ਤਿੰਨ ਸਾਲ 'ਚ ਇਕ ਵਾਰ ਬਾਜ਼ਾਰ 'ਚ ਆਉਂਦਾ ਹੈ ਇਹ ਫ਼ਲ, ਕੀਮਤ ਸੁਣ ਹੋ ਜਾਓਗੇ ਹੈਰਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇੰਡੋਨੇਸ਼ੀਆ ਵਿਚ ਇਕ ਅਨੋਖਾ ਡਿਊਰਿਅਨ ਫਲ ਨੇ ਹਲਚਲ ਮਚਾ ਦਿਤੀ ਹੈ। ਤਿੰਨ ਸਾਲ ਵਿਚ ਇਕ ਵਾਰ ਬਾਜ਼ਾਰ ਵਿਚ ਪੁੱਜਣ ਵਾਲੇ ਇਸ ਫਲ ਦੀ ਖਾਸੀਅਤ ਤੋਂ ...

Durian Fruit

ਜਕਾਰਤਾ :- ਇੰਡੋਨੇਸ਼ੀਆ ਵਿਚ ਇਕ ਅਨੋਖਾ ਡਿਊਰਿਅਨ ਫਲ ਨੇ ਹਲਚਲ ਮਚਾ ਦਿਤੀ ਹੈ। ਤਿੰਨ ਸਾਲ ਵਿਚ ਇਕ ਵਾਰ ਬਾਜ਼ਾਰ ਵਿਚ ਪੁੱਜਣ ਵਾਲੇ ਇਸ ਫਲ ਦੀ ਖਾਸੀਅਤ ਤੋਂ ਜ਼ਿਆਦਾ ਇਸ ਦੀ ਕੀਮਤ ਚਰਚਾ ਵਿਚ ਹੈ। ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਓਗੇ ਕਿ ਅਨੋਖਾ ਡਿਊਰਿਅਨ ਫਲ ਬਦਬੂਦਾਰ ਫਲ ਹੈ। ਬਾਜ਼ਾਰ ਵਿਚ ਵਿਕ ਰਹੇ ਇਸ ਇਕ ਫਲ ਦੀ ਕੀਮਤ 1 ਹਜ਼ਾਰ ਡਾਲਰ ਹੈ।

ਪੱਛਮੀ ਜਾਵਾ ਦੇ ਤਸਿਕਮਾਲਿਆ ਦੇ ਸ਼ਾਪਿੰਗ ਸੈਂਟਰ ਵਿਚ ਇਨੀ ਦਿਨੀਂ ਇਹ ਖਾਸ ਫਲ ਵਿਕਣ ਆਇਆ ਹੈ। ਜੋ 'ਜੇ ਕਵੀਨ' ਦੇ ਨਾਮ ਨਾਲ ਜਾਣਿਆ ਜਾ ਰਿਹਾ ਹੈ। ਇਸ ਫਲ ਦੀ ਕੀਮਤ ਇੰਡੋਨੇਸ਼ੀਆ ਦੇ ਔਸਤ ਮਾਸਿਕ ਤਨਖਾਹ ਤੋਂ ਜ਼ਿਆਦਾ ਹੈ। ਇਸ ਖਾਸ ਫਲ ਦੀ ਪ੍ਰਸਿੱਧੀ ਇੰਡੋਨੇਸ਼ੀਆ ਵਿਚ ਤੇਜੀ ਨਾਲ ਫੈਲ ਰਹੀ ਹੈ। ਸੋਸ਼ਲ ਮੀਡੀਆ 'ਤੇ ਵੀ ਯੂਜ਼ਰ ਇਸ 'ਤੇ ਅਪਣਾ ਖਾਸ ਪ੍ਰਾਈਸ ਟੈਗ ਦੇ ਰਹੇ ਹਨ।

ਉਥੇ ਹੀ ਲੋਕਲ ਮਾਰਕੀਟ ਵਿਚ ਲੋਕ ਇਸ ਫਲ ਦੀ ਇਕ ਝਲਕ ਪਾਉਣ ਅਤੇ ਫੋਟੋ ਲੈਣ ਲਈ ਪਹੁੰਚ ਰਹੇ ਹਨ। ਬਾਜ਼ਾਰ ਵਿਚ ਵਿਕ ਰਹੀ 'ਜੇ ਕਵੀਨ' ਵੈਰਾਇਟੀ ਦੇ ਪਿੱਛੇ ਇੰਡੋਨੇਸ਼ੀਆ ਦੇ ਇਕ ਮਨੋਵਿਗਿਆਨ ਪ੍ਰਮੁੱਖ ਆਕਾ ਹਨ।

ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਡਿਊਰੀਅਨ ਦੀ ਦੋ ਦੁਰਲੱਭ ਕਿਸਮਾਂ ਦੀ ਕਰਾਸਬੀਡਿੰਗ ਕਰ ਇਕ ਤੀਸਰੇ ਕਿੱਸਮ ਦੀ ਵੱਖਰੀ ਪ੍ਰਜਾਤੀ ਨੂੰ ਤਿਆਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕਵੀਨ ਪ੍ਰਜਾਤੀ ਦਾ ਫਲ ਤਿੰਨ ਸਾਲ ਵਿਚ ਇਕ ਵਾਰ ਬਾਜ਼ਾਰ ਵਿਚ ਆਉਂਦਾ ਹੈ। ਇਸ ਦਾ ਸਵਾਦ ਮੂੰਗਫਲੀ ਅਤੇ ਮੱਖਣ ਦੇ ਵਰਗਾ ਰਹਿੰਦਾ ਹੈ। ਉੱਥੇ ਦੇ ਔਸਤਨ ਹੇਠਲੀ ਮਾਸਿਕ ਤਨਖਾਹ ਤੋਂ ਤਿੰਨ ਗੁਣਾ ਤੋਂ ਜਿਆਦਾ ਦੇ ਬਰਾਬਰ ਹੈ।