ਜੰਗਲਾਂ ਦੀ ਕਟਾਈ ਤੋਂ ਦੁਖੀ ਜਾਨਵਰ ਨੇ ਕੀਤੀ ਮਸ਼ੀਨ ਰੋਕਣ ਦੀ ਕੋਸ਼ਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ

Animal Stop The Deforestation

ਇੰਡੋਨੇਸ਼ੀਆ- ਮਨੁੱਖ ਆਪਣੇ ਨਿੱਜੀ ਹਿੱਤਾਂ ਲਈ ਲਗਾਤਾਰ ਜੰਗਲਾਂ ਦਾ ਵਿਨਾਸ਼ ਕਰਨ 'ਤੇ ਤੁਲਿਆ ਹੋਇਆ ਹੈ। ਜਿਸ ਕਾਰਨ ਜਿੱਥੇ ਗਲੋਬਲ ਵਾਰਮਿੰਗ ਵਿਚ ਵਾਧਾ ਹੋ ਰਿਹਾ ਹੈ। ਉਥੇ ਹੀ ਜੰਗਲੀ ਜਾਨਵਰਾਂ ਦੇ ਰੈਣ ਬਸੇਰੇ ਵੀ ਉੱਜੜ ਰਹੇ ਹਨ ਪਰ ਵਿਚਾਰੇ ਜਾਨਵਰਾਂ ਦਾ ਵੱਸ ਨਹੀਂ ਚਲਦਾ ਕਿ ਉਹ ਜੰਗਲਾਂ ਦਾ ਉਜਾੜਾ ਕਰ ਰਹੇ ਮਨੁੱਖ ਨੂੰ ਕਿਵੇਂ ਰੋਕਣ ਪਰ ਇਸ ਨਾਲ ਸਬੰਧਤ ਇਕ ਵੀਡੀਓ ਸਾਹਮਣੇ ਆਇਆ ਹੈ।

ਜਿਸ ਵਿਚ ਇਕ ਰੰਗੂਟਨ ਜੰਗਲਾਂ ਦਾ ਉਜਾੜਾ ਕਰ ਰਹੇ ਮੁਲਾਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਨਜ਼ਰ ਆਉਂਦਾ ਹੈ। ਇਸ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਪਣੇ ਰੈਣ ਬਸੇਰਿਆਂ ਨੂੰ ਤਬਾਹ ਹੁੰਦਾ ਦੇਖ ਜਾਨਵਰਾਂ ਵਿਚ ਵੀ ਕਿੰਨਾ ਰੋਸ ਭਰਿਆ ਹੋਇਆ ਹੈ। ਇਹ ਦਿਲ ਦਹਿਲਾਉਣ ਵਾਲੀ ਵੀਡੀਓ ਇੰਡੋਨੇਸ਼ੀਆ ਦੇ ਸੁੰਗਈ ਪੁਰਤੀ ਜੰਗਲ ਦੀ ਹੈ। ਜਿੱਥੇ ਪੂਰੇ ਜੰਗਲ ਨੂੰ ਤਬਾਹ ਕੀਤਾ ਜਾ ਰਿਹਾ ਹੈ।

ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਰੰਗੂਟਨ ਕਦੇ ਮਸ਼ੀਨ ਦੇ ਪੰਜੇ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਕਦੇ ਡਰਾਈਵਰ ਵੱਲ ਭੱਜਦਾ ਹੈ ਪਰ ਉਸ ਦਾ ਕੋਈ ਵੱਸ ਨਹੀਂ ਚੱਲ ਰਿਹਾ। ਇਡੋਨੇਸ਼ੀਆ ਵਿਚ ਵੱਡੀ ਗਿਣਤੀ ਵਿਚ ਰੰਗੂਨਟ ਪਾਏ ਜਾਂਦੇ ਹਨ ਪਰ ਜੰਗਲਾਂ ਦੀ ਕਟਾਈ ਕਾਰਨ ਇੰਡੋਨੇਸ਼ੀਆ ਵਿਚ ਪਿਛਲੇ ਕਈ ਦਹਾਕਆਿਂ ਤੋਂ ਰੰਗੂਟਨ ਦੇ ਰੈਣ ਬਸੇਰੇ ਉਜੜ ਰਹੇ ਹਨ। ਜਿਸ ਕਾਰਨ ਜਾਨਵਰਾਂ ਲਈ ਜੰਗਲ ਕਾਫ਼ੀ ਘੱਟ ਬਚੇ ਹਨ ਪਰ ਇਸ ਦੇ ਬਾਵਜੂਦ ਮਨੁੱਖ ਦੀ ਇਹ ਕਾਰਵਾਈ ਜਾਰੀ ਹੈ ਜੋ ਜਾਨਵਰਾਂ ਲਈ ਵੱਡਾ ਦੁਖਾਂਤ ਬਣੀ ਹੋਈ ਹੈ।