ਸਵਾਈਨ ਫਲੂ ਬਣਿਆ ਗੰਭੀਰ ਮਸਲਾ, 28 ਦਿਨਾਂ ‘ਚ 73 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਵਾਈਨ ਫਲੂ ਪੂਰੇ ਪੰਜਾਬ ਵਿਚ ਹੀ ਨਹੀਂ ਬਲਕਿ ਗੁਆਂਢੀ ਸੂਬਿਆਂ ਵਿਚ ਵੀ ਇਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸਵਾਈਨ ਫਲੂ...

Swine Flu

ਰਾਜਸਥਾਨ : ਸਵਾਈਨ ਫਲੂ ਪੂਰੇ ਪੰਜਾਬ ਵਿਚ ਹੀ ਨਹੀਂ ਬਲਕਿ ਗੁਆਂਢੀ ਸੂਬਿਆਂ ਵਿਚ ਵੀ ਇਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਹੁੰਦੇ ਵਾਧੇ ਨੂੰ ਵੇਖ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਰਾਜਸਥਾਨ ਵਿਚ ਸਵਾਈਨ ਫਲੂ ਨਾਲ 28 ਦਿਨਾਂ ਵਿਚ 73 ਮੌਤਾਂ ਹੋ ਗਈਆਂ ਹਨ। ਇਸ ਤੋਂ ਇਲਾਵਾ 1870 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸੂਬੇ ਦੇ 33 ਵਿਚੋਂ 18 ਜ਼ਿਲ੍ਹਿਆਂ ਵਿਚ ਸਵਾਈਨ ਫਲੂ ਦਾ ਕਹਿਰ ਜਾਰੀ ਹੈ।

ਸੂਤਰਾਂ ਮੁਤਾਬਕ ਪਿਛਲੇ ਦੋ ਦਿਨਾਂ ਵਿਚ ਜੈਪੁਰ ਵਿਚ 43 ਪੀੜਤ ਮਿਲੇ ਹਨ। ਜੋਧਪੁਰ ਵਿਚ ਇਹ ਅੰਕੜਾ 23 ਦਾ ਹੈ। ਸੂਬੇ ਵਿਚ ਸਵਾਈਨ ਫਲੂ ਦੇ ਕਹਿਰ ਦਾ ਅੰਦਾਜ਼ਾ ਪਿਛਲੇ ਤਿੰਨ ਦਿਨਾਂ ਵਿਚ 15 ਮੌਤਾਂ ਹੋਣ ਤੋਂ ਲਗਾਇਆ ਜਾ ਸਕਦਾ ਹੈ। ਇਨ੍ਹਾਂ ਹਾਲਾਤਾਂ ਨੂੰ ਤੇਜ਼ੀ ਨਾਲ ਗੰਭੀਰ ਹੁੰਦਾ ਵੇਖ ਕੇ ਸਿਹਤ ਵਿਭਾਗ ਵਲੋਂ ਸੂਬੇ ਭਰ ਵਿਚ ਸਕਰੀਨਿੰਗ ਦਾ ਕੰਮ ਤੇਜ਼ ਕਰ ਦਿਤਾ ਗਿਆ ਹੈ।