ਮੁਸਕਰਾਉਂਦੇ ਹੋਏ ਟਰੰਪ ਨੇ ਪੁਤਿਨ ਨੂੰ ਕਿਹਾ ਚੋਣਾਂ ਵਿਚ ਦਖ਼ਲਅੰਦਾਜ਼ੀ ਨਾ ਕਰੋ

ਏਜੰਸੀ

ਖ਼ਬਰਾਂ, ਕੌਮਾਂਤਰੀ

2016 ਵਿਚ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਰੂਸ ਨੇ ਸੰਗਠਿਤ ਤਰੀਕੇ ਨਾਲ ਅਭਿਆਨ ਚਲਾਇਆ ਸੀ।

Donald trump said vladimir putin to not interfere in elections

ਓਸਾਕਾ: ਡੋਨਾਲਡ ਟਰੰਪ ਦੇ ਅਮਰੀਕਾ ਰਾਸ਼ਟਰਪਤੀ ਦੇ ਰੂਪ ਵਿਚ ਕਾਰਜਕਾਲ ਦੌਰਾਨ ਜ਼ਿਆਦਾਤਰ ਸਮਾਂ ਇਹ ਆਰੋਪ ਲਗਦਾ ਰਿਹਾ ਕਿ ਮਾਸਕੋ ਨੇ ਉਹਨਾਂ ਦੀ ਚੋਣ ਵਿਚ ਮਦਦ ਕੀਤੀ ਪਰ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੀ ਮੌਜੂਦਗੀ ਵਿਚ ਇਹ ਮੁੱਦਾ ਉਠਿਆ ਤਾਂ ਅਮਰੀਕੀ ਰਾਸ਼ਟਰਪਤੀ ਨੇ ਇਸ 'ਤੇ ਮਜ਼ਾਕ ਉਡਾਇਆ। ਟਰੰਪ ਨੇ ਮੁਸਕਰਾਉਂਦੇ ਹੋਏ ਪੁਤਿਨ ਨੂੰ ਕਿਹਾ ਚੋਣਾਂ ਵਿਚ ਦਖ਼ਲਅੰਦਾਜ਼ੀ ਨਾ ਕਰੋ ਰਾਸ਼ਟਰਪਤੀ।

ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਟਰੰਪ ਨੇ ਜੀ-20 ਤੋਂ ਸ਼ੁੱਕਰਵਾਰ ਨੂੰ ਓਸਾਕਾ ਵਿਚ ਰੂਸੀ ਆਗੂ ਨਾਲ ਗੱਲਬਾਤ ਕੀਤੀ। ਟਰੰਪ ਦੀ ਇਸ ਟਿੱਪਣੀ 'ਤੇ ਪੁਤਿਨ ਨੇ ਕੁਝ ਕਿਹਾ ਤਾਂ ਨਹੀਂ ਅਤੇ ਉਹਨਾਂ ਨੇ ਸਿਰਫ਼ ਮੁਸਕਰਾਇਆ। ਟਰੰਪ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਇਕ ਪੱਤਰਕਾਰ ਤੋਂ ਸਵਾਲ ਪੁੱਛਿਆ ਕਿ ਟਰੰਪ ਅਗਲੇ ਸਾਲ ਪ੍ਰਸਤਾਵਿਤ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਸਬੰਧੀ ਰੂਸੀ ਸਮਾਨਤਾ ਨੂੰ ਜਾਣੂ ਕਰਵਾਉਣਗੇ।

ਵਿਸ਼ੇਸ਼ ਵਕੀਲ ਰੌਬਰਟ ਮੁਲਰ ਦੀ ਅਗਵਾਈ ਵਿਚ ਹੋਈ ਜਾਂਚ ਵਿਚ ਪਾਇਆ ਗਿਆ ਸੀ ਕਿ ਟਰੰਪ ਦੁਆਰਾ ਜਿੱਤੀਆਂ ਗਈਆਂ 2016 ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਰੂਸ ਨੇ ਸੰਗਠਿਤ ਤਰੀਕੇ ਨਾਲ ਅਭਿਆਨ ਚਲਾਇਆ ਸੀ।