ਪਾਕਿਸਤਾਨ 'ਚ ਕਿਸ਼ਤੀ ਪਲਟਣ ਨਾਲ ਘੱਟੋ-ਘੱਟ 10 ਵਿਦਿਆਰਥੀਆਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਾਰੇ ਗਏ ਸਾਰੇ ਬੱਚਿਆਂ ਦੀ ਉਮਰ 7 ਤੋਂ 14 ਸਾਲ ਦੇ ਵਿਚਕਾਰ ਹੈ

photo

 

ਇਸਲਾਮਾਬਾਦ: ਉੱਤਰੀ-ਪੱਛਮੀ ਪਾਕਿਸਤਾਨ ਵਿੱਚ ਅੱਜ ਯਾਨੀ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਖੈਬਰ ਪਖਤੂਨਖਵਾ ਸੂਬੇ (ਖੈਬਰ ਪਖਤੂਨਖਵਾ) ਵਿੱਚ ਕੋਹਾਟ ਨੇੜੇ ਟਾਂਡਾ ਡੈਮ ਝੀਲ ਵਿੱਚ ਕਿਸ਼ਤੀ ਪਲਟਣ ਨਾਲ 10 ਵਿਦਿਆਰਥੀਆਂ ਦੀ ਮੌਤ ਹੋ ਗਈ।

ਪੜ੍ਹੋ ਇਹ ਵੀ: ਪੰਜਾਬ ਨੂੰ ਖੇਡਾਂ ਵਿੱਚ ਮੁੜ ਮੋਹਰੀ ਸੂਬਾ ਬਣਾਵਾਂਗੇ: ਮੀਤ ਹੇਅਰ

ਸਥਾਨਕ ਪੁਲਿਸ ਅਧਿਕਾਰੀ ਮੀਰ ਰਊਫ ਨੇ ਦੱਸਿਆ, 'ਇਸ ਹਾਦਸੇ 'ਚ ਮਾਰੇ ਗਏ ਸਾਰੇ ਬੱਚਿਆਂ ਦੀ ਉਮਰ 7 ਤੋਂ 14 ਸਾਲ ਦੇ ਵਿਚਕਾਰ ਹੈ। ਰਊਫ ਨੇ ਦੱਸਿਆ ਕਿ 11 ਬੱਚਿਆਂ ਨੂੰ ਪਾਣੀ 'ਚੋਂ ਬਾਹਰ ਕੱਢਿਆ ਗਿਆ ਹੈ, ਜਿਨ੍ਹਾਂ 'ਚੋਂ 6 ਦੀ ਹਾਲਤ ਗੰਭੀਰ ਹੈ।

ਪੜ੍ਹੋ ਇਹ ਵੀ: ਆਪਣੇ ਵਿਆਹ ਦੀ ਖਰੀਦਦਾਰੀ ਕਰਨ ਗਿਆ ਸੀ ਫੌਜੀ ਹੋਇਆ ਲਾਪਤਾ, 4 ਦਿਨਾਂ ਬਾਅਦ ਜਾਣੀ ਸੀ ਬਰਾਤ 

ਕਿਸ਼ਤੀ ਸਥਾਨਕ ਮਦਰੱਸੇ ਤੋਂ 25 ਤੋਂ 30 ਵਿਦਿਆਰਥੀਆਂ ਨੂੰ ਇੱਕ ਦਿਨ ਦੀ ਯਾਤਰਾ 'ਤੇ ਲੈ ਕੇ ਜਾ ਰਹੀ ਸੀ। ਪਾਕਿਸਤਾਨੀ ਫ਼ੌਜ ਦੀਆਂ ਬਚਾਅ ਟੀਮਾਂ ਵੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਈਆਂ ਹਨ, ਜਿੱਥੇ ਬਚਾਅ ਕਾਰਜ ਚੱਲ ਰਹੇ ਹਨ।ਕੇਪੀਕੇ ਆਜ਼ਮ ਖਾਨ ਨੇ ਸਥਾਨਕ ਪ੍ਰਸ਼ਾਸਨ ਨੂੰ ਪ੍ਰਭਾਵਿਤ ਪਰਿਵਾਰਾਂ ਨੂੰ ਐਮਰਜੈਂਸੀ ਰਾਹਤ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ।

ਪੜ੍ਹੋ ਇਹ ਵੀ :  ਰੋਹਤਕ 'ਚ ਮੂਰਤੀ ਵਿਸਰਜਨ ਦੌਰਾਨ ਨਹਿਰ 'ਚ ਡੁੱਬੇ 2 ਨੌਜਵਾਨ, ਦੋ ਦਿਨ ਬਾਅਦ ਵੀ ਨਹੀਂ ਮਿਲਿਆ ਕੋਈ ਸੁਰਾਗ