ਯੂਟਿਊਬਰ ਨੇ ਗਰੀਬ ਆਦਮੀ ਨਾਲ ਕੀਤਾ ਅਜਿਹਾ ਮਜ਼ਾਕ, ਮਿਲੀ ਡੇਢ ਸਾਲ ਦੀ ਸਜ਼ਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੜਕ 'ਤੇ ਰਹਿਣ ਵਾਲੇ ਇੱਕ ਸ਼ਖਸ ਦੇ ਨਾਲ 'ਟੁੱਥਪੇਸਟ ਅੋਰੀਓ' ਮਜ਼ਾਕ ਕਰਨਾ ਇੱਕ ਯੂਟਿਊਬਰ ਨੂੰ ਭਾਰੀ ਪੈ ਗਿਆ।

YouTuber faces 15 months jail

ਨਿਊਯਾਰਕ : ਸੜਕ 'ਤੇ ਰਹਿਣ ਵਾਲੇ ਇੱਕ ਸ਼ਖਸ ਦੇ ਨਾਲ 'ਟੁੱਥਪੇਸਟ ਅੋਰੀਓ' ਮਜ਼ਾਕ ਕਰਨਾ ਇੱਕ ਯੂਟਿਊਬਰ ਨੂੰ ਭਾਰੀ ਪੈ ਗਿਆ।ਇੱਕ ਬੇਘਰ ਆਦਮੀ ਨੂੰ ਟੁੱਥਪੇਸਟ ਨਾਲ ਭਰਿਆ ਇੱਕ ਅੋਰੀਓ ਬਿਸਕੁਟ ਦੇਣ ' ਇੱਕ ਸਪੈਨਿਸ਼ ਯੂਟਿਊਬਰ ਸਟਾਰ ਕੰਗੂਆ ਰੇਨ ਨੂੰ 15 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। 'ਦ ਨਿਊਯਾਰਕ ਟਾਈਮਸ' ਦੇ ਅਨੁਸਾਰ ਯੂਟਿਊਬਰ ਰੇਨ ਨੂੰ ਬੇਘਰ ਆਦਮੀ ਨੂੰ 22,300 ਡਾਲਰ ਦੇਣੇ ਪੈਣਗੇ। ਕੋਰਟ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਰੇਨ ਦੇ ਯੂਟਿਊਬ ਚੈਨਲ ਰੀਸੇਟ ਨੂੰ ਬੰਦ ਕਰ ਦਿੱਤਾ ਜਾਵੇ।

ਇਸ ਤੋਂ ਇਲਾਵਾ ਹੁਣ ਉਹ 2024 ਤੱਕ ਕੋਈ ਵੀਡੀਓ ਪੋਸਟ ਨਹੀਂ ਕਰ ਸਕੇਗਾ। 52 ਸਾਲ ਦੇ ਬੇਘਰ ਵਿਅਕਤੀ ਨੇ ਟੂਥਪੇਸਟ ਨਾਲ ਭਰੇ ਬਿਸਕੁੱਟ ਦੇ ਸੇਵਨ ਤੋਂ ਬਾਅਦ ਕਥਿਤ ਤੌਰ 'ਤੇ ਉਲਟੀ ਕੀਤੀ। ਉਸਨੇ ਕਿਹਾ ਕਿ ਸੜਕ 'ਤੇ ਰਹਿੰਦੇ ਹੋਏ ਕਦੇ ਕਿਸੇ ਨੇ ਉਸਦੇ ਨਾਲ ਅਜਿਹਾ ਸਲੂਕ ਨਹੀਂ ਕੀਤਾ। ਸਪੈਨਿਸ਼ ਮੀਡੀਆ ਵਿੱਚ ਛਪੀਆਂ ਖਬਰਾਂ ਦੇ ਮੁਤਾਬਕ ਰੇਨ ਨੂੰ ਇਸ ਪ੍ਰੈਂਕ ਵੀਡੀਓ 'ਤੇ ਦਿਖਾਏ ਗਏ ਇਸ਼ਤਿਹਾਰਾਂ ਤੋਂ ਕਰੀਬ 2000 ਯੂਰੋ ਦੀ ਆਮਦਨੀ ਹੋਈ।

