ਨਵੀਂ ਦਿੱਲੀ: ਜਰਮਨੀ ਸਰਕਾਰ ਨੇ ਸਿੱਖਾਂ ਅਤੇ ਕਸ਼ਮੀਰੀਆਂ ਦੀ ਜਾਸੂਸੀ ਕਰਕੇ ਭਾਰਤੀ ਖੁਫੀਆ ਏਜੰਸੀ ਰਾਅ ਨੂੰ ਦੇਣ ਦੇ ਦੋਸ਼ ਵਿਚ ਮਨਮੋਹਨ ਸਿੰਘ ਅਤੇ ਉਸ ਦੀ ਪਤਨੀ ਕੰਵਲਜੀਤ ਕੌਰ ਨੂੰ ਫੜਿਆ ਹੈ। ਇਹ ਜੋੜਾ ਭਾਰਤ ਦਾ ਰਹਿਣ ਵਾਲਾ ਹੈ। ਇਸ ਜੋੜੇ ਨੂੰ ਜਾਸੂਸੀ ਲਈ 7200 ਯੂਰੋ ਇਹਨਾਂ ਦੇ ਹੈਂਡਲਰ ਨੇ ਦਿੱਤੇ ਹਨ। ਭਾਰਤ ਦੀਆਂ ਖੁਫੀਆ ਏਜੰਸੀਆਂ ਅਜਿਹੀ ਜਾਸੂਸੀ ਬਹੁਤ ਸਾਰੇ ਮੁਲਕਾਂ ਵਿਚ ਕਰਵਾ ਚੁੱਕੀਆਂ ਹਨ ਪਰ ਜਰਮਨੀ ਹੀ ਅਜਿਹਾ ਮੁਲਕ ਹੈ ਜਿਸ ਨੇ ਕਈ ਵਾਰ ਭਾਰਤੀ ਜਾਸੂਸਾਂ ਨੂੰ ਬੇਨਕਾਬ ਕੀਤਾ ਹੈ।
ਅਜਿਹੇ ਕੰਮ ਸਿੱਖ ਦਿੱਖ ਵਾਲੇ ਲੋਕਾਂ ਕੋਲੋਂ ਹੀ ਕਰਵਾਏ ਜਾਂਦੇ ਹਨ ਜੋ ਬਾਅਦ ਵਿਚ ਸਰਕਾਰ ਖਿਲਾਫ ਜੂਝ ਰਹੇ ਲੋਕਾਂ ਨੂੰ ਬਦਨਾਮ ਕਰਨ ਲਈ ਵਰਤੇ ਜਾਂਦੇ ਹਨ। ਉਹਨਾਂ ਨੇ ਇੱਕ ਬਿਆਨ ਵਿਚ ਕਿਹਾ ਕਿ ਜਨਵਰੀ 2015 ਵਿਚ ਮਨਮੋਹਨ ਸਿੰਘ ਨੇ ਭਾਰਤੀ ਖੁਫੀਆ ਏਜੰਸੀਆਂ ਨਾਲ ਕੰਮ ਕਰਨ ਦੀ ਸਹਿਮਤੀ ਜਤਾਈ ਸੀ
ਤੇ ਇਸ ਦੇ ਤਹਿਤ ਉਹ ਕਸ਼ਮੀਰ ਜਰਮਨੀ ਦੀ ਸਾਰੀ ਜਾਣਕਾਰੀ ਭਾਰਤੀ ਖੁਫੀਆ ਏਜੰਸੀਆਂ ਨੂੰ ਦਿੰਦੇ ਸਨ। ਇਸ ਤਰ੍ਹਾਂ ਉਸ ਦੀ ਪਤਨੀ ਜੁਲਾਈ ਅਤੇ ਦਸੰਬਰ 2017 ਵਿਚ ਭਾਰਤੀ ਖੁਫੀਆ ਏਜੰਸੀ ਵਿਚ ਸ਼ਾਮਲ ਹੋਈ ਸੀ। ਇਹਨਾਂ ਤੇ 28 ਮਾਰਚ ਨੂੰ ਅਰੋਪ ਲੱਗੇ ਸਨ ਜਿਸ ਦੇ ਤਹਿਤ ਇਸ ਮਾਮਲੇ ਵਿਚ ਜੋੜੇ ਨੂੰ 10 ਸਾਲ ਦੀ ਸਜਾ ਹੋ ਸਕਦੀ ਹੈ। ਅਜਿਹੇ ਮਾਮਲੇ ਹੋਰਨਾਂ ਦੇਸ਼ਾਂ ਵਿਚ ਵੀ ਹੁੰਦੇ ਹਨ ਪਰ ਉੱਥੇ ਇਸ ਨੂੰ ਰੋਕਣ ਲਈ ਕੋਈ ਕਦਮ ਨਹੀਂ ਉਠਾਏ ਜਾਂਦੇ।