ਕੈਲੀਫੋਰਨੀਆ ਦੇ ਫੂਡ ਫੈਸਟੀਵਲ ਦੌਰਾਨ ਗੋਲੀਬਾਰੀ, ਪੰਜ ਮੌਤਾਂ, ਕਈ ਜ਼ਖ਼ਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਕੈਲੀਫੋਰਨੀਆ 'ਚ ਇੱਕ ਫੂਡ ਫੈਸਟੀਵਲ ਮਨਾ ਰਹੇ ਲੋਕਾਂ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ।

Multiple victims shooting gilroy garlic festival

ਕੈਲੀਫੋਰਨੀਆ :  ਅਮਰੀਕਾ ਦੇ ਕੈਲੀਫੋਰਨੀਆ 'ਚ ਇੱਕ ਫੂਡ ਫੈਸਟੀਵਲ ਮਨਾ ਰਹੇ ਲੋਕਾਂ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਗੋਲੀਬਾਰੀ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਜਖ਼ਮੀ ਹਨ। ਮਿਲੀ ਜਾਣਕਾਰੀ ਮੁਤਾਬਕ 3 ਦਿਨਾਂ ਤਕ ਚੱਲਣ ਵਾਲੇ ਇਸ ਫੈਸਟੀਵਲ ਦੇ ਆਖਰੀ ਦਿਨ ਐਤਵਾਰ ਨੂੰ ਹਮਲਾ ਹੋਇਆ। ਸਾਂਤਾ ਕਲਾਰਾ ਕਾਊਂਟੀ ਮੈਡੀਕਲ ਸੈਂਟਰ ਵਲੋਂ ਇਸ ਸਬੰਧੀ ਦੱਸਿਆ ਗਿਆ।

ਉਂਝ ਕਿੰਨੇ ਲੋਕ ਜ਼ਖਮੀ ਹੋਏ ਹਨ, ਉਨ੍ਹਾਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਸਥਾਨਕ ਪੁਲਿਸ ਵਿਭਾਗ ਨੇ ਟਵੀਟ ਕਰਕੇ 'ਗਾਰਲਿਕ ਫੈਸਟੀਵਲ' ਦੌਰਾਨ ਗੋਲੀਬਾਰੀ ਦੇ ਪੀੜਤਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ। ਸਥਾਨਕ ਮੀਡੀਆ ਮੁਤਾਬਕ ਘਟਨਾ 'ਚ ਘੱਟ ਤੋਂ ਘੱਟ ਪੰਜ ਲੋਕ ਮਾਰੇ ਗਏ ਹਨ। ਸੂਤਰਾਂ ਮੁਤਾਬਕ ਸ਼ਾਮ 6 ਕੁ ਵਜੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਈਆਂ ਤੇ ਚੀਕਾਂ ਮਾਰਦੇ ਹੋਏ ਲੋਕ ਇੱਧਰ-ਉੱਧਰ ਭੱਜਣ ਲੱਗ ਗਏ। ਗਿਲੋਰੀ ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲਾਂ 'ਚ ਭਰਤੀ ਕਰਵਾਇਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਪੁਲਿਸ ਨੇ ਇਕ ਸ਼ੱਕੀ ਨੂੰ ਮਾਰ ਦਿੱਤਾ ਹੈ ਪਰ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ।

ਚਸ਼ਮਦੀਦ ਗਵਾਹ ਇਕ ਲੜਕੀ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਫੈਸਟੀਵਲ 'ਚ ਆਈ ਸੀ ਤੇ ਅਚਾਨਕ ਇਕ 25-30 ਸਾਲ ਦਾ ਨੌਜਵਾਨ ਗੋਲੀਆਂ ਚਲਾਉਣ ਲੱਗ ਗਿਆ, ਜੋ ਉਨ੍ਹਾਂ ਤੋਂ ਸਿਰਫ 20 ਫੁੱਟ ਦੀ ਦੂਰੀ 'ਤੇ ਖੜ੍ਹਾ ਸੀ। ਉਨ੍ਹਾਂ ਨੇ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਹਮਲਵਾਰ ਦਾ ਰੰਗ ਗੋਰਾ ਸੀ ਤੇ ਉਸ ਨੇ ਮਿਲਟਰੀ ਸਟਾਈਲ ਵਾਲੇ ਕੱਪੜੇ ਪਹਿਨੇ ਸਨ। ਉਸ ਨੇ ਸਕਿੰਟਾਂ 'ਚ ਹੀ ਕਈ ਵਾਰ ਗੋਲੀਆਂ ਚਲਾਈਆਂ। ਉਹ ਹਰ ਪਾਸੇ ਮੁੜ-ਮੁੜ ਕੇ ਗੋਲੀਆਂ ਚਲਾ ਰਿਹਾ ਸੀ। ਇਹ ਨਹੀਂ ਪਤਾ ਲੱਗਾ ਕਿ ਹਮਲਾਵਰ ਇਕ ਸੀ ਜਾਂ ਵਧੇਰੇ।