ਸਿੰਗਾਪੁਰ : ਮੰਦਰ ਦੇ ਗਹਿਣਿਆਂ ਦੇ ਗਬਨ ਦੇ ਦੋਸ਼ 'ਚ ਭਾਰਤੀ ਪੁਜਾਰੀ ਨੂੰ ਜੇਲ 

ਏਜੰਸੀ

ਖ਼ਬਰਾਂ, ਕੌਮਾਂਤਰੀ

15 ਲੱਖ ਡਾਲਰ ਤੋਂ ਵੱਧ ਦਸੀ ਜਾ ਰਹੀ ਹੈ ਗਹਿਣਿਆਂ ਦੀ ਕੀਮਤ 

Representational Image

ਸਿੰਗਾਪੁਰ : ਸਿੰਗਾਪੁਰ ਦੇ ਸਭ ਤੋਂ ਪੁਰਾਣੇ ਹਿੰਦੂ ਮੰਦਰ ਦੇ 39 ਸਾਲਾ ਭਾਰਤੀ ਮੁੱਖ ਪੁਜਾਰੀ ਨੂੰ ਮੰਗਲਵਾਰ ਨੂੰ 2 ਮਿਲੀਅਨ ਡਾਲਰ (15 ਲੱਖ ਡਾਲਰ) ਤੋਂ ਵੱਧ ਕੀਮਤ ਦੇ ਮੰਦਰ ਦੇ ਗਹਿਣਿਆਂ ਗਿਰਵੀ ਰੱਖਣ ਲਈ ਛੇ ਸਾਲ ਦੀ ਸਜ਼ਾ ਸੁਣਾਈ ਗਈ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਤੋਂ ਮਿਲੀ ਹੈ।

ਕੰਦਾਸਾਮੀ ਸੈਨਾਪਤੀ ਨੂੰ ਦਸੰਬਰ 2013 ਤੋਂ ਹਿੰਦੂ ਚੈਰੀਟੇਬਲ ਬੋਰਡ ਵਲੋਂ ਚਾਈਨਾਟਾਊਨ ਜ਼ਿਲ੍ਹੇ ਦੇ ਸ਼੍ਰੀ ਮਰਿਅਮਨ ਮੰਦਰ ਵਿਚ ਪੁਜਾਰੀ ਵਜੋਂ ਨਿਯੁਕਤ ਕੀਤਾ ਗਿਆ ਸੀ। ਉਸ ਨੇ 30 ਮਾਰਚ, 2020 ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ।

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਸੈਨਾਪਤੀ ਨੂੰ ਪੈਸੇ ਦੇ ਗਬਨ ਕਰ ਕੇ ਭਰੋਸੇ ਦੀ ਅਪਰਾਧਕ ਉਲੰਘਣਾ ਅਤੇ ਇਸ ਤਰ੍ਹਾਂ ਅਪਰਾਧਕ ਕਮਾਈ ਨੂੰ ਦੇਸ਼ ਤੋਂ ਬਾਹਰ ਭੇਜਣ ਦੇ ਦੋ ਦੋਸ਼ਾਂ ਲਈ ਦੋਸ਼ੀ ਮੰਨਿਆ ਹੈ। ਸਜ਼ਾ ਸੁਣਾਉਂਦੇ ਸਮੇਂ ਹੋਰ ਛੇ ਦੋਸ਼ਾਂ ਨੂੰ ਧਿਆਨ ਵਿਚ ਰਖਿਆ ਗਿਆ ਸੀ।

ਇਹ ਵੀ ਪੜ੍ਹੋ:  ਕ੍ਰਿਕਟ ਖੇਡਦੇ ਸਮੇਂ ਹੋਈ ਬੱਚੇ ਦੀ ਮੌਤ 

ਭਾਰਤੀ ਨਾਗਰਿਕ ਸੈਨਾਪਤੀ ਦਾ ਅਪਰਾਧ ਕੋਵਿਡ-19 ਮਹਾਮਾਰੀ ਦੌਰਾਨ 2020 ਵਿਚ ਸਾਹਮਣੇ ਆਇਆ ਸੀ। ਸੈਨਾਪਤੀ ਨੇ 2016 ਵਿਚ ਗਹਿਣੇ ਗਿਰਵੀ ਰੱਖਣੇ ਸ਼ੁਰੂ ਕੀਤੇ ਸਨ। ਬਾਅਦ ਵਿਚ ਮੰਦਰ ਦੇ ਹੋਰ ਗਹਿਣੇ ਗਿਰਵੀ ਰੱਖ ਕੇ ਉਸ ਤੋਂ ਮਿਲੀ ਰਕਮ ਦੀ ਵਰਤੋਂਕਰ ਕੇ ਹੀ ਗਹਿਣੇ ਛੁਡਵਾਏ ਸਨ।

ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਕੱਲੇ 2016 ਵਿਚ, ਸੈਨਾਪਤੀ ਨੇ 172 ਮੌਕਿਆਂ 'ਤੇ ਮੰਦਰ ਤੋਂ 66 ਸੋਨੇ ਦੇ ਗਹਿਣੇ ਲਏ ਸਨ। ਉਸ ਨੇ 2016 ਤੋਂ 2020 ਦੌਰਾਨ ਕਈ ਵਾਰ ਅਜਿਹੀਆਂ ਹਰਕਤਾਂ ਕੀਤੀਆਂ। ਸੈਨਾਪਤੀ ਨੂੰ 2016 ਅਤੇ 2020 ਦੇ ਵਿਚਕਾਰ ਗਹਿਣੇ ਗਿਰਵੀ ਰੱਖਣ ਕਾਰਨ ਦੁਕਾਨਾਂ ਤੋਂ S$2,328,760 ਪ੍ਰਾਪਤ ਹੋਏ, ਜਿਸ ਵਿਚੋਂ ਕੁਝ ਉਸ ਨੇ ਅਪਣੇ ਬੈਂਕ ਖਾਤੇ ਵਿਚ ਜਮ੍ਹਾ ਕੀਤੇ ਅਤੇ ਲਗਭਗ S$141,000 ਭਾਰਤ ਭੇਜੇ।

ਜੂਨ 2020 ਵਿਚ ਆਡਿਟ ਦੌਰਾਨ, ਸੈਨਾਪਤੀ ਨੇ ਮੰਦਰ ਦੀ ਵਿੱਤ ਟੀਮ ਨੂੰ ਦਸਿਆ ਕਿ ਉਸ ਕੋਲ ਖਜ਼ਾਨੇ ਦੀਆਂ ਚਾਬੀਆਂ ਨਹੀਂ ਹਨ ਅਤੇ ਹੋ ਸਕਦਾ ਹੈ ਕਿ ਉਹ ਭਾਰਤ ਦੀ ਯਾਤਰਾ ਦੌਰਾਨ ਚਾਬੀਆਂ ਘਰ ਵਿਚ ਭੁੱਲ ਗਿਆ ਹੋਵੇ। ਹਾਲਾਂਕਿ, ਮੈਂਬਰਾਂ ਦੇ ਆਡਿਟ 'ਤੇ ਜ਼ੋਰ ਦੇਣ ਤੋਂ ਬਾਅਦ, ਸੈਨਾਪਤੀ ਨੇ ਅਪਣਾ ਜੁਰਮ ਕਬੂਲ ਕਰ ਲਿਆ ਅਤੇ ਮੰਨਿਆ ਕਿ ਉਸ ਨੇ ਗਹਿਣੇ ਗਿਰਵੀ ਰੱਖੇ ਸਨ।