ਗੁਰਦੁਆਰੇ ਨੂੰ ਮਸਜਿਦ ਦਸਣ ’ਤੇ ਜੋਹਨ ਲੈਵਿਸ ਨੇ ਮੰਗੀ ਮੁਆਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੇਰੇ ਤੋਂ ਗਲਤੀ ਨਾਲ ਬੋਲ ਹੋ ਗਿਆ ਸੀ: ਜੋਹਨ ਲੈਵਿਸ

Andy street sikh mosque gurdwara conservative mayor

ਕੰਜ਼ਰਵੇਸ਼ਨ ਸਿਆਸਤਦਾਨ ਅਤੇ ਸਾਬਕਾ ਪ੍ਰਬੰਧਕ ਨਿਰਦੇਸ਼ਕ ਜੋਹਨ ਲੈਵਿਸ ਨੇ ਸਿੱਖਾਂ ਦੇ ਧਾਰਮਿਕ ਸਥਾਨ ਦਾ ਦੌਰਾ ਕੀਤਾ ਸੀ। ਉਹ ਵੈਸਾਖੀ ਮੌਕੇ ਗੁਰਦੁਆਰੇ ਗਏ ਸਨ।

ਉਹਨਾਂ ਨੇ ਸਿੱਖਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਉਹਨਾਂ ਨੂੰ ਗੁਰਦੁਆਰੇ ਦੇ ਦਰਸ਼ਨ ਕਰਵਾਏ ਪਰ ਉਹਨਾਂ ਨੇ ਧੰਨਵਾਦ ਕਰਦੇ ਸਮੇਂ ਗੁਰਦੁਆਰੇ ਨੂੰ ਮਸਜਿਦ ਬੋਲ ਦਿੱਤਾ ਜਿਸ ’ਤੇ ਸਿੱਖਾਂ ਦੇ ਮਨ ਵਿਚ ਇਸ ਪ੍ਰਤੀ ਰੋਸ ਪੈਦਾ ਹੋ ਗਿਆ। ਲੋਕਾਂ ਨੇ ਇਸ ਦੀ ਸਖ਼ਤ ਸ਼ਬਦਾਂ ਵਿਚ ਆਲੋਚਨਾ ਕੀਤੀ ਹੈ ਅਤੇ ਉਹਨਾਂ ਨੂੰ ਇਸ ਦੇ ਲਈ ਮੁਆਫ਼ੀ ਮੰਗਣ ਨੂੰ ਕਿਹਾ। ਬਹੁਤ ਸਾਰੇ ਲੋਕਾਂ ਨੇ ਟਵੀਟ ਕਰਕੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ।

ਲੋਕਾਂ ਦਾ ਕਹਿਣਾ ਹੈ ਕਿ ਗੁਰਦੁਆਰੇ ਦਾ ਮਤਲਬ ਹੈ ਗੁਰੂ ਦਾ ਘਰ। ਇਸ ਨੂੰ ਮਸਜਿਦ ਦਾ ਨਾਂ ਦੇਣਾ ਬਿਲਕੁਲ ਹੀ ਗ਼ਲਤ ਹੈ। ਫਿਲਹਾਲ ਜੋਹਨ ਨੇ ਇਸ ਗ਼ਲਤੀ ਦੀ ਮੁਆਫ਼ੀ ਮੰਗ ਲਈ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਇਸ ਗ਼ਲਤੀ ਦੀ ਕੋਈ ਮੁਆਫ਼ੀ ਨਹੀਂ ਹੋ ਸਕਦੀ।

ਮੈਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਸੀ।  ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਇਸ ਸ਼ਬਦ ਦੀ ਸਖ਼ਤ ਨਿੰਦਾ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਗ਼ਲਤੀ ਭਾਵੇਂ ਵੱਡੀ ਹੋਵੇ ਜਾਂ ਛੋਟੀ ਗ਼ਲਤੀ ਤਾਂ ਮੰਨੀ ਜਾਵੇਗੀ।

ਜਿਵੇਂ ਇਕ ਚਰਚ ਜਾਂ ਸਭਾ ਨੂੰ ਇਕ ਦੂਜੇ ਨਾਲ ਨਹੀਂ ਮਿਲਾਇਆ ਜਾ ਸਕਦਾ ਤੇ ਫਿਰ ਸਿੱਖਾਂ ਦੇ ਧਾਰਮਿਕ ਅਸਥਾਨਾਂ ਨੂੰ ਕਿਸੇ ਹੋਰ ਨਾਲ ਕਿਉਂ ਜੋੜਿਆ ਜਾਂਦਾ ਹੈ। 2011 ਦੀ ਜਨਗਣਨਾ ਅਨੁਸਾਰ, ਯਹੂਦੀ ਲੋਕਾਂ ਦੀ ਤੁਲਨਾ ਵਿਚ ਬ੍ਰਿਟੇਨ ਵਿਚ ਸਿੱਖਾਂ ਦੀ ਗਿਣਤੀ ਵਧ ਹੈ।

ਵੈਸਟ ਮਿਡਲੈਂਡਸ ਦੇ ਮਈਅਰ ਨੇ ਟਵੀਟ ਕੀਤਾ ਕਿ ਸਾਰੇ ਧਰਮ ਅਸਥਾਨਾਂ ਅਤੇ ਤਿਉਹਾਰਾਂ ਦਾ ਆਦਰ ਕਰਨਾ ਚਾਹੀਦਾ ਹੈ। ਮੈਂ ਅਪਣੀ ਗਲਤੀ ਦੀ ਮੁਆਫ਼ੀ ਮੰਗਦਾ ਹਾਂ। ਮੈਂ ਕੋਈ ਜ਼ੁਲਮ ਨਹੀਂ ਕੀਤਾ। ਉਸ ਨੇ ਅਪਣੇ ਸ਼ਬਦਾਂ ਵਿਚ ਕਿਹਾ ਕਿ ਮੇਰੀ ਜ਼ੁਬਾਨ ਤਿਲਕ ਗਈ ਸੀ।