ਇਟਲੀ ‘ਚ ਘਰ ਖਰੀਦਣ ਦਾ ਸੁਨਹਿਰੀ ਮੌਕਾ, ਕੌਡੀਆਂ ਦੇ ਭਾਅ ਹੋਈਆਂ ਕੀਮਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੱਖਣੀ ਇਟਲੀ ਦਾ ਇਤਿਹਾਸਕ ਕੇਂਦਰ ਅਤੇ ਲਿਟਿਲ ਇਟਲੀ ਦੇ ਰੂਪ ਵਿਚ ਚਰਚਿਤ ਟਾਰਾਂਟੋ...

Itly

ਸਿਸਲੀ: ਦੱਖਣੀ ਇਟਲੀ ਦਾ ਇਤਿਹਾਸਕ ਕੇਂਦਰ ਅਤੇ ਲਿਟਿਲ ਇਟਲੀ ਦੇ ਰੂਪ ਵਿਚ ਚਰਚਿਤ ਟਾਰਾਂਟੋ ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਬਣ ਗਿਆ ਜਿੱਥੇ 78 ਰੁਪਏ ਯਾਨੀ ਕਿ ਇੱਕ ਯੂਰੋ ਵਿਚ ਘਰ ਖਰੀਦਿਆ ਜਾ ਸਕਦਾ ਹੈ। ਅਧਿਕਾਰੀ ਸ਼ੁਰੂਆਤ ਵਿਚ ਅਜਿਹੇ 5 ਘਰ ਵੇਚਣ ਦਾ ਆਫ਼ਰ ਦੇਣ ਦੀ ਗੱਲ ਕਰ ਰਹੇ ਹਨ। ਮਕਸਦ ਇਸ ਤਰ੍ਹਾਂ ਦੇ ਆਫ਼ਰ ਦੇ ਕੇ ਆਬਾਦੀ ਵਧਾਉਣਾ ਹੈ।

19ਵੀਂ ਸਦੀ ਵਿਚ ਇਟਲੀ ਦੇ ਬੰਦਗਰਾਹ ਵਾਲੇ ਇਸ ਸ਼ਹਿਰ ਆਬਾਦੀ 40 ਹਜ਼ਾਰ ਸੀ, ਜੋ ਸਮੇਂ ਦੇ ਨਾਲ ਘਟਦੇ ਘਟਦੇ 3 ਹਜ਼ਾਰ ਤੱਕ ਪਹੁੰਚ ਗਈ ਸੀ। ਪੁਰਾਣੇ ਇਤਿਹਸਕ ਸ਼ਹਿਰ ਦੀ ਆਬਾਦੀ ਵਧਾਉਣ ਦੇ ਲਈ ਕੌਂਸਲ ਦੇ ਅਧਿਕਾਰੀਆਂ ਨੇ ਸਸਤੇ ਘਰ ਦੇਣ ਦਾ ਆਫ਼ਰ ਦਿੱਤਾ ਹੈ। ਅਜਿਹੇ ਘਰਾਂ ਦੀ ਗਿਣਤੀ 25 ਹਜ਼ਾਰ ਤੈਅ ਕੀਤੀ ਗਈ ਹੈ, ਲੇਕਿਨ 5 ਤੁਰੰਤ ਵੇਚੇ ਜਾਣ ਦਾ ਪ੍ਰਸਤਾਵ ਹੈ।

