ਪਾਕਿਸਤਾਨ ਦੇ ਪੰਜਾਬ ਸੂਬੇ 'ਚ ਝੂਠੀ ਸ਼ਾਨ ਲਈ ਮਾਪਿਆਂ ਨੇ ਲੜਕੀ ਨੂੰ ਜ਼ਿੰਦਾ ਸਾੜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੁਲਿਸ ਨੇ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ

photo

 

 ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਮੁਟਿਆਰ ਨੂੰ ਜ਼ਿੰਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦਸਿਆ ਕਿ ਇਹ ਮਾਮਲਾ ਝੂਠੇ ਆਨਰ ਕਿਲਿੰਗ ਦਾ ਹੈ। ਇਹ ਘਟਨਾ ਸ਼ੁੱਕਰਵਾਰ ਨੂੰ ਲਾਹੌਰ ਤੋਂ ਕਰੀਬ 200 ਕਿਲੋਮੀਟਰ ਦੂਰ ਝੰਗ ਜ਼ਿਲ੍ਹੇ ਦੇ ਗੜ੍ਹ ਮਹਾਰਾਜਾ ਵਿਖੇ ਵਾਪਰੀ।

ਇਹ ਵੀ ਪੜ੍ਹੋ: ਕਰਨਾਟਕ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰੱਕ 'ਚ ਵੜੀ ਕਾਰ, 6 ਲੋਕਾਂ ਦੀ ਹੋਈ ਦਰਦਨਾਕ ਮੌਤ 

ਜਾਂਚ ਅਧਿਕਾਰੀ ਮੁਹੰਮਦ ਆਜ਼ਮ ਨੇ ਐਤਵਾਰ ਨੂੰ ਦਸਿਆ ਕਿ ਰਜਬ ਅਲੀ ਨੇ ਅਪਣੇ ਪੁੱਤਰ ਜੱਬਾਰ ਅਤੇ ਆਮਿਰ ਅਤੇ ਕੁਝ ਹੋਰ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ 26 ਮਈ ਨੂੰ ਘਰ 'ਚ ਲੜਕੀ ਨੂੰ ਅੱਗ ਲਾਉਣ ਤੋਂ ਪਹਿਲਾਂ ਉਸ ਨੂੰ ਤਸੀਹੇ ਦਿਤੇ। ਲੜਕੀ ਅਪਣੀ ਪਸੰਦ ਦੇ ਵਿਅਕਤੀ ਨਾਲ ਵਿਆਹ ਕਰਨਾ ਚਾਹੁੰਦੀ ਸੀ। ਉਹਨਾਂ ਦਸਿਆ ਕਿ ਇਕ ਦਿਨ ਪਹਿਲਾਂ ਵੀ ਲੜਕੀ ਨੇ ਅਪਣੇ ਪ੍ਰੇਮੀ ਨਾਲ ਸਮਾਂ ਬਿਤਾਇਆ ਸੀ।

ਇਹ ਵੀ ਪੜ੍ਹੋ: ਵਾਲਾਂ ਨੂੰ ਕੁਦਰਤੀ ਤੌਰ 'ਤੇ ਰਖਣਾ ਹੈ ਕਾਲਾ ਤਾਂ ਅਪਨਾਉ ਇਹ ਘਰੇਲੂ ਨੁਸਖ਼ੇ

ਆਜ਼ਮ ਨੇ ਦਸਿਆ ਕਿ ਉਸ ਦੇ ਵਾਪਸ ਆਉਣ 'ਤੇ ਉਸ ਦੇ ਪਿਤਾ, ਦੋ ਭਰਾ ਅਤੇ ਪਰਿਵਾਰਕ ਮੈਂਬਰ ਮੌਜੂਦ ਸਨ। ਘਰ ਦੀਆਂ ਔਰਤਾਂ ਨੇ ਉਸ ਨੂੰ ਬੰਨ੍ਹ ਦਿਤਾ। ਰੱਸੀ ਪਾ ਕੇ ਅੱਗ ਲਾਉਣ ਤੋਂ ਪਹਿਲਾਂ ਲੜਕੀ ਨੂੰ ਬੁਰੀ ਤਰ੍ਹਾਂ ਤਸੀਹੇ ਦਿਤੇ। ਉਹਨਾਂ ਦਸਿਆ ਕਿ ਪੀੜਤਾ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।ਪੁਲਿਸ ਨੇ ਮ੍ਰਿਤਕਾ ਦੇ ਪਿਤਾ, ਦੋ ਭਰਾਵਾਂ ਅਤੇ ਇਕ ਭੈਣ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।