ਆਸਟ੍ਰੇਲੀਆ ‘ਚ ਸੋਕੇ ਕਾਰਨ ਹਜਾਰਾਂ ਮੱਛੀਆਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੋਕੇ ਦੀ ਮਾਰ ਝੱਲ ਰਹੇ ਆਸਟਰੇਲੀਆ ਵਿਚ ਇਕ ਪ੍ਰਮੁੱਖ ਨਦੀ ਵਿਚ ਹਜਾਰਾਂ ਮੱਛੀਆਂ ਮਰੀਆਂ ਹੋਈਆਂ ਪਾਈਆਂ...

Fish Death Darling River

ਸਿਡਨੀ : ਸੋਕੇ ਦੀ ਮਾਰ ਝੱਲ ਰਹੇ ਆਸਟਰੇਲੀਆ ਵਿਚ ਇਕ ਪ੍ਰਮੁੱਖ ਨਦੀ ਵਿਚ ਹਜਾਰਾਂ ਮੱਛੀਆਂ ਮਰੀਆਂ ਹੋਈਆਂ ਪਾਈਆਂ ਗਈਆਂ ਹਨ। ਅੰਦਾਜਾ ਇਹ ਲਗਾਇਆ ਜਾ ਰਿਹਾ ਹੈ ਕਿ ਮੱਛੀਆਂ ਦੇ ਮਰਨ ਦਾ ਸਿਲਸਿਲਾ ਅੱਗੇ ਵੀ ਜਾਰੀ ਰਹਿ ਸਕਦਾ ਹੈ। ਮਾਮਲੇ ਨਾਲ ਸਬੰਧਤ ਅਥਾਰਿਟੀ ਨੇ ਇਸ ਸੰਬੰਧ ਵਿਚ ਚਿਤਾਵਨੀ ਦਿਤੀ ਹੈ। ਇਸ ਤੋਂ ਹੁਣ ਵਾਤਾਵਰਣ ਆਫ਼ਤ ਦਾ ਖ਼ਤਰਾ ਮੰਡਰਾਉਣ ਲੱਗਿਆ ਹੈ। ਅਧਿਕਾਰੀਆਂ ਅਤੇ ਸਥਾਨਕ ਲੋਕਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।

ਦੋ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਇਸ ਸੂਬੇ ਵਿਚ ਇੰਨੀ ਵੱਡੀ ਤਾਦਾਦ ਵਿਚ ਮੱਛੀਆਂ ਦੇ ਮਾਰੇ ਜਾਣ ਦੀ ਇਹ ਤੀਜੀ ਘਟਨਾ ਹੈ। ਮੱਛੀ ਪਾਲਣ ਵਿਭਾਗ  ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਗੱਲ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਸੁਦੂਰਵਰਤੀ ਪੱਛਮ ਨਿਊ ਸਾਊਥ ਵੈਲਸ ਰਾਜ ਦੇ ਇਕ ਛੋਟੇ ਜਿਹੇ ਸ਼ਹਿਰ ਮੈਨਿੰਡੀ ਲਈ ਰਵਾਨਾ ਹੋ ਗਏ। ਇਹ ਕਸਬਾ ਡਾਰਲਿੰਗ ਨਦੀ ਦੇ ਕੋਲ ਸਥਿਤ ਹੈ।

ਜੋ ਹਜਾਰਾਂ ਕਿਲੋਮੀਟਰ ਫੈਲੇ ਮੁੱਰੇ - ਡਾਰਲਿੰਗ ਨਦੀ ਤੰਤਰ ਦਾ ਹਿੱਸਾ ਹੈ। ਜਿਸ ਨੂੰ ਦੇਸ਼ ਦੇ ਖੇਤੀਬਾੜੀ ਖੇਤਰ ਦੀ ਜੀਵਨ ਰੇਖਾ ਮੰਨਿਆ ਜਾਂਦਾ ਹੈ। ਮੈਨਿੰਡੀ ਦੇ ਸੈਰ ਸੰਚਾਲਕ ਰਾਬ ਗਰੇਗੋਰੀ ਨੇ ਦੱਸਿਆ, ‘ਕਾਫ਼ੀ ਗਿਣਤੀ ਵਿਚ ਛੋਟੀਆਂ (ਮ੍ਰਿਤਕ) ਮੱਛੀਆਂ ਮਿਲੀਆਂ ਹਨ। ਪਿਛਲੀਆਂ ਦੋ ਘਟਨਾਵਾਂ ਵਿਚ ਭਾਰੀ ਗਿਣਤੀ ਵਿਚ ਵੱਡੀਆਂ ਮੱਛੀਆਂ ਪਹਿਲਾਂ ਹੀ ਮਾਰੀਆਂ ਜਾ ਚੁੱਕੀਆਂ ਹਨ।