ਪਹਾੜੀ ਤੋਂ ਡਿੱਗੀ 60 ਯਾਤਰੀਆਂ ਨਾਲ ਭਰੀ ਬੱਸ, ਦਰਜਨਾਂ ਲੋਕਾਂ ਦੀ ਮੌਤ
ਚਾਰੇ ਪਾਸੇ ਚੀਕ ਚਿਹਾੜਾ ਮਚ ਗਿਆ ਜਿਸ ਵਿੱਚ ਦਰਜਨਾਂ ਲੋਕਾਂ ਦੀ ਮੌਤ ਹੋ ਗਈ।
ਪੇਰੂ - ਦੱਖਣੀ ਅਮਰੀਕਾ ਮਹਾਦੀਪ 'ਚ ਸਥਿਤ ਪੇਰੂ ਵਿਚ ਇਕ ਭਿਆਨਕ ਹਾਦਸਾ ਵਾਪਰ ਗਿਆ। ਉੱਤਰੀ ਪੇਰੂ ਵਿਚ 60 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਇੱਕ ਪਹਾੜੀ ਤੋਂ ਹੇਠਾਂ ਡਿੱਗ ਗਈ, ਚਾਰੇ ਪਾਸੇ ਚੀਕ ਚਿਹਾੜਾ ਮਚ ਗਿਆ ਜਿਸ ਵਿੱਚ ਦਰਜਨਾਂ ਲੋਕਾਂ ਦੀ ਮੌਤ ਹੋ ਗਈ।
ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਯਾਤਰੀ ਹੈਤੀ ਦੇ ਸਨ, ਕਿਉਂਕਿ ਪੇਰੂ ਵਿੱਚ ਹੈਤੀ ਪ੍ਰਵਾਸੀਆਂ ਦੀ ਗਿਣਤੀ ਵੱਧ ਰਹੀ ਹੈ, ਹਾਲਾਂਕਿ ਬੱਸ ਵਿੱਚ ਸਵਾਰ ਲੋਕਾਂ ਦੀ ਸਥਿਤੀ ਸਪੱਸ਼ਟ ਨਹੀਂ ਹੈ। ਜਾਣਕਾਰੀ ਅਨੁਸਾਰ, ਹਾਦਸਾ "ਡੈਵਿਲਜ਼ ਕਰਵ" ਵਜੋਂ ਜਾਣੇ ਜਾਂਦੇ ਇੱਕ ਮੁਸ਼ਕਲ ਸਥਾਨ 'ਤੇ ਵਾਪਰਿਆ, ਹਾਦਸਾ ਕਿਵੇਂ ਵਾਪਰਿਆਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ- ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਇਰਾਨ: 7 ਲੋਕਾਂ ਦੀ ਮੌਤ ਤੇ ਸੈਕੜੇ ਲੋਕ ਜ਼ਖ਼ਮੀ
ਪੇਰੂ ਦੀ ਟਰਾਂਸਪੋਰਟ ਸੁਪਰਵਾਈਜ਼ਰੀ ਏਜੰਸੀ ਨੇ ਇਕ ਬਿਆਨ ਵਿਚ ਹਾਦਸੇ ਦੀ ਪੁਸ਼ਟੀ ਕੀਤੀ ਹੈ, ਪਰ ਮਰਨ ਵਾਲਿਆਂ ਦੀ ਗਿਣਤੀ ਅਤੇ ਜ਼ਖ਼ਮੀਆਂ ਦੀ ਗਿਣਤੀ ਨਹੀਂ ਦਿੱਤੀ ਹੈ। ਇਹ ਹਾਦਸਾ ਪੇਰੂ ਦੇ ਦੂਰ ਉੱਤਰ 'ਚ Q'Orianka Tours Aguila Dorada ਦੀ ਬੱਸ ਨਾਲ ਵਾਪਰਿਆ।
ਇਹ ਖ਼ਬਰ ਵੀ ਪੜ੍ਹੋ-ਤਾਲਿਬਾਨ ਨੇ ਔਰਤਾਂ ’ਤੇ ਲਗਾਈ ਪਾਬੰਦੀ: ਹੁਣ ਯੂਨੀਵਰਸਿਟੀ ’ਚ ਮਹਿਲਾਵਾਂ ਨਹੀਂ ਦੇ ਸਕਣਗੀਆਂ ਦਾਖਲਾ ਪ੍ਰੀਖਿਆਵਾਂ
ਹਾਦਸੇ ਦੌਰਾਨ ਕਈ ਸਵਾਰੀਆਂ ਨੇ ਬੱਸ ਤੋਂ ਛਾਲ ਮਾਰ ਕੇ ਆਪਣਾ ਬਚਾਅ ਕਰ ਲਿਆ ਪਰ ਜ਼ਿਆਦਾਤਰ ਅੰਦਰ ਹੀ ਫਸ ਗਏ। ਅਣਪਛਾਤੇ ਜ਼ਖ਼ਮੀ ਯਾਤਰੀਆਂ ਨੂੰ ਐਲ ਆਲਟੋ ਅਤੇ ਮਾਨਕੋਰਾ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ।