101 ਸਾਲਾਂ ਦੀ ਮਹਿਲਾ ਬਣੀ ਮਾਂ, ਵਿਗਿਆਨੀ ਹੋਏ ਹੈਰਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹਰ ਮਹਿਲਾ ਲਈ ਉਹ ਸਮਾਂ ਬੇਹੱਦ ਭਾਵੁਕ ਹੁੰਦਾ ਹੈ ਜਦੋਂ ਵਿਆਹ ਤੋਂ ਬਾਅਦ ਇਕ ਬੱਚੇ ਨੂੰ ਜਨਮ ਦਿੰਦੀ ਹੈ ਪਰ ਕਈ ਔਰਤਾਂ ਅਜਿਹੀਆਂ ਵੀ ਹਨ ਜਿਨ੍ਹਾਂ ਦੇ ਨਸੀਬ...

101 year old woman gives birth in Italy

ਅੰਕਾਰਾ : ਹਰ ਮਹਿਲਾ ਲਈ ਉਹ ਸਮਾਂ ਬੇਹੱਦ ਭਾਵੁਕ ਹੁੰਦਾ ਹੈ ਜਦੋਂ ਵਿਆਹ ਤੋਂ ਬਾਅਦ ਇਕ ਬੱਚੇ ਨੂੰ ਜਨਮ ਦਿੰਦੀ ਹੈ ਪਰ ਕਈ ਔਰਤਾਂ ਅਜਿਹੀਆਂ ਵੀ ਹਨ ਜਿਨ੍ਹਾਂ ਦੇ ਨਸੀਬ ਵਿਚ ਇਹ ਸੁਖ ਨਹੀਂ ਮਿਲ ਪਾਉਂਦਾ ਹੈ। ਪਰ ਹੁਣ ਵਿਗਿਆਨ ਅੱਗੇ ਵੱਧ ਰਿਹਾ ਹੈ ਅਤੇ ਹੁਣ ਔਰਤਾਂ ਟੈਸਟ ਟਿਊਬ ਬੇਬੀ ਦਾ ਸਹਾਰਾ ਲੈ ਰਹੀਆਂ ਹਨ। ਕ ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਲ 2017 ਵਿਚ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਇਕ 101 ਸਾਲਾਂ ਦੀ ਉਮਰ ਵਾਲੀ ਬਜ਼ੁਰਗ ਮਹਿਲਾ ਨੇ ਇਕ ਬੱਚੇ ਨੂੰ ਜਨਮ ਦਿਤਾ ਸੀ। ਇਸ ਖਬਰ ਨੇ ਲੋਕਾਂ ਨੂੰ ਹੈਰਾਨ ਕਰ ਦਿਤਾ ਸੀ।

ਮਾਮਲਾ ਇਟਲੀ ਦਾ ਹੈ। ਜਿਥੇ 101 ਸਾਲ ਦੀ ਅਨਾਤੋਲਿਆ ਵਹਰਟਾਡੇਲਾ ਨਾਮ ਦੀ ਮਹਿਲਾ ਨੇ ਇਕ ਬੱਚੇ ਨੂੰ ਜਨਮ ਦਿਤਾ। ਤੁਹਾਨੂੰ ਵੀ ਭਰੋਸਾ ਨਹੀਂ ਹੋਵੇਗਾ ਦੀ ਇਹ ਕਿਵੇਂ ਸੰਭਵ ਹੋ ਸਕਦਾ ਹੈ। ਦਰਅਸਲ ਅਨਾਤੋਲਿਆ ਨੇ ਓਵਰੀ ਇੰਮਪਲਾਨਟੇਸ਼ਨ ਤੋਂ ਬਾਅਦ ਕਰੀਬ 9 - ਪੌਂਡ ਵਜ਼ਨੀ ਬੱਚੇ ਨੂੰ ਜਨਮ ਦਿਤਾ ਸੀ। ਓਵਰੀ ਇੰਮਪਲਾਨਟੇਸ਼ਨ ਤੁਰਕੀ ਦੇ ਇਕ ਨਿਜੀ ਕਲੀਨਿਕ ਵਿਚ ਡਾਕਟਰ ਵਲੋਂ ਕੀਤਾ ਗਿਆ। ਇਹ ਸਰਜਰੀ ਖੁਦ ਵਿਚ ਬੇਹੱਦ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿਉਂਕਿ ਨਿਪੁੰਨ ਉਮਰ ਤੋਂ ਬਾਅਦ ਵੀ ਓਵਰੀ ਇੰਮਪਲਾਨਟੇਸ਼ਨ ਕੀਤਾ ਗਿਆ।

ਉਥੇ ਹੀ 101 ਸਾਲ ਦੀ ਅਨਾਤੋਲਿਆ ਵਹਰਟਾਡੇਲਾ ਨੂੰ ਕਈ ਲੋਕਾਂ ਦੀ ਆਲੋਚਨਾ ਦਾ ਵੀ ਸ਼ਿਕਾਰ ਹੋਣਾ ਪਿਆ ਪਰ ਉਨ੍ਹਾਂ ਨੂੰ ਇਸ ਨੂੰ ਰੱਬ ਦਾ ਇਕ ਤੋਹਫ਼ਾ ਮੰਨਿਆ। 48 ਸਾਲ ਦੀ ਉਮਰ ਤੱਕ ਅਨਾਤੋਲਿਆ ਵਹਰਟਾਡੇਲਾ 16 ਬੱਚਿਆਂ ਨੂੰ ਜਨਮ ਦੇ ਚੁੱਕੀ ਸੀ ਪਰ ਉਸ ਦੇ ਕਿਸੇ ਬਿਮਾਰੀ ਦੇ ਕਾਰਨ ਅਜਿਹਾ ਨਹੀਂ ਕਰ ਪਾ ਰਹੀ ਸੀ ਪਰ ਇਕ ਵਾਰ ਫਿਰ ਉਨ੍ਹਾਂ ਨੇ 101 ਸਾਲ ਦੀ ਉਮਰ ਵਿਚ ਮਾਂ ਬਣ ਕੇ ਅਪਣੀ ਇੱਛਾ ਨੂੰ ਪੂਰਾ ਕਰ ਲਿਆ।