ਖਾਲਿਸਤਾਨੀ ਨੇਤਾ ਗੋਪਾਲ ਚਾਵਲਾ ਪਾਕਿ ਫ਼ੌਜ ਮੁਖੀ ਕਮਰ ਬਾਜਵਾ ਦੇ ਨਾਲ ਦਿਖੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ‘ਚ ਕਰਤਾਰਪੁਰ ਕਾਰੀਡੋਰ ਦੇ ਨੀਂਹ ਪੱਥਰ ਸਮਾਰੋਹ ਵਿਚ ਖਾਲਿਸਤਾਨੀ ਨੇਤਾ ਗੋਪਾਲ ਚਾਵਲਾ ਵੀ ਮੌਜੂਦ ਸੀ। ਉਸ ਨੂੰ ਪਾਕਿਸਤਾਨੀ ਫ਼ੌਜ...

Gopal Chawla Wtih Pak Army Cheif

ਕਰਤਾਰਪੁਰ ਸਾਹਿਬ (ਭਾਸ਼ਾ) : ਪਾਕਿਸਤਾਨ ‘ਚ ਕਰਤਾਰਪੁਰ ਕਾਰੀਡੋਰ ਦੇ ਨੀਂਹ ਪੱਥਰ ਸਮਾਰੋਹ ਵਿਚ ਖਾਲਿਸਤਾਨੀ ਨੇਤਾ ਗੋਪਾਲ ਚਾਵਲਾ ਵੀ ਮੌਜੂਦ ਸੀ। ਉਸ ਨੂੰ ਪਾਕਿਸਤਾਨੀ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਨਾਲ ਹੱਥ ਮਿਲਾਉਂਦੇ ਹੋਏ ਵੀ ਦੇਖਿਆ ਗਿਆ। ਪ੍ਰੋਗਰਾਮ ਵਿਚ ਕਈਂ ਹੋਰ ਖਾਲਿਸਤਾਨੀ ਸਮਰਥਕ ਨੇਤਾ ਵੀ ਮੌਜੂਦ ਸੀ। ਹਾਲਾਂਕਿ ਇਕ ਪਾਕਿਸਤਾਨੀ ਅਧਿਕਾਰੀ ਦਾ ਕਹਿਣਾ ਹੈ ਕਿ ਗੋਪਾਲ ਸਿੰਘ ਪਾਕਿਸਤਾਨ ਸਿੱਖ ਪ੍ਰਬੰਧਕ ਕਮੇਟੀ ਦੇ ਸੀਨੀਅਰ ਨੇਤਾ ਹਨ, ਅਤੇ ਉਹਨਾਂ ਨੂੰ ਸਿੱਖ ਸਮੂਹ ਦੇ ਹਰ ਪ੍ਰੋਗਰਾਮ ਵਿਚ ਬੁਲਾਇਆ ਜਾਂਦਾ ਹੈ।

ਆਈਐਸਪੀਆਰ ਡੀਜੀ ਮੇਜਰ ਜਨਰਲ ਆਸਿਫ਼ ਗਫ਼ੂਰ ਨੇ ਟਵੀਟ ਕੀਤਾ ਕਿ ਭਾਰਤੀ ਮੀਡੀਆ ਜਾਣਬੂਝ ਕੇ ਸਿਰਫ਼ ਗੋਪਾਲ ਸਿੰਘ ਦੀ ਪਾਕਿ ਫ਼ੌਜ ਮੁਖੀ ਨਾਲ ਮੁਲਾਕਾਤ ਨੂੰ ਦਿਖਾ ਕੇ ਰਿਹਾ ਹੈ। ਫ਼ੌਜ ਮੁਖੀ ਨੇ ਬਿਨਾ ਪਹਿਚਾਣ ‘ਤੇ ਧਿਆਨ ਦਿਤੇ ਸਮਾਹੋਰ ਵਿਚ ਮੌਜੂਦ ਸਾਰੇ ਮਹਿਮਾਨਾਂ ਨੂੰ ਮਿਲੇ। ਸ਼ਾਂਤੀ ਪਹਿਲ ਨੂੰ ਅਜਿਹੇ ਪ੍ਰੋਪੇਗੇਂਡਾ ਦਾ ਮੁੱਦਾ ਨਹੀਂ ਬਣਾਉਣਾ ਚਾਹੀਦੈ। ਸੂਤਰਾਂ ਦਾ ਕਹਿਣਾ ਹੈ ਕਿ ਗੋਪਾਲ ਨੇ ਹੀ ਕੁਝ ਦਿਨ ਪਹਿਲਾਂ ਭਾਰਤੀ ਸੀਨੀਅਰ ਅਧਿਕਾਰੀਆਂ ਨੂੰ ਦੋ ਗੁਰਦੁਆਰਿਆਂ 'ਚ ਨਾ ਜਾਣ ਦੇ ਫ਼ੈਸਲੇ ਵਿਚ ਅਹਿਮ ਭੂਮਿਕਾ ਨਿਭਾਈ ਸੀ।

