ਡੋਮਿਨਿਕਾ ਦੀ ਜੇਲ ਵਿਚ ਬੰਦ ਮੇਹੁਲ ਚੋਕਸੀ ਦੀ ਤਸਵੀਰ ਆਈ ਸਾਹਮਣੇ, ਸਰੀਰ ’ਤੇ ਸੱਟਾਂ ਦੇ ਨਿਸ਼ਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਰੀ ਦੀ ਪੁਲਿਸ ਹਿਰਾਸਤ ਵਿਚ ਇਕ ਤਸਵੀਰ ਸਾਹਮਣੇ ਆਈ ਹੈ।

Photo of Mehul Choksi in police custody in Dominica

ਨਵੀਂ ਦਿੱਲੀ: ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਰੀ ਦੀ ਪੁਲਿਸ ਹਿਰਾਸਤ ਵਿਚ ਇਕ ਤਸਵੀਰ ਸਾਹਮਣੇ ਆਈ ਹੈ। ਇਹ ਤਸਵੀਰ ਬੀਤੇ ਦਿਨ ਸਥਾਨਕ ਮੀਡੀਆ ਵੱਲੋਂ ਉਸ ਸਮੇਂ ਕੈਮਰਿਆਂ ਵਿਚ ਕੈਦ ਦੀਤੀ ਗਈ, ਜਦੋਂ ਉਸ ਨੂੰ ਡੋਮਿਨਿਕਾ ਕੋਰਟ ਤੋਂ ਬਾਹਰ ਲਿਜਾਇਆ ਜਾ ਰਿਹਾ ਰਿਹਾ ਸੀ।

ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਮੇਹੁਲ ਚੋਕਸੀ ਜੇਲ ਦੀਆਂ ਸਲਾਖਾਂ ਪਿੱਛੇ ਹੈ ਅਤੇ ਉਹ ਬਹੁਤ ਕਮਜ਼ੋਰ ਦਿਖਾਈ ਦੇ ਰਿਹਾ ਹੈ। ਉਸ ਦੀਆਂ ਅੱਖਾਂ ਵੀ ਲਾਲ ਹਨ ਅਤੇ ਉਸ ਦੀਆਂ ਬਾਹਾਂ ਉੱਤੇ ਵੀ ਸੱਟਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ।

ਦੱਸ ਦਈਏ ਕਿ ਡੋਮਿਨਿਕਾ ਦੀ ਇਕ ਕੋਰਟ ਨੇ ਚੋਕਸੀ ਨੂੰ ਅਗਲੇ ਆਦੇਸ਼ ਤੱਕ ਕੈਰੀਬੀਆਈ ਦੀਪ ਦੇਸ਼ ਤੋਂ ਕਿਤੇ ਹੋਰ ਲਿਜਾਣ ’ਤੇ ਰੋਕ ਲਗਾ ਦਿੱਤੀ ਹੈ। ਕੋਰਟ ਨੇ 62 ਸਾਲਾ ਕਾਰੋਬਾਰੀ ਨੂੰ ਮੈਡੀਕਲ ਜਾਂਚ ਲਈ ਡੋਮਿਨਿਕਾ-ਚਾਈਨਾ-ਫ੍ਰੈਂਡਸ਼ਿਪ ਹਸਪਤਾਲ ਲਿਜਾਉਣ ਅਤੇ ਉਸ ਦੀ ਕੋਵਿਡ ਜਾਂਚ ਦੇ ਨਿਰਦੇਸ਼ ਦਿੱਤੇ ਸੀ। ਬੁੱਧਵਾਰ ਨੂੰ ਕੋਰਟ ਚੋਕਰੀ ਦੀ ਹਾਬੀਅਸ ਕਾਰਪਸ ਪਟੀਸ਼ਨ ਉੱਤੇ ਸੁਣਵਾਈ ਕਰੇਗੀ। ਹੈਬੀਅਰ ਕੋਰਪਸ ਦੇ ਤਹਿਤ ਇਹ ਤੈਅ ਕੀਤਾ ਜਾਵੇਗਾ ਕਿ ਕੀ ਇਹ ਹਿਰਾਸਤ ਜਾਇਜ਼ ਹੈ।

ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਮੀਡੀਆ ਰਿਪੋਰਟਾਂ ਮੁਤਾਬਕ ਡੋਮਿਨਿਕਾ ਵਿਚ ਚੋਕਸੀ ਦੇ ਵਕੀਲ ਮਾਰਸ਼ ਵੇਨ ਨੇ ਕਿਹਾ  ਕਿ ਉਹਨਾਂ ਨੇ ਅਪਣੇ ਕਲਾਇੰਟ ਨਾਲ ਮੁਲਾਕਾਤ ਕੀਤੀ ਹੈ। ਵਕੀਲ ਮੁਤਾਬਕ ਚੋਕਸੀ ਨੇ ਆਰੋਪ ਲਗਾਏ ਕਿ ਉਸ ਨੂੰ ਅਗਵਾ ਕਰਕੇ ਡੋਮਿਨਿਕਾ ਵਿਚ ਲਿਆਂਦਾ ਗਿਆ। ਚੋਕਸੀ ਨੇ ਕੁੱਟਮਾਰ ਦਾ ਆਰੋਪ ਵੀ ਲਗਾਇਆ ਹੈ।