ਯੂਕਰੇਨ ਨੇ EU ਦੀ ਤੁਰੰਤ ਮੈਂਬਰਸ਼ਿਪ ਦੀ ਕੀਤੀ ਮੰਗ, ਰਾਸ਼ਟਰਪਤੀ ਨੇ ਕਿਹਾ- ਮੈਨੂੰ ਯਕੀਨ ਹੈ ਕਿ ਇਹ ਸੰਭਵ ਹੈ

ਏਜੰਸੀ

ਖ਼ਬਰਾਂ, ਕੌਮਾਂਤਰੀ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੋਮਵਾਰ ਨੂੰ ਆਪਣੇ ਦੇਸ਼ ਲਈ ਯੂਰਪੀਅਨ ਯੂਨੀਅਨ ਦੀ ਤੁਰੰਤ ਮੈਂਬਰਸ਼ਿਪ ਦੀ ਮੰਗ ਕੀਤੀ ਹੈ।

Zelensky demands 'immediate' EU membership for Ukraine


ਕੀਵ:  ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੋਮਵਾਰ ਨੂੰ ਆਪਣੇ ਦੇਸ਼ ਲਈ ਯੂਰਪੀਅਨ ਯੂਨੀਅਨ ਦੀ ਤੁਰੰਤ ਮੈਂਬਰਸ਼ਿਪ ਦੀ ਮੰਗ ਕੀਤੀ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ, "ਅਸੀਂ ਯੂਰਪੀਅਨ ਯੂਨੀਅਨ ਨੂੰ ਇਕ ਵਿਸ਼ੇਸ਼ ਪ੍ਰਕਿਰਿਆ ਤਹਿਤ ਯੂਕਰੇਨ ਨੂੰ ਤੁਰੰਤ ਮੈਂਬਰਸ਼ਿਪ ਦੇਣ ਦੀ ਅਪੀਲ ਕਰਦੇ ਹਾਂ।" ਉਹਨਾਂ ਕਿਹਾ, 'ਸਾਡਾ ਉਦੇਸ਼ ਸਾਰੇ ਯੂਰਪੀਅਨਾਂ ਨਾਲ ਰਹਿਣਾ ਹੈ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਬਰਾਬਰੀ 'ਤੇ ਰਹਿਣਾ ਹੈ। ਮੇਰਾ ਮੰਨਣਾ ਹੈ ਕਿ ਇਹ ਉਚਿਤ ਹੈ। ਮੈਨੂੰ ਯਕੀਨ ਹੈ ਕਿ ਇਹ ਸੰਭਵ ਹੈ’।

Volodymyr Zelenskyy

ਜ਼ੇਲੇਂਸਕੀ ਨੇ ਕਿਹਾ, 'ਯੂਕਰੇਨ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਅਸੀਂ ਕੀ ਹਾਂ ਅਤੇ ਰੂਸ ਨੇ ਦਿਖਾਇਆ ਹੈ ਕਿ ਉਹ ਕੀ ਬਣ ਗਿਆ ਹੈ?'  ਸਾਬਕਾ ਕਾਮੇਡੀਅਨ ਜ਼ੇਲੇਨਸਕੀ ਨੇ ਸਾਲ 2019 ਵਿਚ ਯੂਕਰੇਨ ਦੀ ਸੱਤਾ ਸੰਭਾਲੀ ਸੀ। ਜ਼ੇਲੇਂਸਕੀ ਨੇ ਰੂਸ ਨਾਲ ਗੱਲਬਾਤ ਤੋਂ ਪਹਿਲਾਂ ਇਹ ਵੀਡੀਓ ਬਿਆਨ ਜਾਰੀ ਕੀਤਾ।

Ukraine President

ਯੂਕਰੇਨ ਦੇ ਰਾਸ਼ਟਰਪਤੀ ਨੇ ਰੂਸੀ ਸੈਨਿਕਾਂ ਨੂੰ ਆਪਣੇ ਹਥਿਆਰ ਸੁੱਟਣ ਦੀ ਅਪੀਲ ਕੀਤੀ। ਉਹਨਾਂ ਕਿਹਾ, 'ਆਪਣੇ ਹਥਿਆਰ ਹੇਠਾਂ ਰੱਖੋ ਅਤੇ ਇੱਥੋਂ ਸਾੜ ਦਿਓ। ਆਪਣੇ ਕਮਾਂਡਰਾਂ 'ਤੇ ਭਰੋਸਾ ਨਾ ਕਰੋ, ਗਲਤ ਪ੍ਰਚਾਰਕ ਕਰਨ ਵਾਲਿਆਂ 'ਤੇ ਵਿਸ਼ਵਾਸ ਨਾ ਕਰੋ। ਆਪਣੀ ਜਾਨ ਬਚਾਓ’।

Russia Ukraine War

ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਮਾਸਕੋ ਹਮਲੇ ਦੇ ਪਹਿਲੇ ਚਾਰ ਦਿਨਾਂ ਵਿਚ 16 ਬੱਚੇ ਮਾਰੇ ਗਏ ਅਤੇ 45 ਹੋਰ ਜ਼ਖਮੀ ਹੋ ਗਏ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੀ ਮੁਖੀ ਮਿਸ਼ੇਲ ਬੈਚਲੇਟ ਨੇ ਕਿਹਾ ਕਿ ਹੁਣ ਤੱਕ ਸੱਤ ਬੱਚਿਆਂ ਸਮੇਤ ਘੱਟੋ-ਘੱਟ 102 ਲੋਕਾਂ ਦੀ ਮੌਤ ਹੋ ਚੁੱਕੀ ਹੈ, ਉਹਨਾਂ ਚੇਤਾਵਨੀ ਦਿੱਤੀ ਕਿ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ।