US Military Aircraft Osprey Crashes: ਜਾਪਾਨ ਦੇ ਸਮੁੰਦਰ ਵਿਚ ਕਰੈਸ਼ ਹੋਇਆ ਅਮਰੀਕੀ ਫ਼ੌਜੀ ਜਹਾਜ਼ ਓਸਪ੍ਰੇ; 8 ਯਾਤਰੀ ਸਨ ਸਵਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਜਾਪਾਨ ਦੇ ਯਾਕੁਸ਼ੀਮਾ ਟਾਪੂ ਨੇੜੇ ਅਮਰੀਕੀ ਫ਼ੌਜੀ ਜਹਾਜ਼ ਓਸਪ੍ਰੇ ਏਅਰਕ੍ਰਾਫਟ ਕਰੈਸ਼ ਹੋ ਗਿਆ।

US Military Aircraft Osprey Crashes in Japan (File Image)

US Military Aircraft Osprey Crashes: ਜਾਪਾਨ ਦੇ ਯਾਕੁਸ਼ੀਮਾ ਟਾਪੂ ਨੇੜੇ ਅਮਰੀਕੀ ਫ਼ੌਜੀ ਜਹਾਜ਼ ਓਸਪ੍ਰੇ ਏਅਰਕ੍ਰਾਫਟ ਕਰੈਸ਼ ਹੋ ਗਿਆ। ਮੀਡੀਆ ਰੀਪੋਰਟਾਂ ਮੁਤਾਬਕ 8 ਲੋਕਾਂ ਨੂੰ ਲੈ ਕੇ ਜਾ ਰਿਹਾ ਅਮਰੀਕੀ ਫ਼ੌਜ ਦਾ ਓਸਪ੍ਰੇ ਜਹਾਜ਼ ਦੱਖਣੀ ਜਾਪਾਨ ਨੇੜੇ ਹਾਦਸਾਗ੍ਰਸਤ ਹੋ ਗਿਆ ਅਤੇ ਸਮੁੰਦਰ ਵਿਚ ਡਿੱਗ ਗਿਆ।

ਜਾਪਾਨੀ ਪ੍ਰਸਾਰਕ ਐਮਬੀਸੀ ਨੇ ਦਸਿਆ ਕਿ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਦੁਪਹਿਰ 2:47 ਵਜੇ ਵਾਪਰਿਆ, ਸਥਾਨਕ ਨਿਵਾਸੀਆਂ ਨੇ ਦਸਿਆ ਕਿ ਜਹਾਜ਼ ਦੇ ਖੱਬੇ ਇੰਜਣ ਵਿਚ ਅੱਗ ਲੱਗ ਗਈ ਅਤੇ ਇਹ ਸਮੁੰਦਰ ਵਿਚ ਡਿੱਗ ਗਿਆ ਸੀ। ਜਾਪਾਨ ਵਿਚ ਅਮਰੀਕੀ ਫ਼ੌਜ ਦੇ ਬੁਲਾਰੇ ਨੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ। ਅਧਿਕਾਰੀਆਂ ਨੇ ਦਸਿਆ ਕਿ ਯਾਤਰੀਆਂ ਦੀ ਭਾਲ ਅਤੇ ਬਚਾਅ ਕਾਰਜ ਜਾਰੀ ਹਨ।

(For more news apart from US Military Aircraft Osprey Crashes in Japan, stay tuned to Rozana Spokesman)