ਕਰੋਨਾ ਦੇ ਕਾਰਨ ਦਾਅ ਤੇ ਲੱਗੀ ਇਮਰਾਨ ਖ਼ਾਨ ਦੀ ਕੁਰਸੀ, PAK ਸੈਨਾ ਨੇ ਦਿਖਾਈ ਤਾਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਰੋਨਾ ਵਾਇਰਸ ਦੇ ਚੱਲ ਰਹੇ ਸੰਕਟ ਦੇ ਚਲਦਿਆਂ ਇਮਰਾਨ ਖਾਨ ਸਰਕਾਰ ਤੇ ਤਖਤਾ ਪਲਟਣ ਦਾ ਖਤਰਾ ਮੰਡਰਾ ਰਿਹਾ ਹੈ।

imran khan

ਕਰੋਨਾ ਵਾਇਰਸ ਦੇ ਚੱਲ ਰਹੇ ਸੰਕਟ ਦੇ ਚਲਦਿਆਂ ਇਮਰਾਨ ਖਾਨ ਸਰਕਾਰ ਤੇ ਤਖਤਾ ਪਲਟਣ ਦਾ ਖਤਰਾ ਮੰਡਰਾ ਰਿਹਾ ਹੈ। ਦਰਅਸਲ ਕਰੋਨਾ ਵਾਇਰਸ ਮਹਾਂਮਾਰੀ ਨਾਲ ਨਿਪਟਣ ਵਿਚ ਇਮਰਾਨ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ। ਅਜਿਹੇ ਵਿਚ ਪਾਕਿਸਤਾਨ ਫੌਜ ਇਮਰਾਨ ਸਰਕਾਰ ਤੇ ਕਾਫੀ ਹਾਵੀ ਹੋ ਚੁੱਕੀ ਹੈ। ਜਿਸ ਕਰਕੇ ਹੁਣ ਖਾਨ ਦੀ ਸਰਕਾਰ ਦਾ ਤਖਤਾ ਪਲਟ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ। ਦੱਸ ਦੱਈਏ ਕਿ ਪਾਕਿਸਤਾਨ ਵਿਚ ਆਰਥਿਕ ਹਲਾਤਾਂ ਨੂੰ ਦੇਖਿਆਂ ਇਮਰਾਨ ਖਾਨ ਨੇ ਲੌਕਡਾਊਨ ਦਾ ਐਲਾਨ ਨਹੀਂ ਕੀਤਾ ਸੀ।

ਜਿਸ ਤੋਂ ਬਾਅਦ ਇੱਥੇ ਕਰੋਨਾ ਮਰੀਜ਼ਾਂ ਦੀ ਸੰਖਿਆ 12500 ਨੂੰ ਪਾਰ ਕਰ ਗਈ ਹੈ ਅਤੇ 250 ਤੋਂ ਜਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਕਰੋਨਾ ਨਾਲ ਨਿਪਟਣ ਵਿਚ ਫੇਲ ਹੋਣ ਤੋਂ ਬਾਅਦ ਪਾਕਿਸਤਾਨ ਫੌਜ ਸਾਹਮਣੇ ਇਮਰਾਨ ਖਾਨ ਦੀ ਇੱਕ ਨਹੀਂ ਚੱਲ ਰਹੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਕਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਤੋਂ ਬਾਅਦ ਵੀ ਇਮਰਾਨ ਖਾਨ ਨੇ ਲੌਕਡਾਊਨ ਨਹੀਂ ਲਗਾਇਆ ਸੀ। ਫੌਜ ਨੇ ਸਰਕਾਰ ਦੇ ਫੈਸਲੇ ਨੂੰ ਪਲਟਾਉਂਦਿਆ ਸਰਕਾਰ ਦੇ ਇਸ ਫੈਸਲੇ ਤੋਂ 24 ਘੰਟੇ ਬਾਅਦ ਹੀ ਪਾਕਿਸਤਾਨ ਫੌਜ ਦੇ ਬੁਲਾਰੇ ਮੇਜਰ ਜਨਰਲ ਬਾਬਰ ਇਫਤਿਖਾਰ ਨੇ ਪਾਕਿਸਤਾਨ ਵਿਚ ਲੌਕਡਾਊਨ ਦਾ ਐਲਾਨ ਕੀਤਾ।

