‘Lion’ ਏਅਰ ਜ਼ਹਾਜ਼ ਇੰਡੋਨੇਸ਼ੀਆ ‘ਚ ਹੋਇਆ ਹਾਦਸਾਗ੍ਰਸਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇੰਡੋਨੇਸ਼ੀਆ ਦਾ ਲਾਇਨ ਏਅਰ ਜ਼ਹਾਜ਼ ਜਕਾਰਤਾ ਤੋਂ ਉਡਾਨ ਭਰਨ ਤੋਂ ਕੁਝ ਸਮੇਂ ਬਾਅਦ ਹੀ ਕਰੈਸ਼ ਹੋ ਗਿਆ। ਸੂਤਰਾਂ...

Lion Airlines

ਇੰਡੋਨੇਸ਼ੀਆ (ਪੀਟੀਆਈ) : ਇੰਡੋਨੇਸ਼ੀਆ ਦਾ ਲਾਇਨ ਏਅਰ ਜ਼ਹਾਜ਼ ਜਕਾਰਤਾ ਤੋਂ ਉਡਾਨ ਭਰਨ ਤੋਂ ਕੁਝ ਸਮੇਂ ਬਾਅਦ ਹੀ ਕਰੈਸ਼ ਹੋ ਗਿਆ। ਸੂਤਰਾਂ ਮੁਤਾਬਿਕ, ਜ਼ਹਾਜ਼ ਜੇਟੀ-610 ਜਕਾਰਤਾ ਤੋਂ ਪੰਗਕਲ ਪਿਨਾਂਗ ਜਾ ਰਿਹਾ ਸੀ। ਰਾਸ਼ਟਰੀ ਤਲਾਸ਼ੀ ਅਤੇ ਬਚਾਅ ਏਜੰਸੀ ਦੇ ਬੁਲਾਰੇ ਯੂਸੁਫ਼ ਲਤੀਫ਼ ਨੇ ਜ਼ਹਾਜ਼ ਕਰੈਸ਼ ਹੋਣ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਮੁਤਾਬਿਕ ਲਾਇਨ ਏਅਰ ਬੋਇੰਗ 737 ਯਾਤਰੀ ਜਹਾਜ਼ ਵਿਚ ਕਰੂ ਮੈਂਬਰ ਅਤੇ ਮੁਸਾਫ਼ਰਾਂ ਨੂੰ ਮਿਲਾ ਕੇ ਕੁੱਲ 188 ਲੋਕ ਸਵਾਰ ਸਨ। ਕਿਹਾ ਜਾ ਰਿਹਾ ਹੈ ਕਿ ਟੇਕ ਆਫ਼ ਦੇ 13 ਮਿੰਟ ਬਾਅਦ ਹੀ ਜਹਾਜ਼ ਦਾ ਸੰਪਰਕ ਟੁੱਟ ਗਿਆ ਸੀ।

ਸੰਪਰਕ ਟੁੱਟਣ ਤੋਂ ਪਹਿਲਾਂ ਪਾਇਲਟ ਨੇ ਪਲੇਨ ਦੀ ਵਾਪਸੀ ਦਾ ਸਿਗਨਲ ਦਿਤਾ ਸੀ। ਸਰਚ ਆਪਰੇਸ਼ਨ ਦੇ ਅਧਇਕਾਰੀਆਂ ਨੇ ਦੱਸਿਆ ਕਿ ਜਾਵਾ ਸਮੁੰਦਰ ਤੱਟ ਦੇ ਕੋਲ ਜ਼ਹਾਜ਼ ਦੇ ਟੁਕੜੇ ਨਜ਼ਰ ਆਏ ਹਨ। ਜ਼ਹਾਜ਼ ਵਿਚ ਕੁੱਲ 188 ਲੋਕ ਸਵਾਰ ਸਨ। ਇਹਨਾਂ ਵਿਚ 178 ਬਾਲ ਉਮਰ, 1 ਬੱਚਾ, 2 ਨਵਜਾਤ, 2 ਪਾਇਲਟ ਅਤੇ 5 ਫਲਾਇਟ ਅਟੇਂਡੇਂਟ ਸ਼ਾਮਲ ਸਨ। ਮੁਸਾਫ਼ਰਾਂ ਦੇ ਬਾਰੇ ਵਿਚ ਹੁਣ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ। ਇਹ ਵੀ ਪੜ੍ਹੋ : ਭਾਰਤ ‘ਚ ਬਣਾਈ ਗਈ ਪਹਿਲੀ ਇੰਜਣ ਲੈੱਸ ਟ੍ਰੇਨ ਅੱਜ ਪਟੜੀ ‘ਤੇ ਦੋੜਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਟ੍ਰੇਨ ਅੱਜ ਟ੍ਰਾਇਲ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਸੂਤਰਾਂ ਅਨੁਸਾਰ ਇਸ ਟ੍ਰੇਨ ਵਿਚ ਬਾਕੀ ਟ੍ਰੇਨਾਂ ਨਾਲੋਂ ਕਾਫ਼ੀ ਜ਼ਿਆਦਾ ਸੂਹਲਤਾਂ ਕਰਵਾਈਆਂ ਗਈਆਂ ਹਨ। ਇਹ ਟ੍ਰੇਨ ਕਾਫ਼ੀ ਤੇਜ਼ ਗਤੀ ਨਾਲ ਚਲਦੀ ਹੈ ਅਤੇ ਭਾਰਤ ਦੀ ਸਭ ਤੋਂ ਤੇਜ਼ ਟ੍ਰੇਨ ਪ੍ਰੀਮੀਅਮ ਸ਼ਤਾਬਦੀ ਐਕਸਪ੍ਰੈਸ ਨੂੰ ਵੀ ਟੱਕਰ ਦੇਵੇਗੀ। ਦੱਸਣਯੋਗ ਹੈ ਕਿ ਇਸ ਟ੍ਰੇਨ ਦਾ ਨਾਮ ਟ੍ਰੇਨ 18 ਜਿਸ ਦੀ ਦਫ਼ਤਾਰ ਬਹੁਤ ਤੇਜ਼ ਹੈ। ਅੱਜ ਇਸ ਦੇ ਇਸ ਦੇ ਟ੍ਰਾਈਲ ਹੋਣਗੇ। ਜਿਸ ਤੋਂ ਬਾਅਦ ਇਹ ਟ੍ਰੇਨ ਸਦੇਸ਼ ਦੇ ਵੱਖ-ਵੱਖ ਸਟੇਸ਼ਨਾਂ ‘ਤੇ ਦੌੜ੍ਹਦੀ ਹੋਈ ਦਿਖਾਈ ਦੇਵੇਗੀ।