Methamphetamine ਦੀ ਖਪਤ ’ਚ ਸਭ ਤੋਂ ਅੱਗੇ ਆਸਟ੍ਰੇਲੀਆ ਦੇ ਲੋਕ

ਏਜੰਸੀ

ਖ਼ਬਰਾਂ, ਕੌਮਾਂਤਰੀ

20 ਤੋਂ ਵੱਧ ਦੇਸ਼ਾਂ ਦੀ ਤੁਲਨਾ 'ਚ ਪ੍ਰਤੀ ਵਿਅਕਤੀ ਸਭ ਤੋਂ ਵੱਧ ਹੁੰਦੀ ਹੈ ਮੈਥਾਮਫੇਟਾਮਾਈਨ ਦੀ ਖ਼ਪਤ

Australians among world's biggest meth users: Report


ਮੈਲਬਰਨ: ਦੁਨੀਆ ਦੇ ਸਭ ਤੋਂ ਨਸ਼ੀਲੇ ਪਦਾਰਥ ਮੈਥਾਮਫੇਟਾਮਾਈਨ ਦੀ ਖ਼ਪਤ ਵਿਚ ਆਸਟ੍ਰੇਲੀਆ ਦੇ ਲੋਕ ਸਭ ਤੋਂ ਅੱਗੇ ਹਨ। ਇਹ ਜਾਣਕਾਰੀ ਇਕ ਰਿਪੋਰਟ ਵਿਚ ਸਾਹਮਣੇ ਆਈ ਹੈ। ਦਰਅਸਲ ਆਸਟ੍ਰੇਲੀਅਨ ਕ੍ਰਿਮੀਨਲ ਇੰਟੈਲੀਜੈਂਸ਼ ਕਮਿਸ਼ਨ ਨੇ ਦਸੰਬਰ 2021 ਤੋਂ ਫਰਵਰੀ 2022 ਵਿਚਾਲੇ ਇਕੱਠੇ ਕੀਤੇ ਗਏ ਨਮੂਨਿਆਂ ਦੇ ਆਧਾਰ ’ਤੇ ਨੈਸ਼ਨਲ ਵੇਸਟਵਾਟਰ ਡਰੱਗ ਮਾਨੀਟਰਿੰਗ ਪ੍ਰੋਗਰਾੰਮ ਦੀ 16ਵੀਂ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ।

Australia

ਏਜੰਸੀ ਦੀ ਰਿਪੋਰਟ ਅਨੁਸਾਰ 20 ਤੋਂ ਵੱਧ ਦੇਸ਼ਾਂ ਦੀ ਤੁਲਨਾ 'ਚ ਆਸਟ੍ਰੇਲੀਆ ਵਿਚ ਪ੍ਰਤੀ ਵਿਅਕਤੀ ਮੈਥਾਮਫੇਟਾਮਾਈਨ ਦੀ ਖ਼ਪਤ  ਸਭ ਤੋਂ ਵੱਧ ਹੁੰਦੀ ਹੈ। ਆਸਟਰੇਲੀਅਨ ਕ੍ਰਿਮਿਨਲ ਇੰਟੈਲੀਜੈਂਸ ਕਮਿਸ਼ਨ (ACIC) ਦੀ ਨਵੀਨਤਮ ਰਿਪੋਰਟ ਵਿਚ ਪਾਇਆ ਗਿਆ ਕਿ ਦਸੰਬਰ 2021 ਵਿਚ ਯੂਰਪ, ਏਸ਼ੀਆ ਅਤੇ ਓਸ਼ਿਨੀਆ ਦੇ ਦੇਸ਼ਾਂ ਦੀ ਤੁਲਨਾ ਵਿਚ ਆਸਟਰੇਲੀਆ ਵਿਚ ਮੈਥਾਮਫੇਟਾਮਾਈਨ ਦੀ ਪ੍ਰਤੀ ਵਿਅਕਤੀ ਸਭ ਤੋਂ ਵੱਧ ਖ਼ਪਤ ਕੀਤੀ ਗਈ ਸੀ।

Australians among world's biggest meth users: Report

2017 ਤੋਂ ਬਾਅਦ ਪਹਿਲੀ ਵਾਰ ਆਸਟ੍ਰੇਲੀਆਈ ਰਾਜਧਾਨੀ ਸ਼ਹਿਰਾਂ ਵਿਚ ਮੈਥਾਮਫੇਟਾਮਾਈਨ, ਕੋਕੀਨ ਅਤੇ MDMA ਦੀ ਵਰਤੋਂ ਨੇ ਸਥਾਨਕ ਖੇਤਰਾਂ ਨੂੰ ਪਛਾੜ ਦਿੱਤਾ। ਏਸੀਆਈਸੀ ਦੇ ਮੁੱਖ ਕਾਰਜਕਾਰੀ ਮਾਈਕਲ ਫੇਲਨ ਨੇ ਕਿਹਾ ਕਿ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਕੋਰੋਨਾ ਪਾਬੰਦੀਆਂ ਵਿਚ ਢਿੱਲ ਦੇਣ ਤੋਂ ਬਾਅਦ ਆਸਟ੍ਰੇਲੀਆ ਵਿਚ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਵਿਚ ਵਾਧਾ ਹੋਇਆ ਹੈ।