ਤਿਆਰ ਹੋ ਰਹੀ ਹੈ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ, ਬੁਰਜ ਖਲੀਫ਼ਾ ਵੀ ਇਸ ਦੇ ਸਾਹਮਣੇ ਲੱਗੇਗੀ ਛੋਟੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਆਉਣ ਵਾਲੇ ਇਕ ਦੋ ਸਾਲ ਤੱਕ ਬੁਰਜ ਖਲੀਫਾ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਨਹੀਂ ਰਹੇਗੀ।

The tallest building in the world

ਦੁਬਈ: ਆਉਣ ਵਾਲੇ ਇਕ ਦੋ ਸਾਲ ਤੱਕ ਬੁਰਜ ਖਲੀਫਾ ਦੁਨੀਆਂ ਦੀ ਸਭ ਤੋਂ ਉੱਚੀ ਇਮਾਰਤ ਨਹੀਂ ਰਹੇਗੀ। ਇਸ ਦੀ ਥਾਂ ਇਕ ਨਵੀਂ ਇਮਾਰਤ ਲੈ ਲਵੇਗੀ, ਜਿਸ ਦਾ ਨਿਰਮਾਣ ਸਾਊਦੀ ਅਰਬ ਦੇ ਰਿਆਦ ਵਿਚ ਚੱਲ ਰਿਹਾ ਹੈ। ਇਸ ਦੀ ਉਚਾਈ ਬੁਰਜ ਖਲੀਫਾ ਤੋਂ ਕਰੀਬ 180 ਮੀਟਰ ਜਾਂ 591 ਫੁੱਟ ਜ਼ਿਆਦਾ ਹੋਵੇਗੀ। ਇਹ ਇਮਾਰਤ ਬੱਦਲਾਂ ਤੋਂ ਪਾਰ ਚਲੀ ਜਾਵੇਗੀ।

ਇਸ ਇਮਾਰਤ ਨੂੰ ਬਣਾਉਣ ਵਿਚ ਕਰੀਬ 1.23 ਬਿਲੀਅਨ ਯੂਐਸ ਡਾਲਰ ਯਾਨੀ ਕਰੀਬ 8797 ਕਰੋੜ ਰੁਪਏ ਲੱਗਣਗੇ। ਹਾਲਾਂਕਿ ਲਾਗਤ ਵਿਚ ਬਾਜ਼ਾਰ ਕੀਮਤਾਂ ਅਨੁਸਾਰ ਬਦਲਾਅ ਸੰਭਵ ਹੈ। ਇਸ ਇਮਾਰਤ ਵਿਚ 200 ਤੋਂ ਜ਼ਿਆਦਾ ਫਲੋਰ ਹੋਣਗੇ। ਇਸ ਫਲੋਰ ਦਾ ਖੇਤਰਫਲ 2.43 ਲੱਖ ਵਰਗ ਕਿਲੋਮੀਟਰ। 2192 ਫੁੱਟ ਦੀ ਉਚਾਈ ਯਾਨੀ 668 ਮੀਟਰ ‘ਤੇ ਇਸ ਦਾ ਆਖਰੀ ਫਲੋਰ ਹੋਵੇਗਾ।

ਇਸ ਇਮਾਰਤ ਵਿਚ 55 ਸਿੰਗਲ ਡੈਕ ਲਿਫਟਾਂ ਹੋਣਗੀਆਂ ਅਤੇ ਚਾਰ ਡਬਲ ਡੈਕ ਲਿਫਟਾਂ ਹੋਣਗੀਆਂ। 652 ਮੀਟਰ ਯਾਨੀ 2139 ਫੁੱਟ ਦੀ ਉਚਾਈ ‘ਤੇ ਇਸ ਦਾ ਆਬਜ਼ਰਵੇਸ਼ਨ ਡੈਕ ਹੋਵੇਗਾ। ਬੁਰਜ ਖਲੀਫਾ ਦੇ ਆਰਕੀਟੈਕਟ ਐਡ੍ਰਿਅਨ ਸਮਿਥ ਹੀ ਇਸ ਨੂੰ ਬਣਾ ਰਹੇ ਹਨ। ਉਹਨਾਂ ਦੇ ਨਾਲ ਗਾਰਡਨ ਗਿਲ ਵੀ ਸ਼ਾਮਲ ਹਨ। ਇਸ ਇਮਾਰਤ ਦੇ ਡਿਵੈਲਪਰ ਦਾ ਨਾਂਅ ਹੈ ਜੇਹਾਦ ਇਕੋਨਾਮਿਕ ਕੰਪਨੀ।

ਇਸ ਇਮਾਰਤ ਦਾ ਨਿਰਮਾਣ ਕਾਰਜ 10 ਜਨਵਰੀ 2015 ਵਿਚ ਸ਼ੁਰੂ ਹੋਇਆ। ਹੁਣ ਤੱਕ ਇਸ ਦੇ 47 ਫਲੋਰ ਬਣ ਚੁੱਕੇ ਹਨ। ਇਸ ਇਮਾਰਤ ਦਾ ਨਾਂਅ ਜੇਹਾਦ ਟਾਵਰ ਹੈ। ਇਸ ਦੀ ਉਚਾਈ 1000 ਮੀਟਰ ਯਾਨੀ ਇਕ ਕਿਲੋਮੀਟਰ ਤੋਂ ਥੋੜੀ ਜ਼ਿਆਦਾ ਹੋਵੇਗੀ, ਜਦਕਿ ਬੁਰਜ ਖਲੀਫਾ ਦੀ ਉਚਾਈ 828 ਮੀਟਰ ਹੈ।

ਬੇਸਮੈਂਟ ਤੋਂ ਲੈ ਕੇ 90-92 ਫਲੋਰ ਤੱਕ ਦਫਤਰ ਅਤੇ ਇਮਾਰਤ ਨਾਲ ਜੁੜੀਆਂ ਮਸ਼ੀਨਾਂ, ਪਾਰਕਿੰਗ ਆਦਿ ਹੋਵੇਗੀ। 93 ਤੋਂ 113 ਤੱ ਰਿਹਾਇਸ਼ੀ ਫਲੋਰ ਹੋਣਗੇ। ਜਿਨ੍ਹਾਂ ਵਿਚ ਲੋਕ ਰਹਿਣਗੇ। 114 ਵਿਚ ਇਮਾਰਤਾਂ ਦੀਆਂ ਮਸ਼ੀਨਾਂ, 115 ਤੋਂ ਲੈ ਕੇ 156 ਤੱਕ ਹੋਟਰ, ਰੈਸਟੋਰੈਂਟ ਆਦਿ ਹੋਣਗੇ। 157 ‘ਤੇ ਆਬਜ਼ਰਵੇਸ਼ਨ ਡੈਕ ਹੋਵੇਗਾ। ਇਸ ਤੋਂ ਉੱਪਰ ਮਸ਼ੀਨਾਂ ਆਦਿ ਹੋਣਗੀਆਂ।