ਕੋਰੋਨਾ ਵੈਕਸੀਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਟਰਾਇਲ ਸ਼ੁਰੂ, 30 ਹਜ਼ਾਰ ਲੋਕਾਂ ‘ਤੇ ਹੋਵੇਗੀ ਟੈਸਟਿੰਗ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਵਿਡ-19 ਦੀ ਵੈਕਸੀਨ ਨੂੰ ਲੈ ਕੇ ਅਮਰੀਕਾ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਰਿਸਰਚ ਸ਼ੁਰੂ ਹੋ ਚੁੱਕੀ ਹੈ।

Corona virus

ਨਵੀਂ ਦਿੱਲੀ: ਕੋਵਿਡ-19 ਦੀ ਵੈਕਸੀਨ ਨੂੰ ਲੈ ਕੇ ਅਮਰੀਕਾ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਰਿਸਰਚ ਸ਼ੁਰੂ ਹੋ ਚੁੱਕੀ ਹੈ। ਅਮਰੀਕਾ ਇਕ ਸਮੇਂ 30,000 ਲੋਕਾਂ ‘ਤੇ ਵੈਕਸੀਨ ਦਾ ਟਰਾਇਲ ਕਰ ਰਿਹਾ ਹੈ। ਸਾਰੇ ਵਲੰਟੀਅਰਾਂ ਨੂੰ Moderna Inc ਦੀ ਬਣਾਈ ਵੈਕਸੀਨ ਦਿੱਤੀ ਗਈ ਹੈ। ਇਹ ਵੈਕਸੀਨ ਉਹਨਾਂ ਚੌਣਵੇਂ ਉਮੀਦਵਾਰਾਂ ਵਿਚੋਂ ਇਕ ਹੈ ਜੋ ਕੋਰੋਨਾ ਨਾਲ ਜੰਗ ਦੀ ਦੌੜ ਵਿਚ ਆਖਰੀ ਪੜਾਅ ਵਿਚ ਹਨ। ਹਾਲਾਂਕਿ ਹੁਣ ਤੱਕ ਇਸ ਦੀ ਕੋਈ ਗਰੰਟੀ ਨਹੀਂ ਦਿੱਤੀ ਜਾ ਸਕਦੀ ਹੈ ਮਾਡਰਨਾ ਦੀ ਵੈਕਸੀਨ ਵਾਇਰਸ ਤੋਂ ਇਨਸਾਨਾਂ ਨੂੰ ਬਚਾ ਸਕੇਗੀ।

ਇਸ ਸਟਡੀ ਵਿਚ ਵਲੰਟੀਅਰਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਉਹਨਾਂ ਨੂੰ ਅਸਲੀ ਵੈਕਸੀਨ ਦਿੱਤੀ ਗਈ ਹੈ ਜਾਂ ਇਸ ਦਾ ਡਮੀ ਵਰਜ਼ਨ। ਦੋ ਡੋਜ਼ ਦੇਣ ਤੋਂ ਬਾਅਦ ਇਹਨਾਂ ਦੀ ਸਿਹਤ ਦੀ ਨਿਗਰਾਨੀ ਕੀਤੀ ਜਾਵੇਗੀ। ਇਸ ਵਿਚ ਇਹ ਦੇਖਿਆ ਜਾਵੇਗਾ ਕਿ ਡੇਲੀ ਰੂਟੀਨ ਵਿਚ ਆਉਣ ਤੋਂ ਬਾਅਦ ਕਿਹੜੇ ਗਰੁੱਪ ਨੇ ਜ਼ਿਆਦਾ ਇਨਫੈਕਸ਼ਨ ਨੂੰ ਮਹਿਸੂਸ ਕੀਤਾ ਹੈ। ਖ਼ਾਸਤੌਰ ‘ਤੇ ਉਹਨਾਂ ਇਲਾਕਿਆਂ ਵਿਚ ਜਿੱਥੇ ਹਾਲੇ ਵੀ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ।

