ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਪਾਕਿਸਤਾਨ, ਰਿਕਟਰ ਸਕੇਲ 'ਤੇ ਮਾਪੀ ਗਈ 6.3 ਤੀਬਰਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਾਨੀ ਮਾਲੀ ਨੁਕਸਾਨ ਦੀ ਨਹੀਂ ਹੈ ਕੋਈ ਖਬਰ

photo

 

ਇਸਲਾਮਾਬਾਦ : ਪਾਕਿਸਤਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸਲਾਮਾਬਾਦ 'ਚ ਜ਼ਬਰਦਸਤ ਭੂਚਾਲ ਆਇਆ ਹੈ। ਭੂਚਾਲ ਦਾ ਅਸਰ ਰਾਵਲਪਿੰਡੀ 'ਚ ਵੀ ਦੇਖਣ ਨੂੰ ਮਿਲਿਆ ਹੈ। ਭੂਚਾਲ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ।

 ਪੜ੍ਹੋ ਪੂਰੀ ਖਬਰ: ਪਤਨੀ ਦੀ ਹੈਵਾਨੀਅਤ, ਦੰਦਾਂ ਨਾਲ ਵੱਢੀ ਪਤੀ ਦੀ ਜੀਭ, ਡਾਕਟਰਾਂ ਨੇ ਅਪਰੇਸ਼ਨ ਕਰਕੇ ਲਗਾਏ 15 ਟਾਂਕੇ

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਪਾਕਿਸਤਾਨ 'ਚ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 6.3 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਤਜ਼ਾਕਿਸਤਾਨ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਭੂਚਾਲ ਦੇ ਝਟਕੇ ਈਰਾਨ ਅਤੇ ਅਫਗਾਨਿਸਤਾਨ 'ਚ ਵੀ ਮਹਿਸੂਸ ਕੀਤੇ ਗਏ ਹਨ। ਹਾਲਾਂਕਿ ਹਜੇ ਤੱਕ ਭੂਚਾਲ ਨਾਲ ਜਾਨੀ ਮਾਲੀ ਨੁਕਸਾਨ ਹੋਣ ਦੀ ਹੋਈ ਖਬਰ ਨਹੀਂ ਹੈ।

 ਪੜ੍ਹੋ ਪੂਰੀ ਖਬਰ: ਉੜੀਸਾ 'ਚ ਅਣਪਛਾਤੇ ਵਿਅਕਤੀ ਨੇ ਸਿਹਤ ਮੰਤਰੀ ਨਾਬਾ ਦਾਸ ਨੂੰ ਮਾਰੀ ਗੋਲੀ