਦ ਬੀਅਰ ਤਿਆਰ ਕੀਤੀ ਗਈ। ਕੰਪਨੀ ਨੂੰ ਪਾਣੀ ਦਿੱਤੇ ਜਾਣ ਤੋਂ ਚਾਰ ਹਫਤੇ ਬਾਅਦ ਸੀਵੇਜ ਵਾਟਰ ਨਾਲ ਬਣੀ ਦੁਨੀਆਂ ਦੀ ਪਹਿਲੀ ਬੀਅਰ ਤਿਆਰ ਹੋਈ। ਇਸ ਬੀਅਰ ਦੀ ਮੰਗ ਇੰਨੀ ਜ਼ਿਆਦਾ ਹੋਈ ਕਿ ਕੁਝ ਦਿਨਾਂ ਵਿਚ ਇਹ ਆਊਟ ਆਫ ਸਟਾਕ ਹੋ ਗਈ। ਇਸ ਤੋਂ ਬਾਅਦ ਕੁਝ ਦਿਨਾਂ ਤੱਕ ਉਤਪਾਦਨ ਵੀ ਰੋਕਣਾ ਪਿਆ। ਇਸ ਬੀਅਰ ਦਾ ਨਾਂਅ PU:REST ਹੈ। ਇਸ ਬੀਅਰ ਨੂੰ ਇਸੇ ਸਾਲ ਮਈ ਵਿਚ ਲਾਂਚ ਕੀਤਾ ਗਿਆ ਸੀ। IVL ਰੁਪਾਲੀ ਦੇਸ਼ਮੁਖ ਮੁਤਾਬਕ ਹੁਣ ਤੱਕ ਇਸ ਬੀਅਰ ਦੀ 6000 ਲੀਟਰ ਯੂਨਿਟ ਵੇਚੀ ਜਾ ਚੁੱਕੀ ਹੈ। ਉਹਨਾਂ ਮੁਤਾਬਕ ਇਹ ਬੀਅਰ ਬਿਲਕੁਲ ਸਾਫ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।