ਯੂਰਪੀ ਸੰਸਦੀ ਚੋਣਾਂ 'ਚ ਸੱਤਾਧਾਰੀ ਪਾਰਟੀ ਦਾ ਮਾੜਾ ਪ੍ਰਦਰਸ਼ਨ
ਪੰਜਾਬੀ ਮੂਲ ਦੀ ਨੀਨਾ ਗਿੱਲ ਮੁੜ ਜੇਤੂ
ਯੂਰਪ- ਵਿਸ਼ਵ ਦੀ ਸਭ ਤੋਂ ਵੱਡੀ ਲੋਕਤੰਤਰ ਸੰਸਦ ਯੂਰਪੀਅਨ ਸੰਸਦ ਦੀ ਹੋਈ ਚੋਣ ਵਿਚ 28 ਦੇਸ਼ਾਂ ਦੇ 400 ਮਿਲੀਅਨ ਲੋਕਾਂ ਨੇ ਹਿੱਸਾ ਲਿਆ। ਯੂਕੇ ਵਲੋਂ ਯੂਰਪੀਅਨ ਸੰਸਦ ਵਿਚ 73 ਮੈਂਬਰ ਹੁੰਦੇ ਹਨ। ਜਿਨ੍ਹਾਂ ਵਿਚ ਇਸ ਵਾਰ ਯੂਰਪ ਨਾਲੋਂ ਤੋੜ-ਵਿਛੋੜਾ ਰੱਖਣ ਦੀ ਸਭ ਤੋਂ ਵੱਧ ਚਾਹਵਾਨ ਬ੍ਰੈਗਜ਼ਿਟ ਪਾਰਟੀ ਨੂੰ ਜ਼ਿਆਦਾ ਸੀਟਾਂ ਮਿਲੀਆਂ ਹਨ। ਹੁਣ ਤੱਕ ਆਏ 64 ਸੀਟਾਂ ਦੇ ਨਤੀਜਿਆਂ 'ਚੋਂ 28 ਸੀਟਾਂ ਤੋਂ ਬ੍ਰੈਗਜ਼ਿਟ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ।
ਲਿਬਰਲ ਡੈਮੋਕ੍ਰੇਟਿਕ ਨੂੰ 15, ਬਰਤਾਨੀਆ ਦੀ ਵਿਰੋਧੀ ਧਿਰ ਨੂੰ 10, ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਸਿਰਫ਼ ਤਿੰਨ ਸੀਟਾਂ ਹੀ ਮਿਲੀਆਂ ਨੇ ਜਦਕਿ ਇੱਕ ਸੀਟ ਪਲੇਡ ਸੀਮਰੂ ਨੂੰ ਹਾਸਲ ਹੋਈ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਬ੍ਰੈਗਜ਼ਿਟ ਪਾਰਟੀ ਨੇ ਹਰ ਹਲਕੇ ਵਿਚ ਜਿੱਤ ਦਰਜ ਕੀਤੀ ਹੈ ਅਤੇ ਵੱਡੀਆਂ ਪਾਰਟੀਆਂ ਨੂੰ ਚੁਣੌਤੀ ਦਿੱਤੀ ਹੈ। ਨੌਰਦਨ ਆਇਰਲੈਂਡ ਤੋਂ ਨਤੀਜੇ ਆਉਣੇ ਹਾਲੇ ਬਾਕੀ ਹਨ।
ਕੁੱਲ ਪਈਆਂ ਵੋਟਾਂ ਵਿਚੋਂ ਬ੍ਰੈਗਜ਼ਿਟ ਪਾਰਟੀ ਨੂੰ 31.6 ਫ਼ੀਸਦੀ, ਲਿਬਰਲ ਡੈਮੋਕ੍ਰੇਟਿਕ ਨੂੰ 20.3 ਫ਼ੀਸਦੀ, ਲੇਬਰ ਨੂੰ 14.1 ਫ਼ੀਸਦੀ, ਗਰੀਨ ਨੂੰ 12.1 ਫ਼ੀਸਦੀ, ਕੰਜ਼ਰਵੇਟਿਵ ਨੂੰ 9.1 ਫ਼ੀਸਦੀ, ਪਲੇਡ ਸੀਮਰੂ 1 ਫ਼ੀਸਦੀ ਵੋਟਾਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਚੋਣਾਂ ਵਿਚ ਯੂਕੇ ਆਈਪੀ ਨੂੰ 24.2 ਫ਼ੀਸਦੀ ਵੋਟਾਂ ਦਾ ਨੁਕਸਾਨ ਹੋਇਆ, ਕਿਉਂਕਿ ਪਿਛਲੀਆਂ ਚੋਣਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੀ ਇਸ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ।
ਉੱਥੇ ਹੀ ਭਾਰਤੀ ਮੂਲ ਦੀ ਨੀਨਾ ਗਿੱਲ ਨੇ ਵੀ ਮੁੜ ਤੋਂ ਚੋਣ ਜਿੱਤ ਲਈ ਹੈ। ਲੁਧਿਆਣਾ ਦੀ ਜਨਮੀ ਨੀਨਾ ਗਿੱਲ ਨੇ ਵੈਸਟ ਮਿਡਲੈਂਡ ਹਲਕੇ ਤੋਂ ਜਿੱਤ ਦਰਜ ਕੀਤੀ ਹੈ। ਜਿਸ ਨਾਲ ਭਾਰਤੀ ਭਾਈਚਾਰੇ ਦਾ ਸਿਰ ਮਾਣ ਨਾਲ ਉਚਾ ਹੋਇਆ ਹੈ। ਦੇਖੋ ਵੀਡੀਓ............