ਮਾਡਰਨਾ ਦੀ ਇਸ ਵੈਕਸੀਨ ਦਾ ਨਾਮ mRNA-1273 ਹੈ। ਸੋਮਵਾਰ ਨੂੰ ਨਿਊਯਾਰਕ ਵਿਚ 36 ਸਾਲਾ ਨਰਸ ਮੇਲਿਸਾ ਹਾਰਟਿੰਗ ਨੇ ਵੀ ਬਤੌਰ ਵਲੰਟੀਅਰ ਇਸ ਖੋਜ ਵਿਚ ਹਿੱਸਾ ਲਿਆ ਸੀ। ਉਹਨਾਂ ਕਿਹਾ ਕਿ ਇਸ ਟਰਾਇਲ ਨੂੰ ਲੈ ਕੇ ਉਹ ਬਹੁਤ ਉਤਸ਼ਾਹਿਤ ਹਨ। ਅਮਰੀਕਾ ਤੋਂ ਇਲਾਵਾ ਚੀਨ ਅਤੇ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਨੇ ਵੀ ਇਸ ਮਹੀਨੇ ਦੀ ਸ਼ੁਰੂਆਤ ਵਿਚ ਬ੍ਰਾਜ਼ੀਲ ਸਮੇਤ ਮਹਾਂਮਾਰੀ ਦੇ ਮੁਸ਼ਕਿਲ ਦੌਰ ਵਿਚੋਂ ਗੁਜ਼ਰਨ ਵਾਲੇ ਦੇਸ਼ਾਂ ਵਿਚ ਫਾਈਨਲ ਸਟੇਜ ਦੀ ਟੈਸਟਿੰਗ ਕੀਤੀ ਸੀ।

ਹਾਲਾਂਕਿ ਅਮਰੀਕਾ ਨੂੰ ਖੁਦ ਵੈਕਸੀਨ ਦਾ ਟੈਸਟ ਕਰਨ ਦੀ ਜ਼ਰੂਰਤ ਹੈ, ਜਿਸ ਦੀ ਵਰਤੋਂ ਦੇਸ਼ ਵਿਚ ਕੀਤੀ ਜਾ ਸਕੇ। ਇਸ ਦੇ ਲਈ ਅਮਰੀਕਾ ‘ਕੋਵਿਡ-19 ਪ੍ਰੀਵੈਂਸ਼ਨ ਨੈਟਵਰਕ’ ਨੂੰ ਫੰਡ ਕਰੇਗਾ, ਜਿਸ ਦੇ ਜ਼ਰੀਏ ਹਰ ਮਹੀਨੇ 30,000 ਵਲੰਟੀਅਰਾਂ ‘ਤੇ ਟੈਸਟ ਕੀਤਾ ਜਾ ਸਕੇ। ਇਸ ਖੋਜ ਵਿਚ ਨਾ ਸਿਰਫ ਵੈਕਸੀਨ ਦੀ ਸਮਰੱਥਾ ਦਾ ਮੁਲਾਂਕਣ ਕੀਤਾ ਜਾਵੇਗਾ, ਬਲਕਿ ਇਹ ਵੀ ਦੇਖਿਆ ਜਾਵੇਗਾ ਕਿ ਇਹ ਵੈਕਸੀਨ ਕਿੰਨੀ ਸੁਰੱਖਿਅਤ ਹੈ। 

ਇਸ ਸਮੇਂ ਖੋਜਕਰਤਾਵਾਂ ਨੂੰ ਵਿਗਿਆਨ ਦੇ ਇਸ ਪਰੀਖਣ ਲਈ ਵੱਡੀ ਗਿਣਤੀ ਵਿਚ ਵਲੰਟੀਅਰਾਂ ਦੀ ਜ਼ਰੂਰਤ ਹੈ, ਜੋ ਆਪਣੀ ਜਾਂਚ ਕਰਾਉਣ ਲਈ ਅੱਗੇ ਆਉਣ। ਪ੍ਰਸਿੱਧ ਅਮਰੀਕੀ ਵਾਇਰਲੋਜਿਸਟ ਡਾ. ਲੈਰੀ ਕੋਰੀ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਵਿਚ 1,50,000 ਲੋਕਾਂ ਨੇ ਖੁਦ ਆਨ ਲਾਈਨ ਰਜਿਸਟ੍ਰੇਸ਼ਨ ਰਾਹੀਂ ਇਸ ਵਿਚ ਦਿਲਚਸਪੀ ਦਿਖਾਈ ਹੈ।