ਨਿਊ ਸਾਊਥ ਵੇਲਜ਼ ਦੇ ਵਿੱਤ ਮੰਤਰੀ ਬਣੇ ਭਾਰਤੀ ਮੂਲ ਦੇ ਡੈਨੀਅਲ ਮੂਖੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਉਹਨਾਂ ਨੇ ਪਵਿੱਤਰ ਭਗਵਦ ਗੀਤਾ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕੀ।

Indian-origin Daniel Mookhey became treasurer in new south wales

 

ਸਿਡਨੀ: ਭਾਰਤੀ ਮੂਲ ਦੇ ਡੈਨੀਅਲ ਮੂਖੇ ਆਸਟ੍ਰੇਲੀਆ ਦੇ ਕਿਸੇ ਵੀ ਸੂਬੇ ਦੇ ਖਜ਼ਾਨਚੀ ਬਣਨ ਵਾਲੇ ਪਹਿਲੇ ਸਿਆਸਤਦਾਨ ਬਣ ਗਏ ਹਨ। ਉਹਨਾਂ ਨੇ ਮੰਗਲਵਾਰ ਨੂੰ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਖਜ਼ਾਨਚੀ ਵਜੋਂ ਸਹੁੰ ਚੁੱਕੀ। ਉਹਨਾਂ ਨੇ ਪਵਿੱਤਰ ਭਗਵਦ ਗੀਤਾ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕੀ। ਆਸਟ੍ਰੇਲੀਅਨ ਮੀਡੀਆ ਮੁਤਾਬਕ ਡੈਨੀਅਲ ਮੂਖੇ ਨੂੰ ਨਿਊ ਸਾਊਥ ਵੇਲਜ਼ (NSW) ਦੇ ਪ੍ਰੀਮੀਅਰ ਕ੍ਰਿਸ ਮਿਨ ਅਤੇ ਛੇ ਹੋਰ ਮੰਤਰੀਆਂ ਦੇ ਨਾਲ ਸਹੁੰ ਚੁਕਾਈ ਗਈ।

ਇਹ ਵੀ ਪੜ੍ਹੋ: ਨਸ਼ਾ ਤਸਕਰ ਨੂੰ ਛੱਡਣ ਬਦਲੇ ਚੌਕੀ ਇੰਚਾਰਜ ਨੇ ਲਈ 70 ਹਜ਼ਾਰ ਰੁਪਏ ਰਿਸ਼ਵਤ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਭਾਰਤੀ ਮੂਲ ਦੇ ਡੈਨੀਅਲ ਨੇ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਬਿਆਨ ਵਿਚ ਕਿਹਾ ਕਿ ਉਹਨਾਂ ਨੇ ਮਹਾਨ ਰਾਜ ਨਿਊ ਸਾਊਥ ਵੇਲਜ਼ ਦੇ ਖਜ਼ਾਨਚੀ ਵਜੋਂ ਸਹੁੰ ਚੁੱਕੀ। ਇਸ ਦੌਰਾਨ ਉਹਨਾਂ ਨੇ NSW ਦੇ ਲੋਕਾਂ ਦਾ ਧੰਨਵਾਦ ਵੀ ਕੀਤਾ। ਉਹਨਾਂ ਨੇ ਆਪਣੇ ਬਿਆਨ 'ਚ ਅੱਗੇ ਕਿਹਾ ਕਿ ਮੈਂ ਭਗਵਦ ਗੀਤਾ 'ਤੇ ਵਫ਼ਾਦਾਰੀ ਦੀ ਸਹੁੰ ਚੁੱਕਣ ਵਾਲਾ ਪਹਿਲਾ ਆਸਟ੍ਰੇਲੀਆਈ ਮੰਤਰੀ ਹਾਂ। ਇਹ ਸਿਰਫ ਇਸ ਲਈ ਸੰਭਵ ਹੈ ਕਿਉਂਕਿ ਆਸਟ੍ਰੇਲੀਆ ਇਕ ਖੁੱਲੇ ਵਿਚਾਰਾਂ ਵਾਲਾ ਦੇਸ਼ ਹੈ ਅਤੇ ਮੇਰੇ ਮਾਤਾ-ਪਿਤਾ ਵਰਗੇ ਲੋਕਾਂ ਦੇ ਯੋਗਦਾਨ ਦਾ ਸੁਆਗਤ ਕਰਦਾ ਹੈ। ਉਹਨਾਂ ਕਿਹਾ ਕਿ ਅੱਜ ਜਦੋਂ ਮੈਂ ਸਹੁੰ ਚੁੱਕ ਰਿਹਾ ਸੀ ਤਾਂ ਮੇਰੇ ਦਿਮਾਗ 'ਚ ਅਜਿਹੀਆਂ ਕਈ ਗੱਲਾਂ ਚੱਲ ਰਹੀਆਂ ਸਨ।

ਇਹ ਵੀ ਪੜ੍ਹੋ: Air India Express ਦੇ ਜਹਾਜ਼ ਨੇ ਸਮੇਂ ਤੋਂ 4 ਘੰਟੇ ਪਹਿਲਾਂ ਭਰੀ ਉਡਾਣ, 20 ਯਾਤਰੀ ਨਹੀਂ ਪਹੁੰਚ ਸਕੇ ਕੁਵੈਤ  

ਜ਼ਿਕਰਯੋਗ ਹੈ ਕਿ 2015 ਵਿਚ ਮੂਖੇ ਨੂੰ ਲੇਬਰ ਪਾਰਟੀ ਦੁਆਰਾ ਸਟੀਵ ਵਾਨ ਦੀ ਥਾਂ, ਨਿਊ ਸਾਊਥ ਵੇਲਜ਼ ਦੇ ਉੱਪਰਲੇ ਸਦਨ ਲਈ ਚੁਣਿਆ ਗਿਆ ਸੀ। ਮੂਖੇ ਨਿਊ ਸਾਊਥ ਵੇਲਜ਼ ਵਿਚ ਭਾਰਤੀ ਪਿਛੋਕੜ ਵਾਲੇ ਪਹਿਲੇ ਆਗੂ ਹਨ। ਉਹ ਭਗਵਦ ਗੀਤਾ 'ਤੇ ਵਫ਼ਾਦਾਰੀ ਦੀ ਸਹੁੰ ਚੁੱਕਣ ਵਾਲੇ ਆਸਟ੍ਰੇਲੀਆ ਦੇ ਪਹਿਲੇ ਵਿਅਕਤੀ ਵੀ ਹਨ। ਬਾਅਦ ਵਿਚ ਉਹਨਾਂ 2019 ਵਿਚ ਵਿੱਤ ਅਤੇ ਛੋਟੇ ਕਾਰੋਬਾਰ ਲਈ ਸ਼ੈਡੋ ਮੰਤਰੀ ਅਤੇ ਗਿਗ ਆਰਥਿਕਤਾ ਲਈ ਸ਼ੈਡੋ ਮੰਤਰੀ ਵੀ ਬਣਾਇਆ ਗਿਆ ਸੀ। ਦੱਸ ਦੇਈਏ ਕਿ ਡੈਨੀਅਲ ਮੂਖੇ ਦੇ ਮਾਤਾ-ਪਿਤਾ 1973 'ਚ ਪੰਜਾਬ ਤੋਂ ਆਸਟ੍ਰੇਲੀਆ 'ਚ ਸੈਟਲ ਹੋ ਗਏ ਸਨ। ਡੈਨੀਅਲ ਮੂਖੇ ਦਾ ਜਨਮ ਬਲੈਕਟਾਉਨ ਵਿਚ ਹੋਇਆ ਸੀ।