ਮੋਦੀ ਵਲੋਂ ਜਪਾਨੀ ਕਾਰੋਬਾਰੀਆਂ ਨੂੰ ਭਾਰਤ 'ਚ ਵਪਾਰ ਕਰਨ ਦਾ ਸੱਦਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਜਪਾਨ ਦੇ ਕਾਰੋਬਾਰੀਆਂ ਨੂੰ ਭਾਰਤ ਵਿਚ ਜ਼ਿਆਦਾ ਤੋਂ ਜ਼ਿਆਦਾ ਨਿਵੇਸ਼ ਕਰਨ ਲਈ ਸੱਦਾ ਦਿਤਾ ਹੈ। ਨਰਿੰਦਰ .....

Narendra Modi And Shinzo Abe

ਜਪਾਨ (ਪੀਟੀਆਈ): ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਜਪਾਨ ਦੇ ਕਾਰੋਬਾਰੀਆਂ ਨੂੰ ਭਾਰਤ ਵਿਚ ਜ਼ਿਆਦਾ ਤੋਂ ਜ਼ਿਆਦਾ ਨਿਵੇਸ਼ ਕਰਨ ਲਈ ਸੱਦਾ ਦਿਤਾ ਹੈ। ਨਰਿੰਦਰ ਮੋਦੀ ਨੇ ਵਪਾਰਕ ਵਿਸ਼ਾਲ ਸਮਾਰੋਹ 'ਚ ਕਾਰੋਬਾਰੀਆਂ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ ਮੈਂ ਹਮੇਸ਼ਾ ਮਜਬੂਤ ਭਾਰਤ, ਮਜਬੂਤ ਜਪਾਨ ਦੇ ਬਾਰੇ ਗੱਲ ਕਰਦਾ ਹਾਂ।ਉਨ੍ਹਾਂ ਕਿਹਾ ਕਿ  ਇਸ ਮੌਕੇ ਜਪਾਨੀ ਵਪਾਰੀਆਂ ਦਾ ਭਾਰਤ ਵਿਚ ਵਿਸ਼ਵਾਸ ਵਿਖਾਉਣ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਮੈਂ ਸਾਰੀਆਂ ਨੂੰ ਨਿਵੇਸ਼ ਪਰਿਕ੍ਰੀਆ ਨੂੰ ਤੇਜ ਕਰਨ ਲਈ ਭਾਰਤ ਦੇ ਨਾਲ ਮਿਲ ਕੇ ਕੰਮ ਕਰਨ ਲਈ ਸੱਦਾ ਦਿੰਦਾ। 

ਜ਼ਿਕਰਯੋਗ ਹੈ ਕਿ ਪੀਏਮ ਮੋਦੀ ਅਪਣੇ ਜਪਾਨੀ ਸ਼ਿੰਜੋ ਆਬੇ ਦੇ ਨਾਲ ਦੋ ਪੱਖਾਂ 'ਚ ਸਲਾਨਾਂ ਸਮੇਲਨ ਲਈ ਸ਼ਨੀਵਾਰ ਨੂੰ ਇੱਥੇ ਪਹੁੰਚੇ ਸਨ। ਮੋਦੀ ਨੇ ਕਿਹਾ ਕਿਹਾ ਕਿ ਕੁੱਝ ਸਾਲ ਪਹਿਲਾਂ ਮੈਂ ਭਾਰਤ ਵਿਚ ਇਕ ਮਿਨੀ ਜਾਪਾਨ ਬਣਾਉਣ ਬਾਰੇ ਕਿਹਾ ਸੀ। ਇਹ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਤੁਸੀ ਵੱਡੀ ਗਿਣਤੀ ਵਿਚ ਭਾਰਤ ਵਿਚ ਕੰਮ ਕਰ ਰਹੇ ਹੋ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਪਾਨ ਸਰਕਾਰ ਅਤੇ ਕੰਪਨੀ ਦਾ ਧੰਨਵਾਦ ਕੀਤਾ ਹੈ।  ਦੂਜੇ ਪਾਸੇ ਮੋਦੀ ਨੇ ਕਿਹਾ ਕਿ ਜਾਪਾਨ ਦੇ ਭਾਰਤ ਨਾਲ ਸਹਿਯੋਗ ਦੇ ਨਾਲ ਸਾਡੀ ਦਿਲੀ- ਮੁੰਬਈ ਉਦਯੋਗਿਕ ਗਲਿਆਰਾ ਪ੍ਰੋਜੈਕਟ ਅੱਗੇ ਵੱਧ ਰਿਹਾ ਹੈ।

ਮੋਦੀ ਨੇ ਕਿਹਾ ਕਿ ਮੇਕ ਇਨ ਇੰਡੀਆ ਪਹਿਲ ਦੇ ਤਹਿਤ ਭਾਰਤ ਵਿਚ ਇਕ ਨਿਰਮਾਣ ਕੇਂਦਰ ਬਨਣ ਦੀ ਸੰਭਾਵਨਾ ਹੈ।  ਨਾਲ ਹੀ ਮੋਦੀ ਨੇ ਕਿਹਾ, ਮੈਂ ਹਮੇਸ਼ਾ ਤੋਂ ਹੀ ਵਪਾਰ ਕਰਨ ਵਿਚ ਸਹਜਤਾ ਨੂੰ ਹਮੇਸ਼ਾ ਅੱਗੇ ਰੱਖਿਆ ਹੈ। ਨਰਿੰਦਰ ਮੌਦੀ ਨੇ ਕਿਹਾ ਕਿ ਜਦੋਂ ਅਸੀਂ 2014 ਵਿਚ ਸਰਕਾਰ ਦੀ ਜ਼ਿੰਮੇਦਾਰੀ ਸਾਂਭੀ ਸੀ ਤਾਂ ਵਿਸ਼ਵ ਬੈਂਕ ਨੇ ਭਾਰਤ ਨੂੰ ਵਪਾਰ ਕਰਨ ਦੀ  ਰੈਂਕਿੰਗ ਵਿਚ 140ਵਾਂ ਸਥਾਨ ਦਿਤਾ ਸੀ ।ਹੁਣ ਭਾਰਤ 100 ਵੇਂ ਸਥਾਨ 'ਤੇ ਪਹੂੰਚ ਚੁੱਕਿਆ ਹੈ ਅਤੇ ਅਸੀ ਬਿਹਤਰ ਰੈਂਕਿੰਗ ਬਣਾਉਣ ਲਈ ਕੰਮ ਕਰ ਰਹੇ ਹਾਂ ।ਦੱਸ ਦਈਏ ਕਿ ਪੀਏਮ ਮੋਦੀ ਦਾ ਸਮੇਲਨ ਲਈ ਜਪਾਨ ਦਾ ਤੀਜਾ ਦੌਰਾ ਹੈ ਅਤੇ 2014 ਤੋਂ ਆਬੇ ਦੇ ਨਾਲ 12 ਵੀਆਂ ਮੁਲਾਕਾਤ ਹੈ ।