ਜਦੋਂ ਸੋਸ਼ਲ ਮੀਡੀਆ 'ਤੇ ਉਸਦੀ ਆਲੋਚਨਾ ਹੋਣ ਲੱਗੀ ਤਾਂ ਉਸਨੇ ਵੀਡੀਓ ਨੂੰ ਡਿਲੀਟ ਕਰ ਦਿੱਤਾ ਅਤੇ ਉਸ ਸ਼ਖਸ ਨੂੰ ਮਿਲਣ ਪਹੁੰਚਿਆ।  ਉਸਨੇ ਉਸ ਸ਼ਖਸ ਨੂੰ ਕਾਨੂੰਨੀ ਕਾਰਵਾਈ ਨਾ ਕਰਨ 'ਤੇ 300 ਯੂਰੋ ਦੇਣ ਦੀ ਪੇਸ਼ਕਸ਼ ਕੀਤੀ। ਰੀਸੇਟ ਨਾਮ ਤੋਂ ਆਪਣੇ ਫਾਲੋਅਰਾਂ ਵਿੱਚ ਚਰਚਿਤ ਪ੍ਰੈਂਕਸਟਰ ਨੂੰ ਬੇਘਰ ਵਿਅਕਤੀ ਦੇ ਸਨਮਾਨ ਨੂੰ ਠੇਸ ਪਹੁੰਚਾਣ ਦਾ ਦੋਸ਼ੀ ਪਾਇਆ ਗਿਆ।

ਨਿਊਯਾਰਕ ਟਾਈਮਸ ਨੇ ਐਤਵਾਰ ਨੂੰ ਕਿਹਾ ਕਿ ਹਾਲਾਂਕਿ ਉਸਦੇ ਛੇਤੀ ਗ੍ਰਿਫ਼ਤਾਰ ਹੋਣ ਦੀ ਸੰਭਾਵਨਾ ਨਹੀਂ ਹੈ। ਸਪੈਨਿਸ਼ ਕਾਨੂੰਨ ਆਮ ਤੌਰ 'ਤੇ ਅਹਿੰਸਕ ਗੁਨਾਹਾਂ ਵਿੱਚ ਪਹਿਲੀ ਵਾਰ ਦੋਸ਼ ਕਰਨ ਵਾਲਿਆਂ ਲਈ ਦੋ ਸਾਲ ਤੋਂ ਘੱਟ ਦੀ ਸਜ਼ਾ ਨੂੰ ਮੁਅੱਤਲ ਕਰਨ ਦੀ ਆਗਿਆ ਦਿੰਦਾ ਹੈ।

ਯੂਟਿਊਬ ਦੇ ਸਟਾਰ ਯੂਟਿਊਬਰ ਨੇ ਆਪਣੇ ਬਚਾਅ 'ਚ ਕਿਹਾ ਕਿ ਵੀਡੀਓ ਬਸ ਇੱਕ ਬੇਕਾਰ ਮਜ਼ਾਕ ਸੀ। ਸਪੈਨਿਸ਼ ਮੀਡੀਆ ਦੇ ਅਨੁਸਾਰ ਯੂਟਿਊਬ ਸਟਾਰ ਨੇ ਕੋਰਟ ਨੂੰ ਕਿਹਾ ਕਿ ਮੈਂ ਲੋਕਾਂ ਨੂੰ ਹਸਾਉਣ ਲਈ ਕੰਮ ਕਰਦਾ ਹਾਂ ਲੋਕਾਂ ਨੂੰ ਅਜਿਹੀਆਂ ਚੀਜਾਂ ਪਸੰਦ ਹਨ।