Karachi Dangerous City News: ਪਾਕਿਸਤਾਨ ਦਾ ਕਰਾਚੀ ਦੁਨੀਆ ਦਾ ਦੂਜਾ ਸਭ ਤੋਂ ਖਤਰਨਾਕ ਸ਼ਹਿਰ, ਰਿਪੋਰਟ ਵਿਚ ਖੁਲਾਸਾ
Karachi Dangerous City News: ਸਿੰਗਾਪੁਰ ਦੁਨੀਆ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਵਿਚੋਂ ਇੱਕ ਪਹਿਲੇ ਨੰਬਰ 'ਤੇ
Pakistan's Karachi is the second most dangerous city in the world: ਫੋਰਬਸ ਐਡਵਾਈਜ਼ਰ ਸੂਚੀ ਦੀ ਰਿਪੋਰਟ ਨੇ ਇੱਕ ਵਾਰ ਫਿਰ ਪਾਕਿਸਤਾਨ ਦੀ ਚਿੰਤਾ ਵਧਾ ਦਿੱਤੀ ਹੈ। ਰਿਪੋਰਟ ਮੁਤਾਬਕ ਕਰਾਚੀ ਦੁਨੀਆ ਦਾ ਦੂਜਾ ਸਭ ਤੋਂ ਖਤਰਨਾਕ ਸ਼ਹਿਰ ਹੈ। ਕਰਾਚੀ ਨੂੰ 100 ਵਿੱਚੋਂ 93.12 ਦੀ ਰੇਟਿੰਗ ਦੇ ਨਾਲ ਸੈਲਾਨੀਆਂ ਲਈ ਦੁਨੀਆ ਦਾ ਦੂਜਾ ਸਭ ਤੋਂ ਖਤਰਨਾਕ ਸ਼ਹਿਰ ਮੰਨਿਆ ਗਿਆ ਹੈ। ਮਤਲਬ ਕਿ ਕਰਾਚੀ ਵਿੱਚ ਅਪਰਾਧ, ਹਿੰਸਾ, ਅਤਿਵਾਦੀ ਖਤਰੇ, ਕੁਦਰਤੀ ਆਫ਼ਤਾਂ ਦਾ ਡਰ ਬਹੁਤ ਜ਼ਿਆਦਾ ਹੈ।
ਇਹ ਵੀ ਪੜ੍ਹੋ: Shubhra Ranjan: ਕੌਣ ਹੈ ਸ਼ੁਭਰਾ ਰੰਜਨ, ਜਿਸ ਦੇ ਟੀਚਿੰਗ ਸਟਾਈਲ ਨੇ ਛੇੜਿਆ ਵਿਵਾਦ?, ਜਾਣੋ ਕੀ ਹੈ ਮਾਮਲਾ
ਦੱਸ ਦੇਈਏ ਕਿ ਮਹਿੰਗਾਈ ਅਤੇ ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਵਿਚ ਲੁੱਟ-ਖੋਹ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਆਮ ਹਨ। ਕਈ ਰਿਪੋਰਟਾਂ ਸਾਹਮਣੇ ਆਈਆਂ ਹਨ ਜਿਸ ਵਿਚ ਕਿਹਾ ਗਿਆ ਹੈ ਕਿ ਕਰਾਚੀ ਰਹਿਣ ਦੇ ਲਾਇਕ ਸ਼ਹਿਰ ਨਹੀਂ ਹੈ। ਸੂਚੀ 'ਚ ਵੈਨੇਜ਼ੁਏਲਾ ਦੇ ਕਾਰਾਕਸ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਸ਼ਹਿਰ ਮੰਨਿਆ ਗਿਆ ਹੈ।
ਇਹ ਵੀ ਪੜ੍ਹੋ: Delhi Coaching Centre: ਦਿੱਲੀ 'ਚ ਭਾਰੀ ਮੀਂਹ ਕਾਰਨ ਕੋਚਿੰਗ ਸੈਂਟਰ ਦੀ ਬੇਸਮੈਂਟ 'ਚ ਭਰਿਆ ਪਾਣੀ, 3 ਵਿਦਿਆਰਥੀਆਂ ਦੀ ਮੌਤ, ਕਈ ਫਸੇ
ਰਿਪੋਰਟ 'ਚ ਦੁਨੀਆ ਦੇ ਸਭ ਤੋਂ ਸੁਰੱਖਿਅਤ ਸ਼ਹਿਰ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਸਿੰਗਾਪੁਰ ਦੁਨੀਆ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਵਿੱਚੋਂ ਇੱਕ ਹੈ। ਸਿੰਗਾਪੁਰ ਨੂੰ 100 ਵਿੱਚੋਂ ਜ਼ੀਰੋ ਅੰਕ ਮਿਲੇ ਹਨ। ਇਸ ਨੂੰ ਇਸਦੀ ਸੁਰੱਖਿਆ, ਘੱਟ ਤੋਂ ਘੱਟ ਕੁਦਰਤੀ ਆਫ਼ਤ ਦੇ ਜੋਖਮਾਂ ਅਤੇ ਸ਼ਾਨਦਾਰ ਸਿਹਤ ਦੇਖਭਾਲ ਅਤੇ ਬੁਨਿਆਦੀ ਢਾਂਚੇ ਦੇ ਕਾਰਨ ਦਰਜਾਬੰਦੀ ਪ੍ਰਾਪਤ ਹੋਈ ਹੈ। ਜਾਪਾਨ ਦਾ ਟੋਕੀਓ ਸ਼ਹਿਰ ਦੁਨੀਆ ਦਾ ਦੂਜਾ ਸਭ ਤੋਂ ਸੁਰੱਖਿਅਤ ਸ਼ਹਿਰ ਹੈ। ਇਸ ਦੇ ਨਾਲ ਹੀ ਕੈਨੇਡਾ ਦਾ ਟੋਰਾਂਟੋ ਸ਼ਹਿਰ ਤੀਜਾ ਸਭ ਤੋਂ ਸੁਰੱਖਿਅਤ ਸ਼ਹਿਰ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Pakistan's Karachi is the second most dangerous city in the world, stay tuned to Rozana Spokesman)