ਇਮਰਾਨ ਖਾਨ ਦਾ ਲੌਕਡਾਊਨ ਨੇ ਲਗਾਉਂਣ ਪਿਛੇ ਕਾਰਨ ਦੱਸਦਿਆਂ ਕਿਹਾ ਸੀ ਜੇਕਰ ਉਨ੍ਹਾਂ ਲੌਕਡਾਊਨ ਲਗਾਇਆ ਤਾਂ ਲੱਖਾਂ ਲੋਕ ਆਪਣੀ ਨੌਕਰੀ ਖੋਹ ਦੇਣਗੇ ਅਤੇ ਉਨ੍ਹਾਂ ਪਰਿਵਾਰਾਂ ਨੂੰ ਕਾਫੀ ਮੁਸ਼ਕਿਲ ਆਵੇਗੀ ਜਿਹੜੇ ਪਹਿਲਾਂ ਤੋਂ ਹੀ ਗਰੀਬੀ ਰੇਖਾ ਤੋਂ ਨੀਚੇ ਰਹਿ ਰਹੇ ਹਨ। ਪਾਕਿਸਤਾਨ ਵਿਚ ਫੌਜ ਦੇ ਤਾਲਾਬੰਦੀ ਦੀ ਘੋਸ਼ਣਾ ਤੋਂ ਤੁਰੰਤ ਬਾਅਦ, ਦੇਸ਼ ਭਰ ਵਿਚ ਫੋਰਸ ਤਾਇਨਾਤ ਕਰ ਦਿੱਤੀ ਗਈ। ਇੰਨਾ ਹੀ ਨਹੀਂ, ਹੁਣ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਨਾਲ ਲੜਨ ਦੀ ਜ਼ਿੰਮੇਵਾਰੀ ਫੌਜ ਦੀ ਨੈਸ਼ਨਲ ਕੋਰ ਕਮੇਟੀ ਦੀ ਹੈ, ਜੋ ਸਮੇਂ ਸਮੇਂ 'ਤੇ ਦਿਸ਼ਾ-ਨਿਰਦੇਸ਼ ਜਾਰੀ ਕਰ ਰਹੀ ਹੈ।

ਇਕ ਪਾਕਿਸਤਾਨੀ ਅਖਬਾਰ ਦੇ ਦਾਅਵੇ ਦੇ ਅਨੁਸਾਰ, ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ, ਪਾਕਿਸਤਾਨੀ ਸੈਨਾ ਦੇ ਇੱਕ ਸੇਵਾਮੁਕਤ ਜਨਰਲ ਨੇ ਕਿਹਾ ਕਿ ਇਮਰਾਨ ਸਰਕਾਰ ਕੋਰੋਨਾ ਵਾਇਰਸ ਦੀ ਜ਼ਿੰਮੇਵਾਰੀ ਲੈਣ ਵਿੱਚ ਅਸਫਲ ਰਹੀ ਹੈ। ਉਨ੍ਹਾਂ ਕਿਹਾ, ਇਸ ਨਾਲ ਬਚਾਅ ਮੁਹਿੰਮ ਵਿਚ ਇਕ ਵੱਡਾ ਪਾੜਾ ਪੈਦਾ ਹੋ ਗਿਆ ਹੈ ਜਿਸ ਨੂੰ ਫੌਜ ਭਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੋਰੋਨਾ ਵਾਇਰਸ ਦੇ ਨਾਮ 'ਤੇ ਅਜਿਹੇ ਰਾਜਨੀਤਿਕ ਫੈਸਲੇ ਲੈਣ ਤੋਂ ਬਾਅਦ ਇਕ ਵਾਰ ਫਿਰ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਪਾਕਿਸਤਾਨ ਵਿਚ ਹਾਕਮ ਚੁਣੀ ਹੋਈ ਸਰਕਾਰ ਹੈ ਜਾਂ ਸੈਨਾ? ਦੱਸ ਦੇਈਏ ਕਿ ਇਮਰਾਨ ਖਾਨ ਸਾਲ 2018 ਵਿੱਚ ਸੈਨਾ ਦੀ ਸਹਾਇਤਾ ਨਾਲ ਸੱਤਾ ਵਿੱਚ ਆਏ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।