ਟੈਕਸਾਸ ਦੇ ਹਸਪਤਾਲ 'ਚ ਧਮਾਕਾ; ਇਕ ਦੀ ਮੌਤ, 12 ਜ਼ਖ਼ਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ 'ਚ ਟੈਕਸਾਸ ਦੇ ਇਕ ਹਸਪਤਾਲ ਵਿਚ ਅੱਜ ਹੋਏ ਧਮਾਕੇ 'ਚ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਕੋਰੇਲ ਕਾਊਂਟੀ ਐਮਰਜੈਂਸੀ ਦੇ ...

Nurses Taking Injured

ਗੇਟਸਵਿਲੇ : ਅਮਰੀਕਾ 'ਚ ਟੈਕਸਾਸ ਦੇ ਇਕ ਹਸਪਤਾਲ ਵਿਚ ਅੱਜ ਹੋਏ ਧਮਾਕੇ 'ਚ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ। ਕੋਰੇਲ ਕਾਊਂਟੀ ਐਮਰਜੈਂਸੀ ਦੇ ਪ੍ਰਬੰਧਕ ਬੋਬ ਹਾਰੇਲ ਨੇ ਕਿਹਾ ਕਿ ਹਾਦਸੇ 'ਚ ਜ਼ਖ਼ਮੀ ਹੋਏ ਲੋਕ ਮਜ਼ਦੂਰ ਹਨ। ਇਨ੍ਹਾਂ 'ਚ ਕੋਈ ਵੀ ਹਸਪਤਾਲ ਦਾ ਮੁਲਾਜ਼ਮ ਜਾਂ ਮਰੀਜ਼ ਨਹੀਂ ਹੈ।

ਇਹ ਧਮਾਕਾ ਵਾਕੋ ਤੋਂ 58 ਕਿਲੋਮੀਟਰ ਪੱਛਮ 'ਚ ਗੇਟਸਵਿਲੇ ਵਿਚ 25 ਬੈਡਾਂ ਵਾਲੇ ਹਸਪਤਾਲ 'ਚ ਅੱਜ ਦੁਪਹਿਰ ਲਗਪਗ 2:30 ਵਜੇ ਹੋਇਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦਸਿਆ ਕਿ ਉਸਾਰੀ ਅਧੀਨ ਇਮਾਰਤ ਵਿਚ ਇਕ ਜੈਨਰੇਟਰ 'ਚ ਧਮਾਕਾ ਹੋਇਆ। (ਪੀਟੀਆਈ)