ਅਮਰੀਕਾ 'ਚ ਗ਼ੈਰਕਾਨੂੰਨੀ ਐਂਟਰੀ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਭਾਰਤੀਆਂ ਦੀ ਗਿਣਤੀ ਤਿੰਨ ਗੁਣਾ ਵਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਗ਼ੈਰਕਾਨੂੰਨੀ ਤਰੀਕੇ ਨਾਲ ਵੜਣ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤੇ ਗਏ ਭਾਰਤੀਆਂ ਦੀ ਗਿਣਤੀ ਵਿਚ ਇਸ ਸਾਲ ਤਿੰਨ ਗੁਣਾ ਵਾਧਾ ਹੋਇਆ ਹੈ। ਸ਼ੁਕਰਵਾਰ ਨੂੰ...

Indians in America

ਵਾਸ਼ਿੰਗਟਨ : ਅਮਰੀਕਾ ਵਿਚ ਗ਼ੈਰਕਾਨੂੰਨੀ ਤਰੀਕੇ ਨਾਲ ਵੜਣ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤੇ ਗਏ ਭਾਰਤੀਆਂ ਦੀ ਗਿਣਤੀ ਵਿਚ ਇਸ ਸਾਲ ਤਿੰਨ ਗੁਣਾ ਵਾਧਾ ਹੋਇਆ ਹੈ। ਸ਼ੁਕਰਵਾਰ ਨੂੰ ਅਮਰੀਕੀ ਕਸਟਮ ਡਿਊਟੀ ਅਤੇ ਸੁਰੱਖਿਆ (ਸੀਬੀਪੀ) ਏਜੰਸੀ ਨੇ ਕਿਹਾ ਕਿ ਇਹ ਗਿਣਤੀ ਅਮਰੀਕਾ ਵਿਚ ਗ਼ੈਰਕਾਨੂੰਨੀ ਸ਼ਰਨਾਰਥੀਆਂ ਦੇ ਸੱਭ ਤੋਂ ਵੱਡੇ ਸਮੂਹਾਂ ਵਿਚੋਂ ਇਕ ਹੈ। ਖਬਰਾਂ  ਦੇ ਮੁਤਾਬਕ ਸੀਬੀਪੀ ਦੇ ਬੁਲਾਰੇ ਸੈਲਵਡਾਰ ਜਮੋਰਾ ਨੇ ਦੱਸਿਆ ਕਿ 25,000 ਤੋਂ 50,000 ਡਾਲਰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਭਾਰਤੀਆਂ ਨੂੰ ਚੋਰੀ - ਛਿਪੇ ਅਮਰੀਕਾ - ਮੈਕਸਿਕੋ ਸਰਹੱਦ ਪਾਰ ਕਰਾਈ ਜਾ ਰਹੀ ਹੈ।

ਸੀਬੀਪੀ ਨੇ ਕਿਹਾ ਕਿ ਇਹ ਲੋਕ ਪਰੇਸ਼ਾਨੀ ਦਾ ਬਹਾਨਾ ਕਰ ਕੇ ਅਮਰੀਕਾ ਵਿਚ ਐਂਟਰ ਹੋ ਰਹੇ ਰਹੇ ਹਨ। ਇਸ ਮਾਮਲੇ ਵਿਚ ਭਾਰਤੀਆਂ ਵਲੋਂ ਅੱਗੇ ਸਿਰਫ਼ ਮੈਕਸਿਕੋ, ਗਵਾਤੇਮਾਲਾ, ਹੋਂਡੁਰਾਸ ਅਤੇ ਈਆਈ ਸੈਲਵਡਾਰ ਦੇ ਨਾਗਰਿਕ ਹਨ। ਖਬਰ ਦੇ ਮੁਤਾਬਕ ਜਮੋਰਾ ਨੇ ਕਿਹਾ ਕਿ ਗ਼ੈਰਕਾਨੂੰਨੀ ਭਾਰਤੀ ਸ਼ਰਨਾਰਥੀ ਪਰੇਸ਼ਾਨੀ ਦਾ ਦਾਅਵਾ ਕਰਦੇ ਹਨ ਪਰ,  ਉਨ੍ਹਾਂ ਵਿਚੋਂ ਕਈ ਆਰਥਕ ਸ਼ਰਨਾਰਥੀ ਹੁੰਦੇ ਹਨ ਜੋ ਅਮਰੀਕਾ ਆਉਣ ਤੋਂ ਬਾਅਦ ਬੇਈਮਾਨੀ ਨਾਲ ਪਟੀਸ਼ਨਾ ਦਰਜ ਕਰ ਸਿਸਟਮ ਲਈ ਖਤਰਾ ਪੈਦਾ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਇਸ ਨਾਲ ਅਸਲ ਕਾਨੂੰਨੀ ਸਿਸਟਮ ਪ੍ਰਭਾਵਿਤ ਹੁੰਦੇ ਹਨ। ਜਮੋਰਾ ਨੇ ਇਕ ਇੰਟਰਵੀਊ ਵਿਚ ਕਿਹਾ ਕਿ ਸੀਬੀਪੀ ਇਸ ਵਿੱਤੀ ਸਾਲ ਦੇ ਤਹਿਤ 30 ਸਤੰਬਰ ਤੱਕ ਗ਼ੈਰਕਾਨੂੰਨੀ ਤੌਰ ਨਾਲ ਅਮਰੀਕਾ ਆਉਣ ਵਾਲੇ 9000 ਭਾਰਤੀਆਂ ਦਾ ਡੇਟਾ ਜਾਰੀ ਕਰ ਦੇਵੇਗਾ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਵਿੱਤੀ ਸਾਲ ਵਿਚ ਇਹ ਗਿਣਤੀ 3162 ਸੀ। ਉੱਧਰ, ਇਸ ਮਾਮਲੇ ਵਿਚ ਵਾਸ਼ਿੰਗਟਨ ਸਥਿਤ ਭਾਰਤੀ ਦੂਤਾਵਾਸ ਅਤੇ ਸੈਨ ਫਰਾਂਸਿਸਕੋ ਸਥਿਤ ਵਾਣਿਜ ਦੂਤਾਵਾਸ ਨੇ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਹੈ।