ਜਰਮਨ ਦੀ ਸਵੀਟੀ ਦਾ ਯੂਪੀ ਦੇ ਰਿੰਕੂ ਨਾਲ ਵਿਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤਸਵੀਰਾਂ ਸੋਸ਼ਲ ਮੀਡੀਆ ’ਤੇ ਹੋਈਆਂ ਵਾਇਰਲ

German Girl married With UP Boy

ਜਰਮਨ- ਕਹਿੰਦੇ ਨੇ ਕਿ ਜੋੜੀਆਂ ਰੱਬ ਬਣਾਉਂਦਾ ਹੈ, ਰੱਬ ਦੀ ਬਣਾਈ ਅਜਿਹੀ ਹੀ ਇੱਕ ਜੋੜੀ ਦੀ ਸੋਸ਼ਲ ਮੀਡੀਆ ’ਤੇ ਖੂਬ ਚਰਚਾ ਹੋ ਰਹੀ ਹੈ। ਇਸ ਜੋੜੀ ’ਚ ਲਾੜਾ ਯੂਪੀ ਦਾ ਹੈ ਅਤੇ ਲਾੜੀ ਜਰਮਨੀ ਦੀ।

ਦਰਅਸਲ ਮਹਾਰਾਜਗੰਜ ਦੇ ਸਿੱਧਵਾਰੀ ਦਾ ਰਹਿਣ ਵਾਲਾ ਰਿੰਕੂ 10ਵੀਂ ਦੀ ਪੜ੍ਹਾਈ ਤੋਂ ਬਾਅਦ ਸਕਾਲਰਸ਼ਿਪ ’ਤੇ ਪੜ੍ਹਾਈ ਕਰਨ ਜਰਮਨੀ ਗਿਆ ਸੀ। ਜਿੱਥੇ ਰਿੰਕੂ ਨੂੰ ਜਰਮਨੀ ਦੀ ਸਵੀਟੀ ਨਾਲ ਪਿਆਰ ਹੋ ਗਿਆ।

ਇਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ। ਦੋਵਾਂ ਨੇ ਰਿੰਕੂ ਦੇ ਜੱਦੀ ਪਿੰਡ ’ਚ ਵਿਆਹ ਕੀਤਾ, ਜਿੱਥੇ ਸਵੀਟੀ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ। ਰਿੰਕੂ ਤੇ ਸਵੀਟੀ ਨੇ ਹਿੰਦੂ ਰੀਤਾਂ ਮੁਤਾਬਕ ਵਿਆਹ ਕੀਤਾ।

ਰਿੰਕੂ ਦਾ ਵਿਆਹ ਇੱਕ ਵਿਦੇਸ਼ੀ ਲੜਕੀ ਨਾਲ ਹੁੰਦਿਆਂ ਦੇਖ ਪਿੰਡਵਾਸੀ ਵੀ ਕਾਫ਼ੀ ਖੁਸ਼ ਸਨ। ਸਵੀਟੀ ਨੇ ਦੁਲਹਨ ਬਣ ਸੱਤ ਫੇਰੇ ਲੈ ਕੇ ਰਿੰਕੂ ਨਾਲ ਜਿਉਣ ਮਰਨ ਦੀਆਂ ਕਸਮਾਂ ਖਾਧੀਆਂ ਅਤੇ ਵਿਆਹ ਤੋਂ ਬਾਅਦ ਦੋਵੇਂ ਫੇਰ ਤੋਂ ਜਰਮਨੀ ਚਲੇ ਗਏ।