ਆਸਟ੍ਰੇਲੀਆ 'ਚ ਸਿੱਖਾਂ ਦੇ ਧਾਰਮਿਕ ਅਸਥਾਨਾਂ ਨਾਲ ਜੁੜੇ ਹੋਏ ਨੇ ਸੈਲਾਨੀ
ਐਨਐਸਡਬਲਯੂ ਦੇ ਬਹੁ-ਸੱਭਿਆਚਾਰਕ ਮੰਤਰੀ ਰੇ ਵਿਲੀਅਮਜ਼ ਨੇ ਅਪਣੀ ਕੋਫਸ ਕੋਸਟ ਦੀ ਯਾਤਰਾ ਦੌਰਾਨ ਵੂਲਗੁਲਗਾ ਵਿਖੇ ਸਿੱਖਾਂ ਦੇ ਦੋ ...
ਮੈਲਬੋਰਨ : ਐਨਐਸਡਬਲਯੂ ਦੇ ਬਹੁ-ਸੱਭਿਆਚਾਰਕ ਮੰਤਰੀ ਰੇ ਵਿਲੀਅਮਜ਼ ਨੇ ਅਪਣੀ ਕੋਫਸ ਕੋਸਟ ਦੀ ਯਾਤਰਾ ਦੌਰਾਨ ਵੂਲਗੁਲਗਾ ਵਿਖੇ ਸਿੱਖਾਂ ਦੇ ਦੋ ਸਥਾਨਾਂ ਦਾ ਦੌਰਾ ਵੀ ਕੀਤਾ। ਇਸ ਦੀ ਅਗਵਾਈ ਕੋਫਸ ਹਾਰਬਰ ਦੇ ਮੈਂਬਰ ਐਂਡਰਿਊ ਫਰੇਜ਼ਰ ਦੁਆਰਾ ਕੀਤੀ ਗਈ। ਮਿਸਟਰ ਵਿਲੀਅਮਜ਼ ਨੇ ਸਥਾਨਕ ਕਮਿਊਨਿਟੀ ਮੈਂਬਰਾਂ ਅਤੇ ਨੇਤਾਵਾਂ ਨਾਲ ਜੁੜਨ ਲਈ ਪਹਿਲੇ ਸਿੱਖ ਘਰ ਅਤੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ।
ਮਿਸਟਰ ਫਰੇਜ਼ਰ ਨੇ ਕਿਹਾ ਕਿ ਸਾਡਾ ਸਥਾਨਕ ਭਾਈਚਾਰਾ ਆਪਸੀ ਆਦਰ ਅਤੇ ਸਮਝ 'ਤੇ ਆਧਾਰਿਤ ਹੈ। ਇਹ ਕਿਸੇ ਵੀ ਧਾਰਮਿਕ ਵਿਸ਼ਵਾਸ ਜਾਂ ਸੰਪਰਦਾਇ ਦਾ ਆਦਰ ਸਤਿਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਖ਼ੁਸ਼ਕਿਸਮਤ ਹਾਂ ਕਿ ਆਸਟ੍ਰੇਲੀਆ ਵਿਚ ਸਿੱਖਾਂ ਦੇ ਮੱਥਾ ਟੇਕਣ ਲਈ ਕਈ ਪੁਰਾਣੇ ਧਾਰਮਿਕ ਸਥਾਨ ਹਨ ਅਤੇ ਗੁਰਦੁਆਰਿਆਂ ਨੇ ਕਾਫਸ ਹਾਰਬਰ ਖੇਤਰ ਵਿਚ ਵਸਣ ਵਾਲੇ ਸਮਾਜ ਦੀਆਂ ਲੋੜਾਂ ਪੂਰੀਆਂ ਕੀਤੀਆਂ ਹਨ ਜੋ 1940 ਦੇ ਦਹਾਕੇ ਤੋਂ ਕਾਫਸ ਹਾਰਬਰ ਇਲਾਕੇ ਵਿਚ ਵਸ ਗਏ ਸਨ।