‘1984 ਸਿੱਖ ਨਸਲਕੁਸ਼ੀ ਵੈੱਬਸਾਈਟ’ ‘ਤੇ ਟਵਿਟਰ ਨੇ ਲਗਾਈ ਪਾਬੰਦੀ, ਸਿੱਖ ਭਾਈਚਾਰੇ ‘ਚ ਭਾਰੀ ਰੋਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਟਵਿੱਟਰ ਵੱਲੋਂ ਇੱਕ ਪ੍ਰਮੁੱਖ ਸਿੱਖ ਮਨੁੱਖੀ ਅਧਿਕਾਰਾਂ ਦੀ ਵੈੱਬਸਾਈਟ ਨੂੰ ਬਲਾਕ ਕਰਨ 'ਤੇ ਦੁਨੀਆਂ ਭਰ ਦੇ ਸਿੱਖਾਂ ਵੱਲੋਂ ਹੈਰਾਨੀ ਅਤੇ ਗੁੱਸਾ...

Twitter

ਲੰਡਨ (ਪੀਟੀਆਈ) : ਟਵਿੱਟਰ ਵੱਲੋਂ ਇੱਕ ਪ੍ਰਮੁੱਖ ਸਿੱਖ ਮਨੁੱਖੀ ਅਧਿਕਾਰਾਂ ਦੀ ਵੈੱਬਸਾਈਟ ਨੂੰ ਬਲਾਕ ਕਰਨ 'ਤੇ ਦੁਨੀਆਂ ਭਰ ਦੇ ਸਿੱਖਾਂ ਵੱਲੋਂ ਹੈਰਾਨੀ ਅਤੇ ਗੁੱਸਾ ਜਤਾਇਆ ਜਾ ਰਿਹਾ ਹੈ। ਟਵਿੱਟਰ, ਜੋ ਕਿ ਦੁਨੀਆ ਦਾ ਸਭ ਤੋਂ ਵੱਧ ਪ੍ਰਸਿੱਧ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਸਭ ਤੋਂ ਜ਼ਿਆਦਾ ਵਿਜ਼ਿਟ ਕੀਤੀ ਜਾਣ ਵਾਲੀਆਂ ਸਾਈਟਾਂ ਵਿੱਚੋਂ ਇੱਕ ਹੈ। ਟਵਿੱਟਰ ਵੱਲੋਂ ਇਸ ਵੇਲੇ www.1984sikhgenocide.org ਦੇ ਲਿੰਕ ਵਾਲੀ ਕਿਸੇ ਵੀ ਟਵੀਟ 'ਤੇ ਬੈਨ ਲਾ ਦਿੱਤਾ ਗਿਆ ਹੈ। ਇਹ ਵੈਬਸਾਈਟ ਸਿੱਖ ਐਡਵੋਕੇਸੀ ਗਰੁੱਪ ਸਿੱਖਸ ਫਾਰ ਜਸਟਿਸ (ਐੱਸ ਐੱਫ ਜੇ) ਦਾ ਹੀ ਪੋਰਟਲ ਹੈ।

ਜਿਸ ਰਾਹੀਂ ਸੰਘਰਸ਼ੀਆਂ ਨੂੰ ਆਪਣੇ ਸਿਆਸੀ ਪ੍ਰਤਿਨਿਧਾਂ (ਜਿਵੇਂ ਅਮਰੀਕਾ ਵਿਚ ਕਾਂਗਰਸੀ ਅਤੇ ਸੈਨੇਟਰ, ਯੂ ਕੇ ਵਿਚ ਸੰਸਦ ਮੈਂਬਰਾਂ ਆਦਿ) ਨੂੰ ਪ੍ਰੀ-ਡਰਾਫਟਡ ਈਮੇਲਾਂ ਭੇਜਣ ਦੀ ਆਗਿਆ ਦਿੱਤੀ ਗਈ ਹੈ। ਵੈਬਸਾਈਟ ਰਾਹੀਂ 25,000 ਤੋਂ ਵੱਧ ਈਮੇਲ ਭੇਜੇ ਜਾ ਚੁੱਕੇ ਹਨ। ਇਹ ਐੱਸ ਐੱਫ ਜੇ ਵੱਲੋਂ 21 ਅਕਤੂਬਰ ਨੂੰ ਸ਼ੁਰੂ ਕੀਤੀ ਮੁਹਿੰਮ ਦਾ ਹਿੱਸਾ ਹੈ ਜਿਸ ਵਿੱਚ ਵੱਖ-ਵੱਖ ਸਰਕਾਰਾਂ ਨੂੰ 1 ਨਵੰਬਰ ਨੂੰ ਸਿੱਖ ਨਸਲਕੁਸ਼ੀ ਯਾਦ ਦਿਵਸ ਵਜੋਂ ਮਾਨਤਾ ਦੇਣ ਦੀ ਅਪੀਲ ਕੀਤੀ ਗਈ। ਇਸ ਕਾਰਵਾਈ ਨੇ ਦੁਨੀਆਂ ਭਰ ਦੇ ਸਿੱਖਾਂ 'ਚ ਗੁੱਸੇ ਦੀ ਲਹਿਰ ਫੈਲਾਅ ਦਿੱਤੀ ਹੈ।

ਸਿੱਖਾਂ ਵੱਲੋਂ ਟਵਿੱਟਰ 'ਤੇ ਜਾਇਜ਼ ਮਨੁੱਖੀ ਅਧਿਕਾਰਾਂ ਦੀ ਸਰਗਰਮੀ ਨੂੰ ਦਬਾਉਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਟਵਿੱਟਰ ਵੱਲੋਂ ਅਜੇ ਤੱਕ ਬਲਾਕ ਬਾਰੇ ਆਨਲਾਈਨ ਟਵੀਟਾਂ ਦਾ ਜਵਾਬ ਨਹੀਂ ਦਿੱਤਾ। ਜਿਸ ਨਾਲ ਸਿੱਖਾਂ ਨੂੰ ਆਨਲਾਈਨ ਸ਼ਿਕਾਇਤ ਫਾਰਮ ਦੇ ਰਾਹੀਂ ਟਵਿੱਟਰ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।