78 ਰੁਪਏ ਯਾਨੀ ਇੱਕ ਯੂਰੋ ਵਿਚ ਘਰ ਵੇਚਣ ਦੀ ਯੋਜਨਾ ਸਿਸਲੀ ਦੀ ਰਾਜਧਾਨੀ ਦੇ ਗਾਂਗੀ ਸ਼ਹਿਰ ਵਿਚ 2011 ਵਿਚ ਲਾਗੂ ਕੀਤੀ ਗਈ ਸੀ। ਇੱਥੇ ਅਜਿਹੀ 150 ਇਮਾਰਤਾਂ ਨੂੰ ਵੇਚਿਆ ਗਿਆ ਸੀ। ਇਨ੍ਹਾਂ ਨਵੇਂ ਲੋਕਾਂ ਨੇ ਖਰੀਦਿਆ ਸੀ ਅਤੇ ਕਸਬਾ ਫੇਰ ਆਬਾਦ ਹੋ ਗਿਆ ਸੀ। 2019 ਵਿਚ ਸਿਸਲੀ ਦੇ ਬੀਵੋਨਾ, ਸਾਂਬੁਕਾ ਅਤੇ ਮੁਸੋਮੇਲੀ ਪਿੰਡ ਵਿਚ ਅਜਿਹੇ ਹੀ ਆਫ਼ਰ ਦਿੱਤੇ ਗਏ ਸੀ।

ਇਟਲੀ ਦੇ ਉਤਰ ਪੱਛਮ ਵਿਚ ਲੋਕੇਨਾ ਵੀ ਉਨ੍ਹਾਂ ਕਸਬਿਆਂ ਵਿਚ ਸੀ ਜਿੱਥੇ ਨਵੇਂ ਘਰ ਲੈ ਕੇ ਵਸਣ ਵਾਲਿਆਂ ਦੇ ਲਈ ਤਿੰਨ ਸਾਲ ਦਾ ਭੁਗਤਾਨ ਸਿਰਫ 7 ਲੱਖ ਰੁਪਏ ਕਰਨਾ ਸੀ। ਸਥਾਨਕ ਮੀਡੀਆ ਨੂੰ ਕਾਊਂਸਲ ਦੇ ਅਧਿਕਾਰੀ ਫਰਾਂਸੇਸਕਾ ਨੇ ਦੱਸਿਆ ਕਿ 78 ਰੁਪਏ ਵਿਚ ਘਰ ਵੇਚੇ ਜਾਣ ਦੀ ਖ਼ਬਰ 'ਤੇ ਅਮਰੀਕਾ ਦੇ ਨਿਊਯਾਰਕ, ਮਿਲਾਨ ਅਤੇ ਰੋਮ ਸ਼ਹਿਰਾਂ ਤੋਂ ਲੋਕਾਂ ਨੇ ਜਾਣਕਾਰੀ ਮੰਗੀ ਹੈ।

ਸ਼ਹਿਰ ਨੂੰ ਮੁੜ ਤੋਂ ਆਬਾਦ ਕਰਨ ਲਈ ਹਾਲ ਹੀ ਇਟਲੀ ਦੀ ਸਰਕਾਰ ਨੇ ਟਾਰਾਂਟੋ ਨੂੰ 705 ਕਰੋੜ ਰੁਪਏ ਦਿੱਤੇ ਹਨ। ਇਸ ਦੇ ਤਹਿਤ ਅਸੀਂ ਪੁਰਾਣੇ ਸ਼ਹਿਰ ਨੂੰ ਮੁੜ ਤੋਂ ਵਸਾਉਣ ਅਤੇ ਵਿਕਸਿਤ ਕਰਨ ਦੇ ਬਾਰੇ ਵਿਚ ਵਿਚਾਰ ਕਰ ਰਹੇ ਹਾਂ। 1975 ਵਿਚ ਸ਼ਹਿਰ ਦੀ ਇੱਕ ਪੁਰਾਣੀ ਇਮਾਰਤ ਦੇ ਡਿੱਗਣ ਕਾਰਨ ਇਸ ਵਿਚ ਇੱਕ ਪਰਵਾਰ ਮਰ ਗਿਆ ਸੀ। ਇਸ ਤੋਂ ਇਲਾਵਾ ਇਲਬਾ ਸਟੀਲ ਪਲਾਂਟ ਨਾਲ ਹੋਣ ਵਾਲੇ ਪ੍ਰਦੂਸ਼ਣ ਦੇ ਕਾਰਨ ਵੀ ਲੋਕਾਂ ਵਿਚ ਸ਼ਹਿਰ ਦਾ ਆਕਰਸ਼ਣ ਖਤਮ ਹੋ ਗਿਆ ਸੀ।