ਮਹਿਲਾ ਯਾਤਰੀ ਨੂੰ ਅਗਵਾ ਕਰਨ ਦੇ ਦੋਸ਼ 'ਚ ਭਾਰਤੀ ਮੂਲ ਦੇ ਡਰਾਈਵਰ ਨੂੰ 3 ਸਾਲ ਕੈਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਜਾਣੋ ਕੀ ਹੈ ਮਾਮਲਾ

Indian origin driver gets 3-year jail in US

ਵਸ਼ਿੰਗਟਨ- ਭਾਰਤੀ ਮੂਲ ਦੇ ਇਕ ਊਬਰ ਡਰਾਈਵਰ ਨੂੰ ਅਮਰੀਕਾ ਦੀ ਇਕ ਅਦਾਲਤ ਨੇ ਇਕ ਔਰਤ ਨੂੰ ਅਗਵਾਹ ਕਰਨ ਤੇ  3 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਸ ਨੂੰ 3000 ਹਜ਼ਾਰ ਡਾਲਰ ਤੋਂ ਜ਼ਿਆਦਾ ਜੁਰਮਾਨਾ ਵੀ ਲਗਾਇਆ ਹੈ। ਡਰਾਈਵਰ ਤੇ ਇਕ ਔਰਤ ਨੂੰ ਅਗਵਾਹ ਕਰ ਕੇ ਸੁੰਨਸਾਨ ਜਗ੍ਹਾ ਤੇ ਛੱਡਣ ਦਾ ਦੋਸ਼ ਲੱਗਿਆ ਹੈ। ਇਹ ਘਟਨਾ 21 ਫ਼ਰਵਰੀ 2018 ਨੂੰ ਘਟੀ ਸੀ।

ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਅਟਾਰਨੀ ਜਾਫ਼ਰੀ ਬਰਮਨਸਜ਼ਾ ਦੇ ਤਹਿਤ ਪਰਮਾਰ ਨੂੰ ਤਿੰਨ ਸਾਲ ਜੇਲ੍ਹ ਵਿਚ ਕੱਟਣੇ ਪੈਣਗੇ ਅਤੇ 3642 ਅਮਰੀਕੀ ਡਾਲਰ ਦਾ ਜ਼ੁਰਮਾਨਾ ਵੀ ਭਰਨਾ ਹੋਵੇਗਾ। ਜਾਣਕਾਰੀ ਮੁਤਾਬਕ ਸਾਲ 2018 ਦੇ ਫਰਵਰੀ ਮਹੀਨੇ ਵਿਚ ਊਬਰ ਡਰਾਈਵਰ ਪਰਮਾਰ ਨੇ ਨਿਊਯਾਰਕ ਵਿਚ ਇਕ ਔਰਤ ਨੂੰ ਆਪਣੀ ਕਾਰ ਵਿਚ ਬਠਾਇਆ ਜੋ ਕਿ ਨਿਊਯਾਰਕ ਸ਼ਹਿਰ ਦੇ ਉਪਨਗਰ ਵਾਈਟ ਪਲੇਨਜ਼ ਜਾਣਾ ਚਾਹੁੰਦੀ ਸੀ।

ਔਰਤ ਕਾਰ ਦੀ ਪਿਛਲੀ ਸੀਟ ਤੇ ਸੌਂ ਗਈ ਅਤੇ ਊਬਰ ਡਰਾਈਵਰ ਨੇ ਊਬਰ ਮੋਬਾਈਲ ਐਪ ਵਿਚ ਔਰਤ ਜਿੱਥੇ ਜਾਣਾ ਚਾਹੁੰਦੀ ਸੀ ਉਹ ਜਗ੍ਹਾਂ ਬਦਲ ਕੇ ਮੈਸੇਚਿਉਸੇਟਸ ਦੇ ਬੋਸਟਨ ਵਿਚ ਕਰ ਦਿੱਤੀ। ਔਰਤ ਦੀ ਜਦੋਂ ਅੱਖ ਖੁੱਲੀ ਤਾਂ ਕਾਰ ਕਨੈਕਟੀਕਟ ਵਿਚ ਸੀ। ਔਰਤ ਨੇ ਡਰਾਈਵਰ ਨੂੰ ਵਾਈਟ ਪਲੇਨਜ਼ ਜਾਣ ਦੀ ਬੇਨਤੀ ਕੀਤੀ ਪਰ ਹਰਬੀਰ ਨਾ ਮੰਨਿਆ। ਇਚ ਤੋਂ ਇਲਾਵਾ ਉਹ ਔਰਤ ਨੂੰ ਕਨੈਕਟੀਕਟ ਵਿਚ ਇਕ ਰਾਜਮਾਰਗ ਤੇ ਛੱਡ ਗਿਆ। ਇਸ ਤੋਂ ਬਾਅਦ ਔਰਤ ਨਜ਼ਦੀਕ ਦੇ ਸੁਵਿਧਾ ਕੇਂਦਰ ਪਹੁੰਚੀ ਅਤੇ ਮਦਦ ਮੰਗੀ ਅਤੇ ਪਰਮਾਰ ਨੂੰ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਗ੍ਰਿਫ਼ਤਾਰ ਕਰ ਲਿਆ ਸੀ।