 

ਇਹ ਅਧਿਕਾਰੀ ਗੁਰਦੁਆਰੇ ਵਿਚ ਮੱਥਾ ਟੇਕਣ ਆਏ ਭਾਰਤੀ ਸ਼ਰਧਾਲੂਆਂ ਨੂੰ ਮਿਲਣਾ ਚਾਹੁੰਦੇ ਸੀ। ਕਰਤਾਰੁਪਰ ਕਾਰੀਡੋਰ ਦੇ ਨਿਰਮਾਣ ਦੇ ਨੀਂਹ ਪੱਥਰ ਪ੍ਰੋਗਰਾਮ ਵਿਚ ਭਾਗ ਲੈਣ ਲਈ ਗਏ ਕੇਂਦਰੀ ਮੰਤਰੀ ਬੁਧਵਾਰ ਨੂੰ ਹੀ ਸ਼ਾਮ ਨੂੰ ਲਗਪਗ 7 ਵਜੇ ਪਾਕਿਸਤਾਨ ਤੋਂ ਅਟਾਰੀ ਸਰਹੱਦ ‘ਤੇ ਵਾਪਸ ਆ ਗਏ। ਅਟਾਰੀ ਸਰਹੱਦ ‘ਚ ਮੀਡੀਆ ਨਾਲ ਗੱਲਬਾਤ ਵਿਚ ਨਵਜੋਤ ਸਿੰਘ ਸਿੱਧੂ ਉਤੇ ਤੰਜ ਕਸਦੇ ਹੋਏ ਉਹਨਾਂ ਨੇ ਕਿਹਾ ਕਿ ਕਾਰੀਡੋਰ ਦਾ ਨਿਰਮਾਣ ਇਕ ਵਿਅਕਤੀ ਦੀ ਕੋਸ਼ਿਸ਼ ਦਾ ਪ੍ਰਣਾਮ ਨਹੀਂ ਹੈ।

ਮੋਦੀ ਸਰਕਾਰ ਸੱਤ ਮਹੀਨਿਆਂ ਤੋਂ ਸੁਲਤਾਨਪੁਰ ਲੋਧੀ ਨੂੰ ਸਪੈਸ਼ਲ ਸਥਾਨ ਦੇਣਾ ਅਤੇ ਕਰਤਾਰਪੁਰ ਕਾਰੀਡੋਰ ਉਤੇ ਲਗਾਤਾਰ ਕੋਸ਼ਿਸ਼ ਕਰ ਰਹੀ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਬਣਾਈ ਕਮੇਟੀ ਦੀਆਂ ਪੇਸ਼ਕਸਾਂ ਉਤੇ ਚਰਚਾ ਹੋ ਰਹੀ ਸੀ। ਸਾਲ 2010 ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਵਿਚ ਕਰਤਾਰਪੁਰ ਕਾਰੀਡੋਰ ਦੇ ਨਿਰਮਾਣ ਦੀ ਪੇਸ਼ਕਸ਼ ਪਾਸ ਕਰਕੇ ਕੇਂਦਰ ਨੂੰ ਭੇਜੀ ਸੀ। ਉਸ ਸਮੇਂ ਦੇ ਪ੍ਰਧਾਨ ਮੰਤਰੀ ਮਨਮੋਹਰ ਸਿੰਘ ਸੰਸਦੀ ਕਮੇਟੀ ਵਿਚ ਇਸ ਪੇਸ਼ਕਸ਼ ਨੂੰ ਠੁਕਰਾ ਦਿਤਾ ਸੀ ਅਤੇ ਕਾਰੀਡੋਰ ਦੇ ਨਿਰਮਾਣ ਦਾ ਸਮਾਂ ਨਹੀਂ ਹੈ। ਉਹਨਾਂ ਨੇ 1999 ਵਿਚ ਜਦੋਂ ਅਟਲ ਬਿਹਾਰੀ ਬਾਜਪੇਈ ਪਾਕਿਸਤਾਨ ਗਏ ਸੀ, ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਇਹ ਮੁੱਦਾ ਚੁੱਕਿਆ ਸੀ।