ਇਹ ਦੇਸ਼ ਛਾਪੇਗਾ ਗਾਂ ਦੇ ਮਾਸ ਵਾਲੇ ਨੋਟ, ਹਿੰਦੂ ਸੰਗਠਨ ਵੱਲੋਂ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਸਟਰੇਲੀਆ ਦੀ ਸਰਕਾਰ ਨਵੇਂ ਨੋਟ ਛਪਵਾ ਰਹੀ ਹੈ ਜਿਸ ਵਿਚ ਪਸ਼ੂਆਂ ਦੀ ਚਰਬੀ ਦੀ ਵਰਤੋਂ ਕੀਤੀ ਜਾਵੇਗੀ, ਇਹਨਾਂ ਨੋਟਾਂ ਦਾ ਭਾਰਤ ਵਿਚ ਸਖਤ ਵਿਰੋਧ ਕੀਤਾ....

Beef Note

ਸਿਡਨੀ : ਆਸਟਰੇਲੀਆ ਦੀ ਸਰਕਾਰ ਨਵੇਂ ਨੋਟ ਛਪਵਾ ਰਹੀ ਹੈ ਜਿਸ ਵਿਚ ਪਸ਼ੂਆਂ ਦੀ ਚਰਬੀ ਦੀ ਵਰਤੋਂ ਕੀਤੀ ਜਾਵੇਗੀ, ਇਹਨਾਂ ਨੋਟਾਂ ਦਾ ਭਾਰਤ ਵਿਚ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਹਿੰਦੂ ਸੰਗਠਨ ਨੇ ਰਿਜ਼ਰਵ ਬੈਂਕ ਆਫ਼ ਆਸਟਰੇਲੀਆ (ਆਰ.ਬੀ.ਏ) ਨੂੰ ਬੀਫ਼ ਨਾਲ ਬਣੇ ਹੋਏ ਨੋਟ ਨਾ ਛਾਪਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੀਫ਼ ਵਾਲੇ ਨੋਟ ਛਾਪਣ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।

ਜ਼ਿਕਰਯੋਗ ਹੈ ਕਿ ਹਿੰਦੂ ਸੰਗਠਨ ਨੇ ਇਹ ਬੇਨਤੀ ਉਦੋਂ ਕੀਤੀ ਹੈ ਜਦੋਂ ਆਸਟਰੇਲੀਆ ਦੀ ਸਰਕਾਰ ਨਵੇਂ ਨੋਟ ਛਪਵਾ ਰਹੀ ਹੈ। ਰਿਜ਼ਰਵ ਬੈਂਕ ਆਫ਼ ਆਸਟਰੇਲੀਆ 20 ਅਤੇ 100 ਡਾਲਰ ਦੇ ਨਵੇਂ ਨੋਟ ਛਾਪ ਰਿਹਾ ਹੈ, ਜਿਹੜੇ ਸਾਲ 2019 ਅਤੇ 2020 ਵਿੱਚ ਜਾਰੀ ਹੋਣਗੇ। ਪਿੱਛੇ ਜਿਹੇ ਇੱਥੇ 5, 10 ਅਤੇ 50 ਡਾਲਰ ਦੇ ਨੋਟ ਚੱਲਣੇ ਸ਼ੁਰੂ ਹੋ ਚੁੱਕੇ ਹਨ। ਪਤਾ ਲੱਗਾ ਹੈ ਕਿ ਇਨ੍ਹਾਂ ਨੋਟਾਂ ਵਿੱਚ ਗਊ ਦੀ ਚਰਬੀ ਦੀ ਵਰਤੋਂ ਕੀਤੀ ਗਈ ਹੈ।

ਇਨ੍ਹਾਂ ਨੋਟਾਂ ਨੂੰ ਬਣਾਉਣ ਵਿੱਚ ਇਕ ਚਰਬੀ ਨੁਮਾ ਅਤੇ ਸਖਤ ਪਦਾਰਥ ਟਾਲੋ ਦੀ ਵਰਤੋਂ ਹੁੰਦੀ ਹੈ। ਟਾਲੋ ਪਸ਼ੂਆਂ ਦੀ ਚਰਬੀ ਤੋਂ ਬਣਦਾ ਹੈ। ਪਹਿਲਾਂ ਇਸ ਦੀ ਵਰਤੋਂ ਮੋਮਬੱਤੀ ਅਤੇ ਸਾਬਣ ਬਣਾਉਣ ਲਈ ਕੀਤੀ ਜਾਂਦੀ ਸੀ, ਅੱਜ ਕੱਲ੍ਹ ਬੈਂਕ ਦੇ ਨੋਟਾਂ ਲਈ ਵਰਤਿਆ ਜਾਣ ਲੱਗਾ ਹੈ। ਇਸ ਨਾਲ ਐਂਟੀ ਸੈਪਟਿਕ ਬਣਾਇਆ ਜਾਂਦਾ ਹੈ। ਬੈਂਕ ਆਫ਼ ਇੰਗਲੈਂਡ ਵੀ ਇਸ ਦੀ ਵਰਤੋਂ ਦੀ ਪੁਸ਼ਟੀ ਕਰ ਚੁੱਕਾ ਹੈ, ਪਰ ਟਾਲੋ ਦੀ ਵਰਤੋਂ ਸਿਰਫ਼ ਇੰਗਲੈਂਡ ਹੀ ਨਹੀਂ, ਆਸਟਰੇਲੀਆ ਵੀ ਕਰਦਾ ਹੈ।