ਮੈਕਸੀਕੋ 'ਚ ਅੱਗ ਲੱਗਣ ਨਾਲ ਸੱਤ ਬੱਚੇ ਜਿੰਦਾ ਸੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨੋਰਥ ਅਮਰੀਕਾ ਦੇ ਮੈਕਸੀਕੋ ਦੇ ਸੰਘਣੀ ਆਬਾਦੀ ਵਾਲੇ ਇਜਤਾਪਾਲ ਖੇਤਰ 'ਚ ਇਕ ਘਰ ਵਿਚ ਭਿਆਨਕ ਅੱਗ ਲੱਗਣ ਨਾਲ ਸੱਤ ਬੱਚਿਆਂ ਦੀ ਮੌਤ ਹੋ ਗਈ ਹੈ। ਪੁਲਿਸ ਸੂਤਰਾਂ ਨੇ ...

Mexico

 

ਮੈਕਸੀਕੋ : ਨੋਰਥ ਅਮਰੀਕਾ ਦੇ ਮੈਕਸੀਕੋ ਦੇ ਸੰਘਣੀ ਆਬਾਦੀ ਵਾਲੇ ਇਜਤਾਪਾਲ ਖੇਤਰ 'ਚ ਇਕ ਘਰ ਵਿਚ ਭਿਆਨਕ ਅੱਗ ਲੱਗਣ ਨਾਲ ਸੱਤ ਬੱਚਿਆਂ ਦੀ ਮੌਤ ਹੋ ਗਈ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਹ ਅੱਗ ਸ਼ੁੱਕਰਵਾਰ ਤੜਕੇ ਬੁਇਨਾਵਿਸਤਾ ਖੇਤਰ ਵਿਚ ਲੱਗੀ ਅਤੇ ਇਸ ਦੀ ਚਪੇਟ ਵਿਚ ਆ ਕੇ ਸੱਤ ਬੱਚੇ ਬੁਰੀ ਤਰ੍ਹਾਂ ਸੜ ਗਈ ਜਿਨ੍ਹਾਂ ਦੀ ਮੌਤ ਹੋ ਗਈ।

ਅੱਗ 'ਚ ਝੁਲਸ ਕੇ ਮਰਨ ਵਾਲੇ ਬੱਚਿਆਂ ਦੀ ਉਮਰ 2 ਤੋਂ 13 ਸਾਲ ਦੱਸੀ ਜਾ ਰਹੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚਿਆਂ ਦੇ ਦੇ ਮਾਤਾ-ਪਿਤਾ ਘਰ ਵਿਚ ਨਹੀਂ ਸਨ। ਸੂਤਰਾਂ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਅਜੇ ਤੱਕ ਪਤਾ ਨਹੀਂ ਚਲ ਸਕਿਆ ਅਤੇ ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਪਰ ਅੱਗ ਇੰਨੀ ਭਿਆਨਕ ਸੀ ਕਿ ਕਿਸੇ ਵੀ ਬੱਚੇ ਨੂੰ ਅੰਦਰੋਂ ਨਹੀਂ ਕੱਢਿਆ ਜਾ ਸਕਿਆ।

ਇਕ ਸਥਾਨਕ ਚੈਨਲ ਮੁਤਾਬਕ ਠੰਢ ਤੋਂ ਬਚਣ ਲਈ ਇਨ੍ਹਾਂ ਦੇ ਮਾਤਾ-ਪਿਤਾ ਨੇ ਘਰ ਦੇ ਅੰਦਰ ਕੋਈ ਉਪਕਰਨ ਲਗਾਇਆ ਸੀ ਅਤੇ ਉਸੇ ਉਪਕਰਨ ਵਿਚ ਸ਼ਾਰਟ ਸਰਕਟ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਮੈਕਸੀਕੋ ਵਿਚ ਜ਼ੋਰਦਾਰ ਠੰਡ ਪੈਣ ਕਾਰਨ ਲੋਕ ਅਕਸਰ ਗੈਸ ਅਤੇ ਵੱਖ-ਵੱਖ ਤਰ੍ਹਾਂ ਦੇ ਉਪਕਰਨਾਂ ਦੀ ਮਦਦ ਨਾਲ ਕਮਰਿਆਂ ਨੂੰ ਗਰਮ ਰੱਖਣ ਦਾ ਯਤਨ ਕਰਦੇ ਹਨ।